
Moga News : ਪਰਿਵਾਰਕ ਮੈਂਬਰਾਂ ਨੇ ਉਸਨੂੰ ਹਸਪਤਾਲ ਲਿਜਾਇਆ, ਪਰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।
Moga News in Punjabi : ਬਾਘਾਪੁਰਾਣਾ ਤੋਂ ਆਈ ਇੱਕ ਦੁਖਦਾਈ ਖ਼ਬਰ ਨੇ ਸਮੂਹ ਖੇਤਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 20 ਸਾਲਾ ਅਨਮੋਲ ਸਿੰਘ, ਜੋ ਕਿ ਨਸ਼ਿਆਂ ਦੀ ਲਤ ’ਚ ਫਸ ਗਿਆ ਸੀ, ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋ ਗਈ। ਉਸਦੇ ਪਿਤਾ ਦਵਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇੱਥੋਂ ਤਕ ਕਿ ਉਹਨੂੰ ਵਿਦੇਸ਼ ਦੁਬਈ ਵੀ ਭੇਜਿਆ, ਤਾਂ ਜੋ ਉਹ ਨਵੇਂ ਮਾਹੌਲ ’ਚ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰੇ। ਪਰ ਅਫ਼ਸੋਸ, ਇਕ ਮਹੀਨੇ ’ਚ ਹੀ ਅਨਮੋਲ ਵਾਪਸ ਆ ਗਿਆ ਅਤੇ ਘਰ ਆਉਂਦੇ ਹੀ ਫਿਰ ਤੋਂ ਨਸ਼ਾ ਕਰਨ ਲੱਗ ਪਿਆ। ਸੋਮਵਾਰ ਸਵੇਰੇ ਅਨਮੋਲ ਦੀ ਹਾਲਤ ਗੰਭੀਰ ਹੋ ਗਈ। ਪਰਿਵਾਰਕ ਮੈਂਬਰਾਂ ਨੇ ਉਸਨੂੰ ਹਸਪਤਾਲ ਲਿਜਾਇਆ, ਪਰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।
ਇਸ ਮਾਮਲੇ ’ਚ ਪੁਲਿਸ ਨੇ ਤਿੰਨ ਨੌਜਵਾਨਾਂ ’ਤੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਅਨਮੋਲ ਨੂੰ ਜ਼ਹਿਰੀਲਾ ਪਦਾਰਥ ਖਵਾਉਣ ਦੇ ਦੋਸ਼ ’ਚ ਦੋ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ, ਜਦਕਿ ਤੀਜੇ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਡੀਐਸਪੀ ਦਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “ਮ੍ਰਿਤਕ ਨੇ ਕੋਈ ਜ਼ਹਿਰੀਲੀ ਚੀਜ਼ ਖਾਈ ਸੀ, ਜੋ ਕਿ ਮੌਤ ਦਾ ਕਾਰਣ ਬਣੀ। ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਜਾਰੀ ਹੈ।
(For more news apart from 20-year-old youth dies of drug overdose in Baghapurana, Moga News in Punjabi, stay tuned to Rozana Spokesman)