ਕੋਰੋਨਾ ਮਰੀਜ਼ਾਂ ਦੇ ਸਿਹਤਯਾਬ ਹੋਣ ਵਿਚ ਪੰਜਾਬ ਬਣਿਆ ਦੇਸ਼ ਦਾ ਮੋਹਰੀ ਸੂਬਾ : ਸਿੱਧੂ
Published : May 20, 2020, 3:48 am IST
Updated : May 20, 2020, 3:48 am IST
SHARE ARTICLE
File Photo
File Photo

ਕੋਈ ਲਾਲ/ਸੰਤਰੀ/ਹਰਾ ਜ਼ੋਨ ਨਹੀਂ ਸਿਰਫ਼ ਕੰਨਟੇਨਮੈਂਟ ਜ਼ੋਨ

ਚੰਡੀਗੜ੍ਹ, 19 ਮਈ (ਸਪੋਕਸਮੈਨ ਸਮਾਚਾਰ ਸੇਵਾ) : ਸੂਬਾ ਸਰਕਾਰ ਵਲੋਂ ਕੀਤੇ ਅਣਥੱਕ ਯਤਨਾਂ ਸਦਕਾ, ਕੋਵਿਡ -19 ਦੇ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ 78 ਪ੍ਰਤੀਸ਼ਤ ਦਰ ਨਾਲ ਕਰੋਨਾ ਵਾਇਰਸ ਵਿਰੁਧ ਜੰਗ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਰੋਨਾ ਵਾਇਰਸ ਮਹਾਮਾਰੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਅਪ੍ਰੈਲ, 2020  ਵਿਚ 1,57,13,789 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚੋਂ 9,593 ਵਿਅਕਤੀਆਂ ਵਿਚ ਲੱਛਣ ਪਾਏ ਗਏ ਸਨ ਜਿਨ੍ਹਾਂ ਨੂੰ ਅੱਗੇ ਦੇ ਪ੍ਰਬੰਧਨ ਅਤੇ ਨਮੂਨੇ ਲੈਣ ਲਈ ਰੈਫ਼ਰ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਰਾਜ ਵਿਚ ਹੁਣ ਤਕ ਕੋਵਿਡ -19 ਦੇ 1980 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 52,955 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 48,813 ਵਿਅਕਤੀਆਂ ਦੀ ਰੀਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ 1980 ਮਰੀਜ਼ਾਂ ਵਿਚੋਂ 1557 ਮਰੀਜ਼ ਠੀਕ ਹੋ ਗਏ ਹਨ ਜੋ ਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਸੱਭ ਤੋਂ ਵੱਧ ਰਿਕਵਰੀ ਦਰ ਵਿਚੋਂ ਹੈ। ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਸੂਬੇ ਭਰ ਵਿਚ ‘ਰਿਸਕ ਸਟਾਰਟੀਫਾਈਡ ਰੈਂਡਮ ਸੈਂਪਲਿੰਗ’ ਕਰਨ ਦੀ ਜ਼ਰੂਰਤ ਹੈ (ਯਾਤਰੀ, ਫਰੰਟ ਲਾਈਨ ਵਰਕਰ, ਹੋਰ ਬੀਮਾਰੀਆਂ ਤੋਂ ਪੀੜਤ ਲੋਕ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕ) ਅਤੇ ਕੋਰੋਨਾ ਵਾਇਰਸ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਉੱਚ ਜੋਖ਼ਮ ਵਾਲੇ ਖੇਤਰਾਂ ਅਤੇ ਵਿਅਕਤੀਆਂ ’ਤੇ ਧਿਆਨ ਕੇਂਦਰ ਕੀਤਾ ਜਾਵੇਗਾ। ਇਸ ਸਬੰਧੀ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

File photoFile photo

ਕੰਟੇਨਮੈਂਟ ਜ਼ੋਨ ਦੇ ਤੱਥਾਂ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਸਿਰਫ਼ ਕੰਟੇਨਮੈਂਟ ਜ਼ੋਨ ਦੀ ਪਰਿਭਾਸ਼ਾ ਦਿਤੀ ਹੈ ਅਤੇ ਹੁਣ ਕੋਈ ਲਾਲ/ਸੰਤਰੀ/ਹਰਾ ਜ਼ੋਨ ਨਹੀਂ ਹੈ। ਕੰਟੇਨਮੈਂਟ ਜ਼ੋਨ ਇਕ ਪਿੰਡ/ਵਾਰਡ ਵਿਚ 15 ਜਾਂ ਇਸ ਤੋਂ ਵੱਧ ਕੇਸਾਂ ਦੁਆਲੇ ਦਾ ਖੇਤਰ ਹੈ। ਇਹ ਨਾਲ ਲਗਦੇ ਪਿੰਡਾਂ/ਵਾਰਡਾਂ ਦਾ ਇਕ ਛੋਟਾ ਸਮੂਹ ਵੀ ਹੋ ਸਕਦਾ ਹੈ। ਫਿਰ ਇਥੇ ਇਕ ਬਫਰ ਜ਼ੋਨ ਹੋਣਾ ਚਾਹੀਦਾ ਹੈ ਜੋ ਕੰਟੇਨਮੈਂਟ ਜ਼ੋਨ ਦੇ ਦੁਆਲੇ ਇਕ ਕੇਂਦਰਿਤ ਖੇਤਰ ਹੋਵੇਗਾ ਅਤੇ ਬਫਰ ਜ਼ੋਨ ਦਾ ਘੇਰਾ 1 ਕਿਲੋਮੀਟਰ ਤਕ ਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੰਟੇਨਮੈਂਟ ਅਵਧੀ ਘੱਟੋ-ਘੱਟ 14 ਦਿਨਾਂ ਦੀ ਹੋਵੇਗੀ। ਜੇ ਪਿਛਲੇ ਹਫ਼ਤੇ ਵਿਚ ਕੋਈ ਨਵਾਂ ਕੇਸ ਨਹੀਂ ਹੈ ਜਾਂ ਇਕ ਨਵਾਂ ਕੇਸ ਹੈ ਤਾਂ ਉਕਤ ਖੇਤਰ ਨੂੰ ਖੋਲ੍ਹ ਦਿਤਾ ਜਾਵੇਗਾ, ਨਹੀਂ ਤਾਂ ਇਕ ਸਮੇਂ ਲਈ ਕੰਟੇਨਮੈਂਟ ਦੀ ਮਿਆਦ ਇਕ ਹਫ਼ਤੇ ਤਕ ਵਧਾ ਦਿਤੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਨਾਂਦੇੜ ਤੋਂ ਪਰਤੇ 4218 ਵਿਅਕਤੀਆਂ ਵਿਚੋਂ 1252 ਵਿਅਕਤੀ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਸਾਰਿਆਂ ਨੂੰ ਸਿਹਤਯਾਬ ਘੋਸ਼ਿਤ ਕਰ ਕੇ ਘਰਾਂ ਨੂੰ ਭੇਜ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ  ਪੰਜਾਬ ਵਿਚ ਜ਼ਿਆਦਾਤਰ ਕੇਸ ਬਾਹਰਲੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement