ਨੌਜਵਾਨ ਨੂੰ ਨੰਗਾ ਕਰ ਕੇ ਕੁਟਣ ਅਤੇ ਵੀਡੀਉ ਬਣਾ ਕੇ ਵਾਇਰਲ ਕਰਨ ਵਾਲਿਆਂ ਵਿਰੁਧ ਮਾਮਲਾ ਦਰਜ
Published : May 20, 2020, 5:14 am IST
Updated : May 20, 2020, 5:14 am IST
SHARE ARTICLE
File Photo
File Photo

ਨੌਜਵਾਨ ਨੂੰ ਨੰਗਾ ਕਰ ਕੇ ਕੁਝ ਨੌਜਵਾਨਾਂ ਵਲੋਂ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਬਣਾਈ ਗਈ ਵੀਡੀਉ ਵਾਇਰਲ ਕਰਨ ਉਤੇ ਥਾਣਾ ਘੁਮਾਣ ਦੀ ਪੁਲਿਸ ਵਲੋਂ 10 ਵਿਅਕਤੀਆਂ

ਸ੍ਰੀ ਹਰਗੋਬਿੰਦਪੁਰ, 19 ਮਈ (ਸਰਵਣ ਸਿੰਘ ਕਲਸੀ): ਨੌਜਵਾਨ ਨੂੰ ਨੰਗਾ ਕਰ ਕੇ ਕੁਝ ਨੌਜਵਾਨਾਂ ਵਲੋਂ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਬਣਾਈ ਗਈ ਵੀਡੀਉ ਵਾਇਰਲ ਕਰਨ ਉਤੇ ਥਾਣਾ ਘੁਮਾਣ ਦੀ ਪੁਲਿਸ ਵਲੋਂ 10 ਵਿਅਕਤੀਆਂ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਘੁਮਾਣ ਦੇ ਐਸ.ਐਚ.ਓ. ਹਰਜੀਤ ਸਿੰਘ ਖਹਿਰਾ ਨੇ ਦਸਿਆ ਕਿ ਘੁਮਾਣ ਨਜ਼ਦੀਕ ਪਿੰਡ ਭਗਤੂਪੁਰ ਦੇ ਨੌਜਵਾਨ ਨੇ ਥਾਣਾ ਘੁਮਾਣ ਵਿਖੇ ਅਪਣੇ ਬਿਆਨ ਦਰਜ ਕਰਵਾਏ, ਜਿਸ ਵਿਚ ਉਸ ਨੇ ਕਿਹਾ ਕਿ ਬੀਤੀ 15 ਮਈ ਨੂੰ ਸ਼ਾਮ ਤਕਰੀਬਨ 6 ਵਜੇ ਮੈਂ ਅਪਣੇ ਘਰ ਵਿਚ ਬੈਠਾ ਸੀ ਤੇ ਮੇਰੀ ਜਾਣ-ਪਛਾਣ ਵਾਲਾ ਜਤਿੰਦਰ ਸਿੰਘ ਜੋ ਘੁਮਾਣ ਦਾ ਹੈ, ਮੇਰੇ ਘਰ ਆ ਗਿਆ ਤੇ ਮੈਨੂੰ ਮੋਟਰਸਾਈਕਲ ਉਤੇ ਅਪਣੇ ਨਾਲ ਘੁਮਾਣ ਲੈ ਗਿਆ।

ਘੁਮਾਣ ਇਕ ਪਟਰੌਲ ਪੰਪ ਤੋਂ ਤੇਲ ਪਾਉਣ ਤੋਂ ਬਾਅਦ ਦਕੋਹਾ ਰੋਡ ਨੇੜੇ ਸ਼ੈਲਰ ਕੋਲ ਪਹੁੰਚੇ ਤਾਂ ਅੱਗੇ ਖੜ੍ਹੇ ਘੁਮਾਣ ਦੇ ਵਸਨੀਕ ਰਾਣਾ ਵੰਝ, ਕਾਲੂ ਬਰਿਆਰ ਤੇ ਉਨ੍ਹਾਂ ਨਾਲ 6-7 ਅਣਪਛਾਤੇ ਬੰਦਿਆਂ ਨੇ ਮੋਟਰਸਾਈਕਲ ਰੋਕ ਦਿਤਾ ਤੇ ਉਨ੍ਹਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ, ਮੇਰੇ ਕਪੜੇ ਪਾੜ ਦਿਤੇ ਅਤੇ ਮੇਰੀ ਵੀਡੀਉ ਬਣਾਈ। ਮੈਂ ਨਮੋਸ਼ੀ ਕਰ ਕੇ ਕਿਸੇ ਨੂੰ ਨਹੀਂ ਦਸਿਆ, ਪ੍ਰੰਤੂ ਉਨ੍ਹਾਂ ਨੇ ਇਹ ਵੀਡੀਉ ਵਾਇਰਲ ਕਰ ਦਿਤੀ। ਐਸ.ਐਚ.ਓ. ਹਰਜੀਤ ਸਿੰਘ ਖਹਿਰਾ ਨੇ ਦਸਿਆ ਕਿ ਘੁਮਾਣ ਪੁਲਿਸ ਵਲੋਂ ਇਸ ਨੌਜਵਾਨ ਦੇ ਬਿਆਨ ਦਰਜ ਕਰ ਕੇ ਜਤਿੰਦਰ ਸਿੰਘ ਉਰਫ਼ ਜੋਤੀ, ਰਾਣਾ ਵੰਝ ਘੁਮਾਣ, ਕਾਲੂ ਬਰਿਆਰ ਤੇ 7 ਅਣਪਛਾਤੇ ਲੋਕਾਂ ਵਿਰੁਧ ਮੁਕੱਦਮਾ ਦਰਜ ਕਰ ਕੇ ਇਨ੍ਹਾਂ ਲੋਕਾਂ ਦੀ ਭਾਲ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀ ਦੀਆਂ ਟੀਮਾਂ ਬਣਾ ਦਿਤੀਆਂ ਹਨ ਤੇ ਜਲਦ ਹੀ ਇਨ੍ਹਾਂ ਲੋਕਾਂ ਨੂੰ ਕਾਬੂ ਕੀਤਾ ਜਾਵੇਗਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement