Moga News : ਪੁਲਿਸ ਨੇ ਕਤਲ ਮਾਮਲੇ ’ਚ ਕਾਤਲ ਨੂੰ ਕੀਤਾ ਕਾਬੂ, ਪਿਸਟਲ ਤੇ ਚਾਰ ਜਿੰਦਾ ਕਾਰਤੂਸ ਹੋਏ ਬਰਾਮਦ

By : BALJINDERK

Published : May 20, 2025, 1:32 pm IST
Updated : May 20, 2025, 1:32 pm IST
SHARE ARTICLE
ਪੁਲਿਸ ਨੇ ਕਤਲ ਮਾਮਲੇ ’ਚ ਕਾਤਲ ਨੂੰ ਕੀਤਾ ਕਾਬੂ, ਪਿਸਟਲ ਤੇ ਚਾਰ ਜਿੰਦਾ ਕਾਰਤੂਸ ਹੋਏ ਬਰਾਮਦ
ਪੁਲਿਸ ਨੇ ਕਤਲ ਮਾਮਲੇ ’ਚ ਕਾਤਲ ਨੂੰ ਕੀਤਾ ਕਾਬੂ, ਪਿਸਟਲ ਤੇ ਚਾਰ ਜਿੰਦਾ ਕਾਰਤੂਸ ਹੋਏ ਬਰਾਮਦ

Moga News : ਪੁਲਿਸ ਵੱਲੋਂ ਮਾਮਲਾ ਦਰਜ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ।

Moga News in Punjabi : ਪਿਛਲੇ ਦਿਨੀਂ  ਮੋਗਾ ਦੇ ਪਿੰਡ ਦੌਧਰ ਗਰਬੀ ਵਿਖੇ ਨੌਜਵਾਨ ਦੇ ਕਤਲ ਮਾਮਲੇ ’ਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਕਤਲ ਦੌਰਾਨ ਵਰਤਿਆ ਪਿਸਟਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਹੋਏ। ਪੁਲਿਸ ਵੱਲੋਂ ਰਿਮਾਂਡ ’ਤੇ ਲੈ ਕੇ ਪੁੱਛ ਗਿਛ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਦੌਧਰ ਗਰਬੀ ਦੇ ਸਾਬਕਾ ਸਰਪੰਚ ਰਸਪਾਲ ਸਿੰਘ ਦਾ ਕਤਲ ਪਹਿਲਾਂ ਹੋਇਆ ਸੀ ਜਿਸ ਵਿੱਚ ਇੰਦਰਪਾਲ ਦਾ ਨਾਮ ਦਰਜ ਕੀਤਾ ਸੀ ਅਤੇ  2015 ਨੂੰ ਇੰਦਰਪਾਲ ਨੂੰ ਬਰੀ ਕਰ ਦਿੱਤਾ ਗਿਆ। ਇਸੇ ਰੰਜ਼ਿਸ਼ ਦੇ ਕਾਰਨ ਅਰਸ਼ਪ੍ਰੀਤ ਸਿੰਘ ਜੋਂ ਰਸਪਾਲ ਸਿੰਘ ਦਾ ਸੀ ਦੋਹਤਾ ਹੈ ਉਸਨੇ ਇੰਦਰਪਾਲ ਦਾ ਕਤਲ ਕਰ ਦਿੱਤਾ ਸੀ।

ਜਾਣਕਾਰੀ ਦਿੰਦੇ ਹੋਏ ਨਿਹਾਲ ਸਿੰਘ ਵਾਲਾ ਦੇ ਡੀਐਸਪੀ ਅਨਵਰ ਅਲੀ ਨੇ ਕਿਹਾ ਕਿ ਪਿਛਲੇ ਦਿਨੀਂ 15 ਮਈ 2025  ਨੂੰ ਦੌਧਰ ਗਰਬੀ ਵਿਖੇ ਇੰਦਰਪਾਲ ਸਿੰਘ ਦਾ ਕਤਲ ਹੋਇਆ ਸੀ ਉਸਦੇ ਪਿਤਾ ਹਰਵਿੰਦਰ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਦੇ ਹੋਏ ਅਰਸ਼ਪ੍ਰੀਤ ਸਿੰਘ ਪਿੰਡ ਮਾਨੂਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਇੱਕ ਕਤਲ ਦੌਰਾਨ ਵਰਤੇ ਗਏ ਪਿਸਟਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਮਾਮਲਾ ਦਰਜ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ। 

 (For more news apart from  Police arrest killer in murder case, pistol and four live cartridges recovered News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement