ਮਹਾਨਗਰ 'ਚ ਲਗਦੇ ਜਾਮ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ
Published : Jun 20, 2018, 5:02 am IST
Updated : Jun 20, 2018, 5:02 am IST
SHARE ARTICLE
Traffic In City
Traffic In City

ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਮਹਾਨਗਰ ਲੁਧਿਆਣਾ ਦੀ ਪਛਾਣ ਟ੍ਰੈਫ਼ਿਕ ਜਾਮ ਨਾਲ ਹੋਣ ਲੱਗੀ ਹੈ......

ਲੁਧਿਆਣਾ : ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਮਹਾਨਗਰ ਲੁਧਿਆਣਾ ਦੀ ਪਛਾਣ ਟ੍ਰੈਫ਼ਿਕ ਜਾਮ ਨਾਲ ਹੋਣ ਲੱਗੀ ਹੈ। ਹਰ ਪਾਸੇ ਲਗਦੇ ਜਾਮ ਅਤੇ ਅਤਿ ਦੀ ਗਰਮੀ ਨੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਕਰ ਰਖਿਆ ਹੈ। ਜਾਣਕਾਰੀ ਅਨੁਸਾਰ ਜਗਰਾਉਂ ਪੁਲ ਨੂੰ ਚੌੜਾ ਕਰਨ ਦਾ ਕੰਮ ਪਿਛਲੀ ਅਕਾਲੀ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਸੀ ਪਰ ਪੁਲ ਦੇ ਆਸ-ਪਾਸ ਹੋਏ ਕਬਜ਼ਿਆਂ ਕਾਰਨ ਪੁਲ ਦਾ ਕੰਮ ਸਪੀਡ ਨਹੀਂ ਫੜ ਸਕਿਆ।

ਹੁਣ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਕਬਜ਼ੇ ਖ਼ਾਲੀ ਹੋਣ ਤੋਂ ਬਆਦ ਭਾਵੇਂ ਪੁਲ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਟ੍ਰੈਫ਼ਿਕ ਪੁਲਿਸ ਵਲੋਂ ਇਸ ਪੁਲ ਦਾ ਕੋਈ ਠੋਸ ਬਦਲ ਨਾ ਦੇਣ ਕਾਰਨ ਲੋਕਾਂ ਨੂੰ ਇਸ ਪੁਲ ਨੂੰ ਪਾਰ ਕਾਰਨ ਲਈ ਲੰਮਾਂ ਸਮਾਂ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਕਰੀਬ ਇਕ ਮਹੀਨਾ ਪਹਿਲਾਂ ਗਿੱਲ ਚੌਕ ਪੁਲ ਦੀ ਇਕ ਸਲੈਬ ਚੂਹਿਆਂ ਕਾਰਨ ਹਿੱਲ ਗਈ ਸੀ ਜਿਸ ਤੋਂ ਬਾਅਦ ਇਸ ਪੁਲ ਦੀ ਮੁਰੰਮਤ ਕਰਵਾਈ ਜਾ ਰਹੀ ਹੈ।

ਭਾਵੇਂ ਉਸ ਸਮੇਂ ਲੁਧਿਆਣਾ ਦੇ ਮੇਅਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੇ 10 ਦਿਨ ਵਿਚ ਪੁਲ ਸ਼ੁਰੂ ਕਰਨ ਦਾ ਦਾਅਵਾ ਕੀਤਾ ਸੀ ਪਰ ਮਹੀਨੇ ਤੋਂ ਉਪਰ ਸਮਾਂ ਲੰਘ ਜਾਣ 'ਤੇ ਵੀ ਪੁਲ ਸ਼ੁਰੂ ਨਹੀਂ ਹੋਇਆ। ਇਸ ਸਬੰਧੀ ਜਦੋਂ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲ ਸ਼ੁਰੂ ਹੋ ਜਾਣਾ ਸੀ ਪਰ ਬਰਸਾਤ ਕਰ ਕੇ ਲੁੱਕ ਪੈਣ ਵਿਚ ਦੇਰੀ ਹੋ ਗਈ। ਹੋ ਸਕਦਾ ਹੈ ਅੱਜ ਜਾਂ ਕਲ ਪੁਲ ਸ਼ੁਰੂ ਕਰ ਦਿਤਾ ਜਾਵੇ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement