ਨਵਜੋਤ ਸਿੱਧੂ ਨੇ ਕਾਂਗਰਸ ਨੂੰ ਜੋ ਨੁਕਸਾਨ ਪਹੁੰਚਾਇਆ, ਉਸ ਦੀ ਕੋਈ ਪੂਰਤੀ ਨਹੀਂ ਕਰ ਸਕਦਾ : ਸੁਖਜਿੰਦਰ ਰੰਧਾਵਾ
Published : May 20, 2022, 6:33 am IST
Updated : May 20, 2022, 6:33 am IST
SHARE ARTICLE
image
image

ਨਵਜੋਤ ਸਿੱਧੂ ਨੇ ਕਾਂਗਰਸ ਨੂੰ ਜੋ ਨੁਕਸਾਨ ਪਹੁੰਚਾਇਆ, ਉਸ ਦੀ ਕੋਈ ਪੂਰਤੀ ਨਹੀਂ ਕਰ ਸਕਦਾ : ਸੁਖਜਿੰਦਰ ਰੰਧਾਵਾ


ਚੰਡੀਗੜ੍ਹ, 19 ਮਈ (ਭੁੱਲਰ): ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਿਆ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ  ਚੁਣੌਤੀ ਨਹੀਂ ਦੇ ਸਕਦਾ | ਨਵਜੋਤ ਸਿੱਧੂ ਨੇ ਕਾਂਗਰਸ ਪਾਰਟੀ ਨੂੰ  ਜੋ ਨੁਕਸਾਨ ਪਹੁੰਚਾਇਆ ਹੈ, ਉਸ ਦੀ ਕੋਈ ਪੂਰਤੀ ਨਹੀਂ ਕਰ ਸਕਦਾ | ਜੋ ਕਾਂਗਰਸ ਨਹੀਂ ਕਰ ਸਕੀ, ਅੱਜ ਸੁਪਰੀਮ ਕੋਰਟ ਨੇ ਕਰ ਦਿਤਾ ਹੈ | ਉਨ੍ਹਾਂ ਕਿਹਾ,''ਫ਼ਰਵਰੀ ਵਿਚ ਮੈਂ ਰਾਹੁਲ ਗਾਂਧੀ ਨੂੰ  ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਨੂੰ  ਪਾਰਟੀ ਵਿਚੋਂ ਕਢਣ ਲਈ ਕਿਹਾ ਸੀ ਕਿ ਉਹ ਦੋਵੇਂ ਬੰਦੇ ਪਾਰਟੀ ਲਈ ਠੀਕ ਨਹੀਂ ਹਨ |  ਉਹੀ ਹੋਇਆ ਅੱਜ ਸੁਨੀਲ ਜਾਖੜ ਬੀਜੇਪੀ ਵਿਚ ਸ਼ਾਮਲ ਹੋ ਗਿਆ |'' ਇਸ ਨਾਲ ਹੀ ਸੁਖਜਿੰਦਰ ਰੰਧਾਵਾ ਨੇ ਟਵੀਟ ਕਰ ਸੁਨੀਲ ਜਾਖੜ 'ਤੇ ਵਿਅੰਗ ਕਸਿਆ | ਉਨ੍ਹਾਂ ਟਵੀਟ ਕਰਦਿਆਂ ਕਿਹਾ,''ਹੋ ਕੇ ਰੁਖ਼ਸਤ ਹਮਾਰੀ ਮਹਿਫ਼ਲ ਸੇ ਵੋਹ ਬੇਵਫ਼ਾ, ਆਜ ਖ਼ੁਦ ਕੋ ਬੇਵਫਾਈ ਕੇ ਬਾਜ਼ਾਰ ਮੇਂ ਨਿਲਾਮ ਕਰ ਆਇਆ |''

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement