
ਬਾਪੂਧਾਮ ਕਲੋਨੀ ਚ 130 ਹੋਏ ਪਾਜ਼ੇਟਿਵ ਮਰੀਜ਼
ਚੰਡੀਗੜ੍ਹ, 19 ਮਈ (ਤਰੁਣ ਭਜਨੀ) : ਸ਼ਹਿਰ ਵਿਚ ਲਾਕਡਾਉਨ-4 ਦੇ ਦੂਜੇ ਦਿਨ ਮੰਗਲਵਾਰ ਨੂੰ ਕੋਰੋਨਾ ਪਾਜੇਟਿਵ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਹੁਣ ਸ਼ਹਿਰ ਵਿਚ ਕੋਰੋਨਾ ਪਾਜੇਟਿਵ ਮਰੀਜਾਂ ਦੀ ਗਿਣਤੀ 200 ਪਹੁੰਚ ਗਈ ਹੈ।
ਇਸ ਵਿਚ ਬਾਪੂਧਾਮ ਕਲੋਨੀ ਦੇ ਹੁਣ 130 ਮਰੀਜ ਹੋ ਗਏ ਹਨ। ਮੰਗਲਵਾਰ ਆਏ ਸੰਕਰਮਣ ਪੀੜਤ ਮਰੀਜਾਂ ਵਿਚ 55 ਸਾਲ ਦੀ ਸ਼ੀਲਾ ਸ਼ਰਮਾ ਅਤੇ 28 ਸਾਲ ਦੀ ਉਸਦੀ ਬੇਟੀ ਅਤੇ ਧਨਾਸ ਤੋਂ 35 ਸਾਲਾ ਵਿਅਕਤੀ ਸ਼ਾਮਲ ਹੈ। ਸ਼ਹਿਰ ਵਿਚ ਜਿਸ ਤਰ੍ਹਾਂ ਨਾਲ ਕੋਰੋਨਾ ਪਾਜੇਟਿਵ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ , ਉਸ ਨਾਲ ਪ੍ਰਸ਼ਾਸਨ ਦੀ ਪਰੇਸ਼ਾਨੀ ਵੱਧ ਰਹੀ ਹੈ।
ਇਸਦੇ ਉਲਟ ਬਾਪੂਧਾਮ ਕਲੋਨੀ ਦੇ ਦੋ ਅਤੇ ਧਨਾਸ ਦਾ ਇਕ ਮਰੀਜ਼ ਠੀਕ ਹੋਕੇ ਘਰ ਪੁੱਜ ਗਿਆ ਹੈ। ਸ਼ਹਿਰ ਵਿਚ ਹੁਣ ਤਕ 57 ਮਰੀਜ਼ ਠੀਕ ਹੋ ਚੁੱਕੇ ਹਨ। ਦੂਜੇ ਪਾਸੇ ਬਾਪੂਧਾਮ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਚੇਨ ਟੁੱਟਣ ਦਾ ਨਾਮ ਨਹੀ ਲੈ ਰਹੀ ਹੈ। ਚਾਰ ਦਿਨ ਬਾਅਦ ਸੋਮਵਾਰ ਬਾਪੂਧਾਮ ਤੋਂ ਛੇ ਮਾਮਲੇ ਸਾਹਮਣੇ ਆਏ ਸਨ। ਜਿਸਦੇ ਬਾਅਦ ਮੰਗਲਵਾਰ ਵੀ ਇਹ ਗਿਣਤੀ ਰੁਕੀ ਨਹੀ ਅਤੇ ਇਹ ਆਂਕੜਾ 200 ਕ ਪਹੁੰਚ ਗਿਆ।
ਜਿਕਰਯੋਗ ਹੈ ਕਿ ਬਾਪੂਧਾਮ ਵਿਚ ਲਗਤਾਤਰ ਵਧ ਰਹੇ ਮਾਮਲਿਆਂ ਤੇ ਕੁੱਝ ਦਿਨ ਪਹਿਲਾਂ ਪ੍ਰਥਸਾਸਕ ਦੇ ਸਲਾਹਕਾਰ ਨੇ ਵੀ ਇਹ ਗਿਣਤੀ 200 ਤਕ ਪਹੁੰਚਣ ਦਾ ਅੰਦਾਜਾ ਲਗਾਇਆ ਸੀ। ਪ੍ਰਸ਼ਾਸਨ ਅਪਣੇ ਪੱਧਰ ਤੇ ਇਹ ਚੇਨ ਤੋੜਨ ਦੀ ਕਾਫ਼ੀ ਕੋਸ਼ਿਸ਼ ਕਰ ਹਾ ਹੈ। ਇਸਦੇ ਬਾਵਜੂਦ ਰੋਜ਼ਾਨਾ ਮਾਮਲੇ ਵਧ ਰਹੇ ਹਨ।