
ਬੀਤੀ ਰਾਤ ਇਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ....
ਬਟਾਲਾ : ਬੀਤੀ ਰਾਤ ਇਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਮ੍ਰਿਤਕ ਦੀ ਪਤਨੀ ਗੁਰਪ੍ਰੀਤ ਕੌਰ ਨੇ ਦਸਿਆ ਕਿ ਉਸ ਦਾ ਪਤੀ ਜਤਿੰਦਰ ਸਿੰਘ ਜੋ ਫਗਵਾੜਾ ਥਾਣਾ ਸਦਰ ਵਿਚ ਪੁਲਿਸ ਮੁਲਾਜ਼ਮ ਸੀ ਤੇ ਛੁੱਟੀ ਲੈ ਕੇ ਘਰ ਬਟਾਲਾ ਗਰੇਟਰ ਕੈਲਾਸ ਕਾਲੋਨੀ ਆਇਆ ਹੋਇਆ ਸੀ।
ਬੀਤੀ ਰਾਤ 9 ਵਜੇ ਦੀ ਕਰੀਬ ਉਹ ਅਪਣੀ ਲਾਇਸੈਸੀ ਰੀਵਾਲਵਰ ਸਾਫ਼ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚਲ ਗਈ। ਗੋਲੀ ਲੱਗਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਸਥਾਨ 'ਤੇ ਪਹੁੰਚੇ ਸਿੰਬਲ ਚੌਕੀ ਇੰਚਾਰਜ ਏ. ਐਸ.ਆਈ ਗੁਰਮਿੰਦਰ ਸਿੰਘ ਢਿੱਲੋਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤੀ।