ਪੰਜਾਬ ਦੀ ਹਾਕਮ ਧਿਰ ਦੇ ਸੰਕਟ ਦੇ ਚਲਦੇ ਹੁਣ ਸੱਭ ਨਜ਼ਰਾਂ ਕਾਂਗਰਸ ਹਾਈ ਕਮਾਨ 'ਤੇ ਟਿਕੀਆਂ
Published : May 20, 2021, 7:04 am IST
Updated : May 20, 2021, 7:04 am IST
SHARE ARTICLE
image
image

ਪੰਜਾਬ ਦੀ ਹਾਕਮ ਧਿਰ ਦੇ ਸੰਕਟ ਦੇ ਚਲਦੇ ਹੁਣ ਸੱਭ ਨਜ਼ਰਾਂ ਕਾਂਗਰਸ ਹਾਈ ਕਮਾਨ 'ਤੇ ਟਿਕੀਆਂ


ਹਾਈ ਕਮਾਨ ਦੇ ਦਖ਼ਲ ਬਾਅਦ ਫ਼ਿਲਹਾਲ ਅੱਜ ਨਰਾਜ਼ ਧੜੇ ਦੇ ਆਗੂਆਂ ਨੇ ਵੀ ਚੁੱਪੀ ਧਾਰੀ

ਚੰਡੀਗੜ੍ਹ, 19 ਮਈ (ਗੁਰਉਪਦੇਸ਼ ਭੁੱਲਰ): ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀ ਕਾਂਡ ਬਾਰੇ ਦਿਤੇ ਫ਼ੈਸਲੇ ਤੋਂ ਬਾਅਦ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ਨੂੰ  ਲੈ ਕੇ ਪੰਜਾਬ ਦੀ ਹਾਕਮ ਪਾਰਟੀ ਤੇ ਸਰਕਾਰ ਅੰਦਰ ਛਿੜੇ ਆਪਸੀ ਘਮਾਸਾਣ ਵਿਚ ਹਾਈ ਕਮਾਨ ਦੇ ਦਖ਼ਲ ਤੋਂ ਬਾਅਦ ਅੱਜ ਨਾਰਾਜ਼ ਨੇਤਾਵਾਂ ਨੇ ਚੁੱਪ ਧਾਰ ਲਈ ਹੈ ਅਤੇ ਹੁਣ ਸੱਭ ਦੀਆਂ ਨਜ਼ਰਾਂ ਕਾਂਗਰਸ ਹਾਈ ਕਮਾਨ ਵੱਲ ਲੱਗ ਗਈਆਂ ਹਨ | 
ਜ਼ਿਕਰਯੋਗ ਹੈ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਹਦਾਇਤ ਬਾਅਦ ਪਾਰਟੀ ਦੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਨਾਰਾਜ਼ ਕਾਂਗਰਸੀ ਆਗੂਆਂ ਨੂੰ  ਲਗਾਤਾਰ ਫ਼ੋਨ ਕਰਨ ਬਾਅਦ ਫ਼ਿਲਹਾਲ ਮਾਮਲਾ ਅੱਜ ਸ਼ਾਂਤ ਰਿਹਾ | ਬੀਤੇ ਦਿਨੀਂ ਚਰਨਜੀਤ ਚੰਨੀ ਨੇ ਵੀ ਮਹਿਲਾ ਕਮਿਸ਼ਨ ਦੇ ਮੁੱਦੇ ਉਪਰ ਕੀਤੀ ਜਾਣ ਵਾਲੀ ਪ੍ਰੈਸ ਕਾਨਫ਼ਰੰਸ ਰਾਵਤ ਦੀ ਅਪੀਲ ਬਾਅਦ ਰੱਦ ਕਰ ਦਿਤੀ ਸੀ | ਰਾਵਤ ਨੇ ਕੈਪਟਨ ਤੋਂ ਵੱਖ ਹੋ ਕੇ ਮੀਟਿੰਗਾਂ ਕਰ ਰਹੇ ਆਗੂਆਂ ਤੋਂ ਮਸਲੇ ਦੇ ਹੱਲ ਲਈ ਦੋ ਤਿੰਨ ਦਿਨ ਦਾ ਸਮਾਂ ਮੰਗਦਿਆਂ, ਵਖਰੀਆਂ ਸਰਗਰਮੀਆਂ ਰੋਕਣ ਲਈ ਕਿਹਾ ਸੀ | ਬੀਤੇ ਦਿਨੀਂ ਚੰਨੀ ਦੀ ਕੋਠੀ ਵਿਚ ਕੁੱਝ ਨੇਤਾ ਜਦ ਮੀਟਿੰਗ ਕਰ ਰਹੇ ਸਨ ਤਾਂ ਉਸ ਸਮੇਂ ਵੀ ਰਾਵਤ ਲਗਾਤਾਰ ਫ਼ੋਨ 'ਤੇ ਇਨ੍ਹਾਂ ਆਗੂਆਂ ਦੇ ਸੰਪਰਕ ਵਿਚ ਰਹੇ | ਪਤਾ ਲੱਗਾ ਹੈ ਕਿ ਅੱਜ ਭਲਕ ਹਾਈਕਮਾਨ ਤੋਂ ਕੋਈ ਸੁਨੇਹਾ ਲੈ ਕੇ ਰਾਵਤ ਚੰਡੀਗੜ੍ਹ ਪਹੁੰਚ ਸਕਦੇ ਹਨ | 
ਇਸੇ ਦੌਰਾਨ ਇਹ ਵੀ ਸੁਣਨ ਵਿਚ ਆ ਰਿਹਾ ਹੈ ਕਿ ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਜਾ ਕੇ ਸੋਨੀਆ ਗਾਂਧੀ ਨੂੰ  ਮਿਲਣ ਦੀ ਤਿਆਰੀ ਵਿਚ ਹਨ | ਇਸ ਕਰ ਕੇ ਆਉਣ ਵਾਲੇ ਦੋ ਤਿੰਨ ਦਿਨ ਪੰਜਾਬ ਕਾਂਗਰਸ ਲਈ ਅਹਿਮ ਮੰਨੇ ਜਾ ਰਹੇ ਹਨ |

SHARE ARTICLE

ਏਜੰਸੀ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement