
ਪੁਲਿਸ ਨੇ ਦੋ ਵਿਅਕਤੀਆਂ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਇਸ ਮਾਮਲੇ ਵਿੱਚ ਅਜੇ
ਸੰਗਰੂਰ, 19 ਮਈ (ਟਿੰਕਾ ਆਨੰਦ): ਪੁਲਿਸ ਨੇ ਦੋ ਵਿਅਕਤੀਆਂ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਇਸ ਮਾਮਲੇ ਵਿੱਚ ਅਜੇ ਇੱਕ ਵਿਅਕਤੀ ਦੀ ਗਿ੍ਰਫ਼ਤਾਰੀ ਬਾਕੀ ਹੈ। ਡੀ.ਐਸ.ਪੀ. (ਡੀ) ਮੋਹਿਤ ਅਗਰਵਾਲ ਪੀ.ਪੀ.ਐਸ. ਨੇ ਦਸਿਆ ਕਿ ਸੀ.ਆਈ.ਏ. ਇੰਚਾਰਜ ਇੰਸ: ਸਤਨਾਮ ਸਿੰਘ ਬਹਾਦਰ ਸਿੰਘ ਵਾਲਾ ਦੀ ਟੀਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਮੁਖ਼ਬਰੀ ਦੇ ਅਧਾਰ ਉਤੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਅਤੇ ਐਸ.ਆਈ. ਮੇਜਰ ਸਿੰਘ ਵੱਲੋਂ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸਦਰ ਧੂਰੀ ਵਿਖੇ ਗੁਰਪ੍ਰੀਤ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਜਨਤਾ ਨਗਰ ਧੂਰੀ,
ਸਰਮਾ ਸਿੰਘ ਉਰਫ਼ ਕਾਕਾ ਪੁੱਤਰ ਚੂਹੜ ਸਿੰਘ ਵਾਸੀ ਖਲੀਲ ਪੱਤੀ ਸ਼ੇਰਪੁਰ, ਬਿੱਟੂ ਪੁੱਤਰ ਸਰਵਣ ਸਿੰਘ ਵਾਸੀ ਮੁਹੱਲਾ ਖੋਖਰਾਬਾਦ, ਰੈਣਕਪੁਰ, ਰੋਹਤਕ (ਹਰਿਆਣਾ) ਮਾਮਲਾ ਦਰਜ ਕਰ ਕੇ ਟੀ ਪੁਆਇੰਟ ਪੁੰਨਾਂਵਾਲਾ ਰੋਡ ਬਾਹੱਦ ਕਾਂਝਲਾ ਪੁਲਿਸ ਪਾਰਟੀ ਨੇ ਦੋਸ਼ੀ ਗੁਰਪ੍ਰੀਤ ਸਿੰਘ ਤੇ ਸਰਮਾ ਸਿੰਘ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਤੇ ਇਨਾਂ ਪਾਸੋਂ ਇਕ ਆਲਟੋ ਕਾਰ ਵੀ ਬਰਾਮਦ ਕੀਤੀ ਜਦਕਿ ਇਕ ਦੋਸ਼ੀ ਬਿੱਟੂ ਦੀ ਗਿ੍ਰਫ਼ਤਾਰੀ ਅਜੇ ਬਾਕੀ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਦੋਸ਼ੀ ਸਰਮਾ ਸਿੰਘ ਵਿਰੁੁਧ ਪਹਿਲਾਂ ਵੀ ਐਕਸਾਇਜ ਐਕਟ ਤਹਿਤ ਥਾਣਾ ਸ਼ੇਰਪੁਰ ਅਤੇ ਪਟਿਆਲਾ ਵਿਖੇ ਮਾਮਲੇ ਦਰਜ ਹਨ।