ਭਾਜਪਾ ਨੇ ਕੀਤਾ ਨਵਜੋਤ ਸਿੱਧੂ 'ਤੇ ਕਮੈਂਟ, ਅਨਿਲ ਵਿੱਜ ਬੋਲੇ- ਕਾਂਗਰਸੀ ਆਗੂਆਂ ਨੂੰ ਸਿੱਧੂ ਤੋਂ ਮਿਲੀ ਮੁਕਤੀ 
Published : May 20, 2022, 10:35 am IST
Updated : May 20, 2022, 11:34 am IST
SHARE ARTICLE
Anil Vij, Navjot Sidhu
Anil Vij, Navjot Sidhu

ਕਾਂਗਰਸ ਵੱਲੋਂ ਲਗਾਏ ਗਏ ਚਿੰਤਨ ਸ਼ਿਵਰ ਵਿੱਚ ਜੋ ਮੰਥਨ ਹੋਇਆ ਸੀ ਉਸ ਵਿਚੋਂ ਰਸ ਨਿਕਲਣਾ ਸ਼ੁਰੂ ਹੋ ਗਿਆ ਹੈ। 

 

ਚੰਡੀਗੜ੍ਹ - ਕਾਂਗਰਸੀ ਆਗੂਆਂ ਵੱਲੋਂ ਪਾਰਟੀ ਛੱਡਣ ਅਤੇ ਨਵਜੋਤ ਸਿੱਧੂ ਨੂੰ ਸੁਣਾਈ ਗਈ ਸਜ਼ਾ ਨੂੰ ਲੈ ਕੇ ਹਰਿਆਣਾ ਦੀ ਸਿਆਸਤ ਵੀ ਗਰਮਾ ਗਈ ਹੈ। ਕਾਂਗਰਸੀ ਆਗੂ ਭਾਜਪਾ ਆਗੂਆਂ ਦੇ ਨਿਸ਼ਾਨੇ 'ਤੇ ਹਨ। ਭਾਜਪਾ ਨੇ ਕਾਂਗਰਸ ਤੇ ਨਵਜੋਤ ਸਿੱਧੂ 'ਤੇ ਕਮੈਂਟ ਕੀਤਾ ਹੈ।  ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਕਾਂਗਰਸ ਵੱਲੋਂ ਲਗਾਏ ਗਏ ਚਿੰਤਨ ਸ਼ਿਵਰ ਵਿੱਚ ਜੋ ਮੰਥਨ ਹੋਇਆ ਸੀ ਉਸ ਵਿਚੋਂ ਰਸ ਨਿਕਲਣਾ ਸ਼ੁਰੂ ਹੋ ਗਿਆ ਹੈ। 

Anil Vij Anil Vij

ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾਵਾਂ ਨੂੰ ਲੱਗ ਰਿਹਾ ਹੈ ਕਿ ਕਾਂਗਰਸ ਦੀ ਰੌਸ਼ਨੀ ਬੁਝ ਗਈ ਹੈ ਅਤੇ ਉਨ੍ਹਾਂ ਨੂੰ ਭਵਿੱਖ ਨਜ਼ਰ ਨਹੀਂ ਆ ਰਿਹਾ, ਇਸ ਲਈ ਸੁਨੀਲ ਜਾਖੜ, ਹਾਰਦਿਕ ਪਟੇਲ ਅਤੇ ਰਾਜਸਥਾਨ ਯੂਥ ਕਾਂਗਰਸ ਦੇ ਪ੍ਰਧਾਨ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਕਈ ਹੋਰ ਕਾਂਗਰਸੀ ਆਗੂ ਪਾਰਟੀ ਛੱਡ ਦੇਣਗੇ। ਇਸ ਦੇ ਨਾਲ ਹੀ ਮੈਂ ਸੁਪਰੀਮ ਕੋਰਟ ਦੇ ਫੈਸਲੇ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ ਪਰ ਇਸ 'ਚ ਨਿਆਂ ਜ਼ਰੂਰ ਹੋਇਆ ਹੈ। ਕਾਂਗਰਸੀ ਲੀਡਰਾਂ ਨੂੰ ਹੁਣ ਨਵਜੋਤ ਸਿੱਧੂ ਤੋਂ ਮੁਕਤੀ ਮਿਲ ਗਈ ਹੈ ਅਤੇ ਉਹ ਇਹੀ ਚਾਹੁੰਦੇ ਸਨ। 

file photo 

ਦੂਜੇ ਪਾਸੇ ਹਰਿਆਣਾ ਬੀਜੇਪੀ ਨੇ ਟਵੀਟ ਕੀਤਾ ਕਿ ਵਾਹ ਰੀ ਕੁਦਰਤ ਤੇਰੇ ਖੇਲ ਨਿਰਾਲੇ, ਸੁਨੀਲ ਭਾਜਪਾ ਗੇਲ, ਸਿੱਧੂ ਨੂੰ ਹੋ ਗਈ ਜੇਲ੍ਹ। ਦੂਜੇ ਪਾਸੇ ਹਰਿਆਣਾ ਮਹਿਲਾ ਤੇ ਬਾਲ ਵਿਕਾਸ ਨਿਗਮ ਦੀ ਚੇਅਰਪਰਸਨ ਤੇ ਭਾਜਪਾ ਆਗੂ ਬਬੀਤਾ ਫੋਗਾਟ ਨੇ ਲਿਖਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਜੇਲ੍ਹ ਹੋਈ ਹੈ। ਕਾਂਗਰਸ ਨੂੰ ਭਾਰਤ ਜੋੜੋ ਯਾਤਰਾ ਕੱਢਣ ਨਾਲੋਂ ਕਾਂਗਰਸ ਨਾ ਛੱਡੋ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ। ਠੋਕੋ ਤਾੜੀ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement