
ਜਲੰਧਰ ਵਿਚ ਨਸ਼ੇ ਦਾ ਕਾਰੋਬਾਰ ਲਗਾਤਾਰ ਹੀ ਵੱਧ ਰਿਹਾ ਹੈ। ਪੁਲਿਸ ਦੀ ਇੰਨੀ ਸਖ਼ਤੀ ਦੇ ਬਾਵਜੂਦ ਨਸ਼ੇ ਦੇ ਸੌਦਾਗਰ
ਜਲੰਧਰ, 19 ਮਈ (ਵਰਿੰਦਰ ਸ਼ਰਮਾ): ਜਲੰਧਰ ਵਿਚ ਨਸ਼ੇ ਦਾ ਕਾਰੋਬਾਰ ਲਗਾਤਾਰ ਹੀ ਵੱਧ ਰਿਹਾ ਹੈ। ਪੁਲਿਸ ਦੀ ਇੰਨੀ ਸਖ਼ਤੀ ਦੇ ਬਾਵਜੂਦ ਨਸ਼ੇ ਦੇ ਸੌਦਾਗਰ ਬਾਜ਼ ਨਹੀਂ ਆ ਰਹੇ। ਥਾਣਾ 2 ਦੀ ਪੁਲਿਸ ਨੇ ਇਕ ਤਸਕਰ ਨੂੰ ਨਾਜਾਇਜ਼ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਕ੍ਰਿਸ਼ਨ ਕੁਮਾਰ ਉਰਫ਼ ਕਾਲੀ ਨਿਵਾਸੀ ਗਾਂਧੀ ਕੈਂਪ ਦੱਸੀ ਜਾ ਰਹੀ ਹੈ।
File photo
ਡੀ.ਸੀ.ਪੀ. ਗੁਰਮੀਤ ਸਿੰਘ, ਏ.ਡੀ.ਸੀ.ਪੀ. ਡੀ. ਸੁਦਰਵੀਜੀ ਨੇ ਦਸਿਆ ਕਿ ਏ.ਸੀ.ਪੀ. ਹਰਸਿਮਰਤ ਸਿੰਘ ਚੇਤਰਾ ਦੀ ਅਗਵਾਈ ਵਿਚ ਥਾਣਾ 2 ਦੇ ਇੰਚਾਰਜ ਸੁਖਬੀਰ ਸਿੰਘ ਨੇ ਗਾਂਧੀ ਕੈਂਪ ਨੇੜੇ ਰੇਲਵੇ ਲਾਈਨ ਤੋਂ ਮੁਲਜ਼ਮ ਨੂੰ ਕਾਬੂ ਕੀਤਾ। ਪੁਲਿਸ ਨੇ ਮੁਲਜ਼ਮ ਕੋਲੋਂ 25 ਗ੍ਰਾਮ ਹੈਰੋਇਨ ਅਤੇ 6,05,000 ਦੀ ਨਕਦ ਰਕਮ, ਇਕ ਦੇਸੀ ਕਟਾ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਦੋਸ਼ੀ ਉਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਪੁਲਿਸ ਨੇ ਮੁਲਜ਼ਮ ਵਿਰੁਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।