Lehragaga News : 'ਯੁੱਧ ਨਸ਼ਿਆਂ ਵਿਰੁਧ' ਤਹਿਤ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਦੀ ਗਰਾਊਂਡ ਰਿਪੋਰਟ
Published : May 20, 2025, 11:21 am IST
Updated : May 20, 2025, 11:21 am IST
SHARE ARTICLE
Ground report of Bhutal Kalan village of Lehragaga under the 'Yudh Nasheyan Virudh' News in Punjabi
Ground report of Bhutal Kalan village of Lehragaga under the 'Yudh Nasheyan Virudh' News in Punjabi

Lehragaga News : ਪਿੰਡ ਭੁਟਾਲ ਕਲਾਂ ਸ਼ਾਨਦਾਰ ਪਿੰਡ ਦਾ ਐਵਾਰਡ ਪਰ ਨਸ਼ਿਆਂ ਨੇ ਕੀਤਾ ਬਦਨਾਮ 

Ground report of Bhutal Kalan village of Lehragaga under the 'Yudh Nasheyan Virudh' News in Punjabi : ‘ਯੁੱਧ ਨਸ਼ਿਆਂ ਵਿਰੁਧ’ ਤਹਿਤ ਪੰਜਾਬ ਸਰਕਾਰ ਵਲੋਂ ਹਰ ਪਿੰਡ ਸ਼ਹਿਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜੇ ਹਲਕਾ ਲਹਿਰਾਗਾਗਾ ਦੀ ਗੱਲ ਕਰੀਏ ਕੈਬਿਨਟ ਮੰਤਰੀ ਬਰਿੰਦਰ ਗੋਇਲ ਵਲੋਂ ਵੀ ਲਗਾਤਾਰ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। 

ਜਦੋਂ ਪਿੰਡ ਭੁਟਾਲ ਕਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ ਦਾ ਹੁਣ ਨਸ਼ਿਆਂ ਵੇਚਣ ਵਾਲਿਆਂ ਤੇ ਕਰਨ ਵਾਲਿਆਂ ਦੇ ਵਿਚ ਵੀ ਨਾਮ ਆਉਣਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਸਾਡੀ ਟੀਮ ਵਲੋਂ ਇਸ ਪਿੰਡ ਦੀ ਗਰਾਊਂਡ ਰਿਪੋਰਟ ਪੇਸ਼ ਕੀਤੀ ਹੈ। ਜਿੱਥੇ ਕਿ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। 


ਗੁਰਤੇਜ ਸਿੰਘ ਸਮਾਜ ਸੇਵੀ ਨੇ ਦਸਿਆ ਉਨ੍ਹਾਂ ਨੇ ਜਿੱਥੇ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁਧ’ ਚੱਲ ਰਹੀ ਮੁਹਿੰਮ ਨੂੰ ਸਲਾਘਾਯੋਗ ਕਦਮ ਦਸਿਆ। ਜਿਸ ਦੇ ਤਹਿਤ ਪੁਲਿਸ ਵਲੋਂ ਐਕਸ਼ਨ ਵੀ ਕੀਤੇ ਜਾ ਰਹੇ ਹਨ । ਗੁਰਤੇਜ ਸਿੰਘ ਨੇ ਸਰਕਾਰ ਨੂੰ ਵੀ ਗੁਹਾਰ ਲਗਾਈ ਹੈ ਕਿ ਪੰਜਾਬ ਸਰਕਾਰ ਕੋਲ ਪੁਲਿਸ ਦੀ ਕਮੀ ਪਾਈ ਜਾ ਰਹੀ ਹੈ। ਜਿਸ ਨੂੰ ਲੈ ਕੇ ਆਈਆਰਬੀ ਕਿਊਆਰਟੀ ਦੀਆਂ ਟੀਮਾਂ ਨੂੰ ਕਨਵਰਟ ਕਰ ਕੇ ਥਾਣਿਆਂ ਵਿਚ ਲਗਾਇਆ ਜਾਵੇ ਤਾਂ ਜੋ ਨਸ਼ਿਆਂ ’ਤੇ ਠੱਲ੍ਹ ਪਾਈ ਜਾ ਸਕੇ।

ਦੂਜੇ ਪਾਸੇ ਮਾਸਟਰ ਗੁਰਜੀਤ ਸਿੰਘ ਨੇ ਦਸਿਆ ਕਿ ਸਾਡੇ ਪਿੰਡ ਵਿਚ ਕਮੇਟੀਆਂ ਵੀ ਬਣਾਈਆਂ ਗਈਆਂ ਹਨ ਕਿ ਜੋ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ, ਜਿਸ ਵਿਰੁਧ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਜਾਂ ਵਿਅਕਤੀ ਨੂੰ ਜੇਲ ਭੇਜਿਆ ਜਾਂਦਾ ਹੈ ਤਾਂ ਉਸ ਦੀ ਜਮਾਨਤ ਨਾ ਕਰਾਈ ਜਾਵੇ।

ਬਾਬਾ ਸਤਿਗੁਰ ਨੇ ਦਸਿਆ ਕਿ ਜੇ ਸਾਡਾ ਪਿੰਡ ਭਟਾਲ ਕਲਾਂ ਨਸ਼ਿਆਂ ਨੂੰ ਲੇ ਕੇ ਬਦਨਾਮ ਹੈ ਤਾਂ ਸਾਡੇ ਪਿੰਡ ਵਿਚੋਂ ਸੱਭ ਤੋਂ ਵੱਧ ਲੋਕਾਂ ਨੇ ਆਰਮੀ ਤੇ ਹੋਰ ਮਹਿਕਮਿਆਂ ਵਿਚ ਸਰਕਾਰੀ ਨੌਕਰੀਆਂ ਵੀ ਲਈਆਂ ਹਨ। ਉਨ੍ਹਾਂ ਨੇ ਸਰਕਾਰ ਤੋਂ ਪਿੰਡ ’ਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ‘ਯੁੱਧ ਨਸ਼ਿਆਂ ਵਿਰੁਧ’ ਚੱਲ ਰਹੀ ਮੁਹਿੰਮ ਦੇ ਚੱਲਦੇ ਹੋਰ ਸਖ਼ਤੀ ਕਰਨ ਦੀ ਮੰਗ ਕੀਤੀ ਹੈ। 

ਦੇਸ਼ਰਾਜ ਨੇ ਦਸਿਆ ਹੈ ਕਿ ਸਾਡੇ ਪਿੰਡ ਵਿਚ ਨਸ਼ੇ ਨੂੰ ਲੈ ਕੇ ਬਹੁਤ ਹੀ ਬੁਰਾ ਹਾਲ ਹੈ। ਉਨ੍ਹਾਂ ਦਸਿਆ ਕਿ ਇਸ ਪਿੰਡ ਵਿਚ ਬਾਹਰਲੇ ਲੋਕਾਂ ਵਲੋਂ ਪਿੰਡ ਵਿਚ ਆ ਕੇ ਨਸ਼ਾ ਕੀਤਾ ਜਾਂਦਾ ਹੈ। ਪੁਲਿਸ ਵਲੋਂ ਉਨ੍ਹਾਂ ਵਿਰੁਧ ਪਰਚੇ ਵੀ ਕੀਤੇ ਜਾਂਦੇ ਹਨ ਪਰ ਉਨ੍ਹਾਂ ਦੀਆਂ ਜਮਾਨਤਾਂ ਹੋ ਜਾਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਜੇ ਕੋਈ ਵਿਅਕਤੀ ਨਸ਼ਾ ਵੇਚਦਾ ਜਾਂ ਕਰਦਾ ਹੈ ਤਾਂ ਉਸ ਦੀ ਨੰਬਰਦਾਰ ਜਾਂ ਪੰਚਾਇਤ ਦੇ ਮੈਂਬਰਾਂ ਵਲੋਂ ਜਮਾਨਤ ਨਾ ਕਰਵਾਈ ਜਾਵੇ।

ਉਧਰ ਦੂਜੇ ਪਾਸੇ ਇਸ ਸਬੰਧੀ ਡੀਐਸਪੀ ਲਹਿਰਾਗਾਗਾ ਦੀਪਇੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਪਿੰਡ ਭਟਾਲ ਕਲਾਂ ਵਿਚ ਸਾਡੇ ਵਲੋਂ ਸੱਤ ਮਾਮਲੇ ਦਰਜ ਕੀਤੇ ਗਏ ਹਨ। ਜਿਨਾਂ ਵਿਚੋਂ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਨੇ ਇਹ ਵੀ ਕਿਹਾ ਜੇ ਪਿੰਡ ਵਾਸੀਆਂ ਵਲੋਂ ਸਾਨੂੰ ਸਹਿਯੋਗ ਦਿਤਾ ਜਾਂਦਾ ਹੈ ਤਾਂ ਨਸ਼ਾ ਵੇਚਣ ਵਾਲਿਆਂ ਤੇ ਕਰਨ ਵਾਲਿਆਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement