
ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੱਛੀ ਪੂੰਗ ਫ਼ਾਰਮ, ਸੂਰ ਫਾਰਮ ਫ਼ਿਰੋਜ਼ਪੁਰ .....
ਫ਼ਿਰੋਜ਼ਪੁਰ : ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੱਛੀ ਪੂੰਗ ਫ਼ਾਰਮ, ਸੂਰ ਫਾਰਮ ਫ਼ਿਰੋਜ਼ਪੁਰ ਅਤੇ ਪਿੰਡ ਧੀਰਾ ਪੱਤਰਾ ਵਿਖੇ ਸਾਹੀਵਾਲ ਗਾਵਾਂ ਦੇ ਫ਼ਾਰਮ ਅਤੇ ਆਰਗੈਨਿਕ ਖੇਤੀ ਫ਼ਾਰਮ ਦਾ ਦੌਰਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਸ.ਅਮਰਜੀਤ ਸਿੰਘ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸ. ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਭਾਗ ਅਤੇ ਕਾਂਗਰਸੀ ਆਗੂ ਸ. ਜਸਮੇਲ ਸਿੰਘ ਲਾਡੀ ਗਹਿਰੀ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹਰ ਜ਼ਿਲ੍ਹੇ ਵਿਚ ਘੱਟ ਤੋਂ ਘੱਟ 500 ਨੌਜਵਾਨਾਂ ਨੂੰ ਹਰ ਸਾਲ ਸਹਾਇਕ ਧੰਦਿਆਂ ਨਾਲ ਜੋੜਨ ਦਾ ਉਪਰਾਲਾ ਹੈ ਇਸ ਮੌਕੇ ਉਨ੍ਹਾਂ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਚੰਗੇ ਪਸ਼ੂ ਅਤੇ ਮੱਛੀ ਪਾਲਨ ਦਾ ਧੰਦਾ ਕਰਨ ਲਈ 125 ਦੇ ਕਰੀਬ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਨੌਜਵਾਨਾਂ ਨੂੰ ਸਰਟੀਫਿਕੇਟ ਵੀ ਵੰਡੇ। ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਅਤੇ ਵੱਖ ਵੱਖ ਅਧਿਕਾਰੀਆਂ ਵੱਲੋਂ ਮੱਛੀ ਪਾਲਨ ਵਿਭਾਗ ਫ਼ਿਰੋਜ਼ਪੁਰ ਵਿਖੇ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪੌਦੇ ਵੀ ਲਗਾਏ।
ਇਸ ਮੌਕੇ ਐੱਸ.ਡੀ.ਐੱਮ. ਸ੍ਰੀ. ਹਰਜੀਤ ਸਿੰਘ ਸੰਧੂ, ਡਾ. ਵਿਕਰਮ ਸਿੰਘ ਢਿੱਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸ੍ਰੀ. ਹਰਕੇਸ ਚੰਦ ਸ਼ਰਮਾ ਸਿਆਸੀ ਸਕੱਤਰ, ਡਾ. ਰਣਦੀਪ ਕੁਮਾਰ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ, ਡਾ. ਰਜਿੰਦਰ ਕਟਾਰੀਆਂ ਡਿਪਟੀ ਡਾਇਰੈਕਟਰ ਮੱਛੀ ਪਾਲਣ, ਡਾ. ਮਨਜੀਤ ਸਿੰਘ ਸੂਰ ਪਾਲਣ ਇੰਚਾਰਜ, ਡਾ. ਸੁਰਿੰਦਰ ਸਿੰਘ ਕਪੂਰ ਸੀਨੀਅਰ ਵੈਟਰਨਰੀ ਅਫ਼ਸਰ, ਸ੍ਰ. ਬੀਰਪ੍ਰਤਾਪ ਸਿੰਘ ਗਿੱਲ ਕਾਰਜਕਾਰੀ ਅਫਸਰ ਡੇਅਰੀ ਵਿਭਾਗ, ਸੁਨੀਲ ਕੁਮਾਰ ਭੋਰੀਵਾਲ ਸਹਾਇਕ ਕਿਰਤ ਕਮਿਸ਼ਨਰ, ਈਸ਼ੂ ਸੰਘਰ ਸਹਾਇਕ ਡਾਇਰੈਕਟਰ ਫੈਕਟਰੀ,
ਡੀ.ਐੱਸ.ਪੀ ਸ੍ਰ. ਜਸਪਾਲ ਸਿੰਘ ਧਾਮੀ, ਕਪਲਮੀਤ ਸਿੰਘ ਸੰਧੂ ਡੇਅਰੀ ਵਿਭਾਗ, ਡਾ. ਸਤਨਾਮ ਸਿੰਘ ਇੰਚਾਰਜ ਮੱਛੀ ਪੂੰਗ ਫਾਰਮ ਮੱਲਵਾਲ, ਸ੍ਰ. ਬੂਟਾ ਸਿੰਘ ਪਿੰਡ ਧੀਰਾ ਪੱਤਰਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਵੀ ਹਾਜ਼ਰ ਸਨ।