
ਚਾਕੂ ਦੀ ਨੋਕ ’ਤੇ ਖੋਹਦਾ ਸੀ ਮੋਟਰਸਾਈਕਲ
ਸ਼ਹਿਣਾ/ਭਦੌੜ, 19 ਮਈ (ਧਾਲੀਵਾਲ/ ਸਿੰਗਲਾ): ਇਲਾਕੇ ਵਿਚ ਉਚ ਅਧਿਕਾਰੀਆਂ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਇਲਾਕੇ ਵਿਚ ਮਾੜੇ੍ਹ ਅਨਸਰਾਂ ਨੂੰ ਸਿਰ ਨਹÄ ਚੁੱਕਣ ਦਿਤਾ ਜਾਵੇਗਾ। ਇਹ ਸ਼ਬਦ ਰਵਿੰਦਰ ਸਿੰਘ ਰੰਧਾਵਾ ਡੀ.ਐਸ.ਪੀ ਤਪਾ ਨੇ ਸ਼ਹਿਣਾ ਵਿਖੇ ਅੱਜ ਪੈ੍ਰੱਸ ਕਾਨਫ਼ਰਸੰ ਦੌਰਾਨ ਕਹੇ । ਉਨ੍ਹਾਂ ਦਸਿਆ ਕਿ ਸੁਖਚੈਨ ਰਾਮ ਪੁੱਤਰ ਲੀਲੂ ਰਾਮ ਵਾਸ਼ੀ ਭਗਤਪੁਰਾ ਮੌੜ ਨੇ ਕਾਣਾ ਸ਼ਹਿਣਾ ਵਿਖੇ ਮੁਕੱਦਮਾਂ ਦਰਜ ਕਰਵਾਇਆ ਸੀ ਕਿ ਇਕ ਨਾਮਲੂਮ ਵਿਅਕਤੀ ਉਸ ਦਾ ਮੋਟਰਸਾਈਕਲ ਚੋਰ ਚਾਕੂ ਦੀ ਨੋਕ ਉਤੇ ਡਰਾ ਧਮਕਾ ਕੇ ਖੋਹ ਕੇ ਫ਼ਰਾਰ ਹੋ ਗਿਆ।
File photo
ਥਾਣਾ ਸ਼ਹਿਣਾ ਦੇ ਮੁਖੀ ਅਜੈਬ ਸਿੰਘ ਦੀ ਅਗਵਾਈ ਵਿਚ ਏ.ਐਸ.ਆਈ ਲਾਭ ਸਿੰਘ ਨੇ ਪੁਲਿਸ ਪਾਰਟੀ ਸਮੇਤ ਚੋਰੀ ਦਾ ਮੋਟਰਸਾਈਕਲ ਕਾਬੂ ਕਰਨ ਲਈ ਇਲਾਕੇ ਵਿਚ ਨਾਕੇਬੰਦੀ ਕਰ ਕੇ ਗੁਲਾਬ ਸਿੰਘ ਉਰਫ਼ ਕਾਲਾ ਪੁੱਤਰ ਬਲਦੇਵ ਸਿੰਘ ਵਾਸੀ ਸੂਚ ਥਾਣਾ ਬਾਲਿਆਵਲੀ ਜ਼ਿਲ੍ਹਾ ਬਠਿੰਡਾ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਉਨ੍ਹਾਂ ਦਸਿਆ ਕਿ ਜਦੋਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਤਾਂ ਪੁੱਛਗਿੱਛ ਦੌਰਾਨ ਖੁਲਾਸ ਕੀਤਾ ਕਿ ਅਤੇ ਦੋਸ਼ੀ ਦੀ ਨਿਸ਼ਾਨਦੇਹੀ ਤੋਂ 7 ਮੋਟਰਸਾਈਕਲਾਂ ਹੋਰ ਬਰਾਮਦ ਹੋਏ ਜਿਸ ਦੌਰਾਨ ਕੁਲ 8 ਮੋਟਰਸਾਈਕਲ ਇਕ ਚਾਕੂ ਵੀ ਬਰਾਮਦ ਕਰ ਕੇ ਇਸ ਵਿਰੁਧ ਮੁਕੱਦਮਾ ਨੰ.52 ਧਾਰਾ 379 ਆਈ.ਪੀ.ਸੀ ਤਹਿਤ ਪਰਚਾ ਦਰਜ ਕਰ ਲਿਆ।