
ਪਸ਼ੂਆਂ ਲਈ ਬਲਾਕ ਪਧਰੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ
ਡੇਰਾਬੱਸੀ, 19 ਮਈ (ਗੁਰਜੀਤ ਈਸਾਪੁਰ) : ਸਥਾਨਕ ਪਿੰਡ ਫਤਿਹਪੁਰ ਜੱਟਾਂ ਵਿਖੇ ਪਸ਼ੂਆਂ ਨੂੰ ਗਲਘੋਟੂ ਦੀ ਬਿਮਾਰੀ ਤੋਂਂ ਬਚਾਉਣ ਲਈ ਬਲਾਕ ਪੱਧਰੀ ਟੀਕਾਕਰਣ ਮੁਹਿੰਮ ਦਾ ਉਦਘਾਟਨ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਬਿਮਲ ਸ਼ਰਮਾ ਨੇ ਕੀਤਾ । ਇਸ ਮੌਕੇ ਡਾਕਟਰ ਸ਼ਰਮਾ ਨੇ ਦੱਸਿਆ ਕਿ ਤਹਿਸੀਲ ਡੇਰਾਬੱਸੀ ਵਿੱਚ 55 ਹਜਾਰ ਪਸ਼ੂਆਂ ਨੂੰ ਗਲਘੋਟੂ ਦੀ ਬਿਮਾਰੀ ਤੋਂ ਬਚਾਉਣ ਲਈ ਟੀਕੇ ਲਗਾਏ ਜਾਣਗੇ ।
ਇਸ ਲਈ ਵੈਟਰਨਰੀ ਅਫਸਰ ਅਤੇ ਵੈਟਰਨਰੀ ਡਾਕਟਰਾਂ ਦੀਆਂ ਵੱਖ-ਵੱਖ ਟੀਮਾਂ ਬਣਾਈ ਗਈਆਂ ਹਨ ਜੋ ਕਿ ਹਰ ਪਿੰਡ ਵਿੱਚ ਘਰ - ਘਰ ਜਾਕੇ ਪਸ਼ੂਆਂ ਨੂੰ ਟੀਕੇ ਲਗਾਉਣਗੇ ਅਤੇ ਇਹ ਮੁਹਿੰਮ 31 ਮਈ 2020 ਤੱਕ ਚੱਲੇਗੀ । ਇਸ ਟੀਕਾਕਰਣ ਦੇ ਦੌਰਾਨ ਪੰਜਾਬ ਸਰਕਾਰ ਦੁਆਰਾ ਕੋਵਿਡ - 19 ਮਹਾਮਾਰੀ ਸਬੰਧੀ ਜਾਰੀ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕੀਤੀ ਜਾ ਰਿਹਾ ਹੈ । ਡਾ ਸ਼ਰਮਾ ਨੇ ਦੱਸਿਆ ਕਿ ਗਲਗੋਟੂ ਦੀ ਬਿਮਾਰੀ ਮੀਂਹ ਦੇ ਮੌਸਮ ਵਿੱਚ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਲਈ ਇਸ ਰੋਗ ਦੇ ਬਚਾਵ ਲਈ ਟੀਕੇ ਬਰਸਾਤਾਂ ਦੇ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਲਗਾਏ ਜਾਂਦੇ ਹਨ ।
ਉਨ੍ਹਾਂ ਨੇ ਦੱਸਿਆ ਕਿ ਕੋਵਿਡ - 19 ਦੀ ਮਹਾਮਾਰੀ ਦੇ ਚਲਦੇ ਪੰਜਾਬ ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਲੈਂਦੇ ਹੋਏ ਗਲਘੋਟੂ ਦੀ ਬਿਮਾਰੀ ਤੋਂ ਬਚਾਵ ਦੇ ਟੀਕੇ ਮੁਫਤ ਕਰ ਦਿੱਤੇ ਹਨ । ਇਸ ਤੋਂ ਪਹਿਲਾਂ ਇੱਕ ਟੀਕੇ ਦੀ ਕੀਮਤ ਪੰਜ ਰੂਪਏ ਸੀ ਅਤੇ ਇਹ ਟੀਕਾਕਰਣ ਤਕਰੀਬਨ 70 ਲੱਖ ਪਸ਼ੁਆਂ ਨੂੰ ਹਰ ਸਾਲ ਲਗਾਇਆ ਜਾਂਦਾ ਹੈ।
ਅਤੇ ਇਸ ਰਾਹਤ ਤੋਂ ਪਸ਼ੂਪਾਲਕਾਂ ਨੂੰ 3:30 ਕਰੋੜ ਰੁਪਏ ਦਾ ਮੁਨਾਫ਼ਾ ਹੋਵੇਗਾ । ਡਾ ਸ਼ਰਮਾ ਨੇ ਦਲੀਲ਼ ਦਿੱਤੀ ਕਿ ਨੋਟਾਂ ਦੇ ਲੈਣ ਦੇਣ ਕਰਕੇ ਕੋਵਿਡ - 19 ਦੇ ਵਾਇਰਸ ਦੇ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਇਸਤੋਂ ਇਲਾਵਾ ਨੋਵਲ ਕਰੋਨਾ ਮਹਾਮਾਰੀ ਦੇ ਕਾਰਨ ਲੱਗੀ ਹੋਈ ਬਿਮਾਰੀ ਦੇ ਕਾਰਨ ਪਸ਼ੁਪਾਲਕਾਂ ਨੂੰ ਵੀ ਰਾਹਤ ਮਿਲਣੀ ਚਾਹੀਦੀ ਹੈ । ਇਸ ਮੌਕੇ ਡਾਕਟਰ ਰਾਜੇਸ਼ ਨਾਰੰਗ, ਅਮਰਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਪਰਗਟ ਸਿੰਘ ਮੌਜੂਦ ਸਨ ।