
ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ
ਭੁਨਰਹੇੜੀ: ਪਟਿਆਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਦਰਦਨਾਕ ਹਾਦਸਾ (Tragic road accident in Patiala) ਵਾਪਰ ਗਿਆ। ਜਾਣਕਾਰੀ ਅਨੁਸਾਰ ਪਟਿਆਲਾ ਦੇ ਨਾਲ ਲੱਗਦੇ ਪਿੰਡ ਭੁਨਰਹੇੜੀ ਵਿਖੇ ਬੀਤੀ ਰਾਤ ਇਕ ਕਾਰ ਹਾਦਸੇ ਦਾ (Tragic road accident in Patiala) ਸ਼ਿਕਾਰ ਹੋ ਗਈ, ਇਸ ਹਾਦਸੇ 'ਚ 2 ਸਕੇ ਭਰਾਵਾਂ ਦੀ ਮੌਤ ਹੋ ਗਈ।
Tragic road accident in Patiala
ਇਸ ਦੌਰਾਨ ਉਨ੍ਹਾਂ ਦੇ 2 ਹੋਰ ਦੋਸਤ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਪਟਿਆਲਾ (Tragic road accident in Patiala) ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਕਾਰ ਨਾਲੇ ਦੀ ਸਲੈਬ ਨਾਲ ਟਕਰਾਅ ਕੇ ਗੰਦੇ ਨਾਲੇ ’ਚ ਡਿੱਗੀ ਪਈ ਸੀ। ਅਗਲੀ ਸੀਟ ’ਤੇ ਬੈਠੇ 2 ਵਿਅਕਤੀ ਥੋੜੇ-ਥੋੜੇ ਸਹਿਕ ਰਹੇ ਸਨ ਅਤੇ 2 ਪਿਛਲੀ ਸੀਟ ਵਾਲੇ ਗੰਭੀਰ ਜ਼ਖ਼ਮੀ ਹੋਏ ਪਏ ਸਨ।
Tragic road accident in Patiala
ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ 2 ਨੌਜਵਾਨਾਂ ਦੀ ਰਸਤੇ ’ਚ ਹੀ ਮੌਤ ਹੋ ਗਈ, ਜਦਕਿ 2 ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਦੀ ਪਛਾਣ ਪ੍ਰਤੀਕ ਸਿੰਘ (25) ਅਤੇ ਹਰਸ਼ਦੀਪ ਸਿੰਘ (21) ਪੁੱਤਰ ਪਰਮਜੀਤ ਸਿੰਘ ਵਾਸੀ ਅਨਾਜ ਮੰਡੀ ਕੁਰੂਕਸ਼ੇਤਰ ਸਕੇ ਭਰਾਵਾਂ (Tragic road accident in Patiala) ਵਜੋਂ ਹੋਈ ਹੈ। ਇਨ੍ਹਾਂ ’ਚੋਂ ਪ੍ਰਤੀਕ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦਾ ਇਕ ਬੱਚਾ ਹੈ ਅਤੇ ਹਰਸ਼ਦੀਪ ਸਿੰਘ ਅਜੇ ਕੁਆਰਾ ਹੈ। ਇਹ ਦੋਵੇਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਸਨ।
Tragic road accident in Patiala