ਹਥਿਆਰਬੰਦ ਗਰੋਹ ਦਾ ਮੈਂਬਰ ਮਾਰੂ ਹਥਿਆਰਾਂ ਸਮੇਤ ਕਾਬੂ
Published : May 20, 2020, 5:17 am IST
Updated : May 20, 2020, 5:17 am IST
SHARE ARTICLE
File Phtoo
File Phtoo

ਪਟਿਆਲਾ ਪੁਲਿਸ ਦੇ ਸਾਇਬਰ ਸੈੱਲ ਦੀ ਸੋਸ਼ਲ ਮੀਡੀਆ ’ਤੇ ਬਾਜ਼ ਅੱਖ: ਸਿੱਧੂ

ਪਟਿਆਲਾ, 19 ਮਈ (ਤੇਜਿੰਦਰ ਫ਼ਤਿਹਪੁਰ): ਪਟਿਆਲਾ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਇਕ ਹਥਿਆਰਬੰਦ ਗਰੋਹ ਦੇ ਮੈਂਬਰ ਹਰਪ੍ਰੀਤ ਸਿੰਘ ਹੈਪੀ ਪੁੱਤਰ ਬਲਜੀਤ ਸਿੰਘ ਵਾਸੀ ਮੋਤੀ ਮੁਹੱਲਾ ਪਟਿਆਲਾ ਨੂੰ 32 ਬੋਰ ਦੇ ਦੋ ਪਿਸਤੌਲ 5 ਜ਼ਿੰਦਾ ਕਾਰਤੂਸ ਅਤੇ ਖ਼ਾਲੀ ਰੌਂਦ ਸਮੇਤ ਇਕ 315 ਬੋਰ ਦੇਸੀ ਕੱਟਾ ਦੋ ਜ਼ਿੰਦਾ ਰੌਂਦਾਂ ਸਮੇਤ ਦਬੋਚਿਆ ਹੈ। 

ਐਸ.ਐਸ.ਪੀ ਮਨਦੀਪ ਸਿੰਘ ਸਿੱਧੂ .  ਨੇ ਦਸਿਆ ਕਿ ਪੁਲਿਸ ਨੂੰ ਇਹ ਸਫ਼ਲਤਾ ਪਟਿਆਲਾ ਪੁਲਿਸ ਦੇ ਸਾਇਬਰ ਸੈੱਲ ਵਲੋਂ ਸੋਸ਼ਲ ਮੀਡੀਆ ਉਪਰ ਰੱਖੀ ਜਾ ਰਹੀ ਬਾਜ਼ ਅੱਖ ਕਰ ਕੇ ਮਿਲੀ ਹੈ, ਕਿਉਂਕਿ ਇਹ ਵਿਅਕਤੀ ਇਕ ਹੋਰ ਧੜੇ, ਹਰਵਿੰਦਰ ਸਿੰਘ ਜੋਈ ਦੇ ਮੈਂਬਰਾਂ ਵਿਰੁਧ ਸੋਸ਼ਲ ਮੀਡੀਆ ’ਤੇ ਅਪਣੀਆਂ ਤਸਵੀਰਾਂ ਪਾ ਕੇ ਹਥਿਆਰਾਂ ਦੀ ਨੁਮਾਇਸ਼ ਕਰ ਕੇ ਅਪਣੀ ਪਹਿਚਾਣ ਗੈਂਗਸਟਰ ਵਜੋਂ ਬਣਾਉਂਦਾ ਰਹਿੰਦਾ ਸੀ। ਹਰਪ੍ਰੀਤ ਸਿੰਘ ਹੈਪੀ ਅਤੇ ਹਰਵਿੰਦਰ ਸਿੰਘ ਜੋਈ ਨੇ ਅਪਣੇ ਧੜੇ ਬਣਾਏ ਹੋਏ ਹਨ ਅਤੇ ਇਨ੍ਹਾਂ ਦੋਵਾਂ ਵਿਰੁਧ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ ਅਤੇ ਇਹ ਆਪਸ ’ਚ ਲੜਦੇ ਝਗੜਦੇ ਰਹਿੰਦੇ ਹਨ।

File photoFile photo

ਸਿੱਧੂ ਨੇ ਕਿਹਾ ਕਿ ਪਟਿਆਲਾ ਪੁਲਿਸ ਕੋਰੋਨਾ ਵਾਇਰਸ ਕਰ ਕੇ ਬਹੁਤ ਸਖ਼ਤ ਡਿਊਟੀ ਕਰਨ ’ਚ ਰੁੱਝੀ ਰਹੀ ਸੀ ਪਰੰਤੂ ਮਾੜੇ ਅਨਸਰ ਪੁਲਿਸ ਦੀ ਅੱਖ ਤੋਂ ਬਚ ਨਹੀਂ ਸਕਦੇ ਅਤੇ ਇਸ ਵਿਅਕਤੀ ਦੀ ਗ੍ਰਿਫ਼ਤਾਰੀ ਹੋਣ ਨਾਲ ਕਿਸੇ ਵੱਡੀ ਅਣਸੁਖਾਵੀਂ ਅਤੇ ਮੰਦਭਾਗੀ ਘਟਨਾਂ ਹੋਣ ਤੋਂ ਬਚਾਅ ਹੋ ਗਿਆ ਹੈ ਅਤੇ ਨਾਲ ਹੀ ਇਸ ਗਿਰੋਹ ਦਾ ਵੀ ਪਰਦਾਫ਼ਾਸ਼ ਹੋ ਗਿਆ ਹੈ। ਇਨ੍ਹਾਂ ਵਿਰੁਧ ਥਾਣਾ ਸਿਵਲ ਲਾਇਨ ਮੁਕਦਮਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਨੇ ਹਰਪ੍ਰੀਤ ਹੈਪੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਇਹ ਹਥਿਆਰਾਂ ਨਾਲ ਲੈਸ ਹੋਕੇ ਸ਼ਹਿਰ ਵਿਚ ਕੋਈ ਜਾਨੀ ਨੁਕਸਾਨ ਕਰਨ ਦੀ ਫ਼ਿਰਾਕ ਵਿਚ ਘੁੰਮ ਰਿਹਾ ਸੀ। ਉਨ੍ਹਾਂ ਦਸਿਆ ਕਿ ਇਸ ਦੇ ਬਾਕੀ ਸਾਥੀ ਮੈਂਬਰਾਂ ਇੰਦਰਪ੍ਰੀਤ ਸਿੰਘ, ਰਿਸ਼ੂ, ਹੈਰੀ ਬੌਕਸਰ ਦਰਸ਼ਨ ਬਾਬਾ ਅਤੇ ਹੋਰਨਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਨਜ਼ਰ ਰੱਖਣ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਿਸੇ ਉਸਾਰੂ ਕੰਮਾਂ ਲਈ ਕੀਤੀ ਜਾਵੇ ਨਾ ਕਿ ਬਦਮਾਸ਼ੀ ਲਈ। 

ਉਨ੍ਹਾਂ ਦਸਿਆ ਕਿ ਪਟਿਆਲਾ ਪੁਲਿਸ ਦੀਆਂ ਟੀਮਾਂ ਵਲੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੈਟਫ਼ਾਰਮਾਂ ਉਪਰ ਬਾਜ ਅੱਖ ਰੱਖੀ ਜਾ ਰਹੀ ਹੈ ਅਤੇ ਕੋਈ ਵੀ ਮਾੜਾ ਅਨਸਰ ਪੁਲਿਸ ਤੋਂ ਬਚ ਨਹੀਂ ਸਕੇਗਾ ਅਤੇ ਅਜਿਹੇ ਅਪਰਾਧੀਆਂ ਦੀ ਥਾਂ ਸਲਾਖਾਂ ਪਿੱਛੇ ਹੈ। ਇਸ ਮੌਕੇ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਡੀ.ਐਸ.ਪੀ. ਸਿਟੀ-1 ਸ੍ਰੀ ਯੋਗੇਸ਼ ਸ਼ਰਮਾ ਅਤੇ ਥਾਣਾ ਸਿਵਲ ਲਾਇਨ ਦੇ ਮੁਖੀ ਇੰਸਪੈਕਟਰ ਸ੍ਰੀ ਰਾਹੁਲ ਕੌਸ਼ਲ ਵੀ ਮੌਜੂਦ ਸਨ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement