
ਬਠਿੰਡਾ ਜ਼ਿਲੇ ਦਾ ਇਤਿਹਾਸਕ ਪਿੰਡ ਫੂਲ ਪਟਿਆਲਾ, ਨਾਭਾ ਅਤੇ ਜੀਂਦ ਰਿਆਸਤਾਂ ਦੇ ਮੋਢੀ ਬਾਬਾ ਫੂਲ ਦਾ ਨਗਰ ਅਤੇ ਪਟਿਆਲਾ ਰਿਆਸਤ ਦੇ....
ਰਾਮਪੁਰਾ ਫੂਲ :- ਬਠਿੰਡਾ ਜ਼ਿਲੇ ਦਾ ਇਤਿਹਾਸਕ ਪਿੰਡ ਫੂਲ ਪਟਿਆਲਾ, ਨਾਭਾ ਅਤੇ ਜੀਂਦ ਰਿਆਸਤਾਂ ਦੇ ਮੋਢੀ ਬਾਬਾ ਫੂਲ ਦਾ ਨਗਰ ਅਤੇ ਪਟਿਆਲਾ ਰਿਆਸਤ ਦੇ ਮੁਖੀ ਬਾਬਾ ਆਲਾ ਸਿੰਘ ਦਾ ਜਨਮ ਸਥਾਨ ਹੈ। ਪਿਛਲੇ ਕਈ ਮਹੀਨਿਆਂ ਤੋਂ ਪਿੰਡ ਦੇ ਨੋਜਵਾਨਾਂ ਨੇ ਉਪਰਾਲਾ ਕਰਕੇ ਪਿੰਡ ਦੇ ਇਤਿਹਾਸਕ ਕਿਲੇ ਨੂੰ ਸਾਂਭਣ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਕਿਲੇ ਦੀ ਸਾਫ-ਸਫਾਈ ਅਤੇ ਉਸ ਦੀ ਦੇਖਭਾਲ ਲਈ ਦਿਨ-ਰਾਤ ਇੱਕ ਕੀਤੀ ਹੋਈ ਹੈ। ਕਿਲੇ ਦੀ ਸਾਫ-ਸਫਾਈ ਅਤੇ ਉਸ ਦੀ ਦੇਖਭਾਲ ਕੀਤੀ ਜਾ ਰਹੀ ਹੈ। ਇਸ ਉਪਰਾਲੇ ਨੂੰ ਵੇਖ ਕੇ ਇਲਾਕੇ ਦੇ ਲੋਕਾਂ ਅਤੇ ਐਨ.ਆਰ.ਆਈਜ ਦਾ ਸਹਿਯੋਗ ਮਿਲਣਾ ਸ਼ੁਰੂ ਹੋ ਗਿਅ ਹੈ।
ਇਸ ਵਿਰਾਸਤ ਨੂੰ ਸਾਂਭਣ ਲਈ ਪਿੰਡ ਦਿਆਲਪੁਰਾ ਦੇ ਦਾਨੀ ਸੱਜਣਾਂ ਵੱਲੋ 1 ਲੱਖ 5 ਹਜ਼ਾਰ, ਐਨ.ਆਰ.ਆਈ ਵੀਰਾਂ ਵਲੋ 81 ਹਜ਼ਾਰ, ਭਗਤ ਸਿੰਘ ਹਾਂਗਕਾਂਗ ਵਾਲਿਆਂ ਵਲੋ 25 ਹਜ਼ਾਰ ਅਤੇ ਜੀਵਨ ਕੁਮਾਰ ਬਠਿੰਡਾ ਨੇ 50 ਬੋਰੀਆਂ ਸੀਮਿੰਟ ਦੀਆਂ ਇਸ ਕਿਲੇ ਲਈ ਦਾਨ ਦਿੱਤੀਆਂ ਹਨ। ਫੂਲ ਵਿਖੇ ਬੀਬੀ ਪਾਰੋ ਮੇਲੇ 'ਤੇ ਚੱਲ ਰਹੇ ਟੂਰਨਾਮਂੈਟ ਦੇ ਇਨਾਮ ਵੰਡ ਸਮਾਰੋਹ ਵਿੱਚ ਪਹੁੰਚੇ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਲਾ ਕਮੇਟੀ ਦੇ ਨੌਜਵਾਨਾਂ ਨੂੰ ਭਰੋਸਾ ਦਿਵਾਇਆ
ਕਿ ਉਹ ਪੁਰਾਤਨ ਕਿਲੇ ਦੀ ਦੇਖਭਾਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਕੇ ਕਿਲੇ ਲਈ ਵਿਸ਼ੇਸ਼ ਫੰਡ ਮੁਹੱਈਆ ਕਰਵਾਉਣਗੇ ਤਾਂ ਜੋ ਨਵੀਂ ਪੀੜੀ ਇਸ ਕਿਲੇ ਪ੍ਰਤੀ ਆਕਰਸ਼ਕ ਹੋ ਸਕੇ ਅਤੇ ਉਸ ਵਿਚ ਇਸਦੇ ਇਤਿਹਾਸ ਨੂੰ ਜਾਣਨ ਅਤੇ ਸਮਝਣ ਵਿਚ ਦਿਲਚਸਪੀ ਲਵੇ। ਇਸ ਸਮੇਂ ਹੁਸਨ ਸ਼ਰਮਾ, ਗੱਗੀ ਸਿੱਧੂ, ਨਵੀ ਜਟਾਣਾ, ਦਵਿੰਦਰ ਜਟਾਣਾ, ਰਾਹੁਲ ਤਲਵਾੜ, ਦਰਸ਼ਨ ਸ਼ਰਮਾ, ਜਸਕਰਨ ਢਿੱਲੋਂ, ਰੂਬਲ ਜਟਾਣਾ ਵੀ ਹਾਜ਼ਰ ਸਨ।