
ਡੇਢ ਲੱਖ ਤੋਂ ਵੱਧ ਰਾਸ਼ਨ ਕਾਰਡ ਕੀਤੇ ਗਏ ਰੱਦ
ਮੋਹਾਲੀ : ਪੰਜਾਬ ਵਿਚ 24 ਹਜ਼ਾਰ ਤੋਂ ਵੱਧ ਮ੍ਰਿਤਕਾਂ ਦੇ ਨਾਂ ’ਤੇ ਵੀ ਰਾਸ਼ਨ ਜਾਰੀ ਹੁੰਦਾ ਰਿਹਾ। ਖੁਰਾਕ ਅਤੇ ਸਪਲਾਈ ਵਿਭਾਗ (ਸਤੰਬਰ 2022 ਤੋਂ ਹੁਣ ਤਕ) ਦੀ ਜਾਂਚ ਵਿਚ ਇਹ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਵਿਭਾਗ ਨੇ ਹੁਣ ਤਕ 40,68,887 ਰਾਸ਼ਨ ਕਾਰਡਾਂ ਦੀ ਜਾਂਚ ਕੀਤੀ ਹੈ। ਇਸ ਦੌਰਾਨ 3,37,562 ਰਾਸ਼ਨ ਕਾਰਡ ਅਯੋਗ ਪਾਏ ਗਏ। ਇਨ੍ਹਾਂ ਵਿਚੋਂ 1,79,837 ਰਾਸ਼ਨ ਕਾਰਡ ਰੱਦ ਕਰ ਦਿਤੇ ਗਏ ਹਨ। ਸਭ ਤੋਂ ਵੱਧ 46,450 ਗ਼ੈਰ-ਕਾਨੂੰਨੀ ਰਾਸ਼ਨ ਕਾਰਡ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਦੇ ਹਲਕੇ ਲੁਧਿਆਣਾ ਜ਼ਿਲ੍ਹੇ ਵਿਚ ਪਾਏ ਗਏ ਹਨ।
ਇਸ ਸਮੇਂ ਸੂਬੇ ਵਿਚ ਸਿਰਫ਼ 96.02 ਫ਼ੀ ਸਦੀ ਰਾਸ਼ਨ ਕਾਰਡਾਂ ਦੀ ਹੀ ਤਸਦੀਕ ਹੋਈ ਹੈ ਜਦਕਿ 3.98 ਫ਼ੀ ਸਦੀ ਜਾਂਚ ਅਧੀਨ ਹਨ। ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਪ੍ਰਤੀ ਵਿਅਕਤੀ 5-5 ਕਿਲੋ ਕਣਕ 2 ਰੁਪਏ ਪ੍ਰਤੀ ਕਿਲੋ (ਆਟਾ-ਦਾਲ ਸਕੀਮ ਅਧੀਨ) ਦੇ ਹਿਸਾਬ ਨਾਲ ਹਰ ਮਹੀਨੇ ਦਿਤੀ ਜਾਂਦੀ ਹੈ, ਜੋ ਕਿ ਕਰੋਨਾ ਦੇ ਸਮੇਂ ਦੌਰਾਨ ਮੁਫ਼ਤ ਕੀਤੀ ਗਈ ਸੀ। ਅਯੋਗ ਲੋਕਾਂ ਨੇ ਵੀ ਜੁਗਾੜ ਰਾਹੀਂ ਅਪਣੇ ਨਾਂਅ ਸ਼ਾਮਲ ਕਰਵਾਏ। ਸਰਕਾਰ ਨੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਨੂੰ ਜਾਂਚ ਲਈ ਲਿਖਿਆ, ਜਿਸ ਤੋਂ ਬਾਅਦ ਡੀ.ਐਫ਼.ਐਸ.ਸੀ. ਨੇ ਸਾਰੇ ਜ਼ਿਲ੍ਹਿਆਂ ਦੇ ਕਾਰਡ ਧਾਰਕਾਂ ਦੀ ਜਾਂਚ ਕਰਵਾਈ।
ਇਹ ਵੀ ਪੜ੍ਹੋ: ਪਹਿਲਵਾਨਾਂ ਨੇ ਵਾਪਸ ਹੀ ਕਰਨਾ ਹੈ ਤਾਂ ਪੈਸੇ ਵਾਪਸ ਕਰਨ ਕਿਉਂਕਿ ਤਮਗ਼ਾ ਤਾਂ 15 ਰੁਪਏ 'ਚ ਵਿਕੇਗਾ : ਬ੍ਰਿਜ ਭੂਸ਼ਣ ਸ਼ਰਨ ਸਿੰਘ
ਪੰਜਾਬ ਵਿਚ 3.37 ਲੱਖ ਰਾਸ਼ਨ ਕਾਰਡ ਅਯੋਗ ਪਾਏ ਗਏ, 1.79 ਲੱਖ ਰੱਦ ਕੀਤੇ ਗਏ, 24 ਫ਼ੀ ਸਦੀ ਕਾਰਡ ਪ੍ਰਭਾਵਸ਼ਾਲੀ ਲੋਕਾਂ ਨੇ ਬਣਾਏ। ਰੱਦ ਕਦੀਤੇ ਗਏ ਕੁੱਝ ਰਾਸ਼ਨ ਕਾਰਡਾਂ ਦੇ ਵੇਰਵੇ ਇਸ ਪ੍ਰਕਾਰ ਹਨ :
1. ਸਮਾਰਟ ਰਾਸ਼ਨ ਕਾਰਡ ਨੰਬਰ 030002610710/173 ਦੀ ਜਾਂਚ ਦੌਰਾਨ ਪਤਾ ਲੱਗਾ ਕਿ ਕਾਰਡ ਧਾਰਕ ਖੁਦ ਆਪਣੇ ਘਰ ਰਹਿੰਦਾ ਹੈ। ਘਰ ਸ਼ਹਿਰੀ ਖੇਤਰ ਵਿੱਚ ਹੈ। ਮਕਾਨ ਦਾ ਖੇਤਰਫਲ 1010 ਵਰਗ ਫੁੱਟ ਹੈ, ਜਿਸ ਕਾਰਨ ਇਹ ਕਾਰਡ ਰੱਦ ਕਰ ਦਿਤਾ ਗਿਆ।
2. ਸਮਾਰਟ ਰਾਸ਼ਨ ਕਾਰਡ ਨੰਬਰ 030006017117 ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕਾਰਡ ਧਾਰਕ ਦੀ ਸਾਲਾਨਾ ਆਮਦਨ 60 ਹਜ਼ਾਰ ਤੋਂ ਵੱਧ ਹੈ। ਸ਼ਹਿਰੀ ਖੇਤਰ ਵਿਚ 250 ਵਰਗ ਫੁੱਟ ਦਾ ਅਪਣਾ ਘਰ। ਇਸ ਕਾਰਨ ਇਹ ਕਾਰਡ ਰੱਦ ਕਰ ਦਿਤਾ ਗਿਆ ਹੈ।
3. ਸਮਾਰਟ ਰਾਸ਼ਨ ਕਾਰਡ ਨੰਬਰ 030005937003 ਦੀ ਜਾਂਚ ਦੌਰਾਨ ਪਤਾ ਲੱਗਾ ਕਿ ਕਾਰਡ ਧਾਰਕ ਦੀ ਸਾਲਾਨਾ ਆਮਦਨ 60 ਹਜ਼ਾਰ ਤੋਂ ਵੱਧ ਹੈ। 262 ਵਰਗ ਫੁੱਟ ਦਾ ਘਰ ਸ਼ਹਿਰੀ ਖੇਤਰ ਵਿਚ ਹੈ। ਘਰ ਅਪਣਾ ਹੈ ਅਤੇ ਪਿਤਾ ਦੇ ਨਾਮ 'ਤੇ ਹੈ। ਕਾਰਡ ਬਣਾਉਂਦੇ ਸਮੇਂ ਨਿਯਮਾਂ ਦੀ ਅਣਦੇਖੀ ਕੀਤੀ ਗਈ। ਇਹ ਕਾਰਡ ਰੱਦ ਕਰ ਦਿਤਾ ਗਿਆ ਹੈ।
ਪੰਜਾਬ ਵਿਚ ਰਾਸ਼ਨ ਕਾਰਡ ਬਣਾਉਣ ਵਿਚ ਵੱਡੇ ਪੱਧਰ ’ਤੇ ਬੇਨਿਯਮੀਆਂ ਪਾਈਆਂ ਜਾ ਰਹੀਆਂ ਹਨ। ਖੁਰਾਕ ਤੇ ਸਪਲਾਈ ਵਿਭਾਗ ਨੇ 40 ਲੱਖ 68 ਹਜ਼ਾਰ 887 ਰਾਸ਼ਨ ਕਾਰਡਾਂ ਦੀ ਜਾਂਚ ਕੀਤੀ। 3.45 ਲੱਖ ਕਾਰਡ ਕਮਿਸ਼ਨ ਮਿਲੇ ਹਨ। ਇਨ੍ਹਾਂ ਵਿਚੋਂ 1.63 ਲੱਖ ਰੱਦ ਕਰ ਦਿਤੇ ਗਏ ਹਨ। 24 ਹਜ਼ਾਰ ਮ੍ਰਿਤਕਾਂ ਦੇ ਨਾਂ ਵੀ ਹਟਾ ਦਿਤੇ ਗਏ ਹਨ। ਖੁਰਾਕ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਦਾ ਕਹਿਣਾ ਹੈ ਕਿ ਬਾਦਲ, ਕੈਪਟਨ ਤੇ ਚੰਨੀ ਤਿੰਨੋਂ ਸਰਕਾਰਾਂ ਵੇਲੇ ਗੜਬੜੀ ਹੋਈ ਹੈ।