ਮੁਲਾਜ਼ਮਾਂ ਦੇ ਮੋਬਾਈਲ ਭੱਤੇ ’ਤੇ ਕਟੌਤੀ ਦੀ ਤਿਆਰੀ ਪਰ ਮੰਤਰੀਆਂ ’ਤੇ ਮਿਹਰਬਾਨ ਸਰਕਾਰ
Published : Jun 20, 2020, 8:35 am IST
Updated : Jun 20, 2020, 8:35 am IST
SHARE ARTICLE
File Photo
File Photo

ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਚਲਦੇ ਪੰਜਾਬ ਖ਼ਰਚਿਆਂ ’ਚ ਕਟੌਤੀ ਦੀ ਯੋਜਨਾ ਤਹਿਤ ਮੁਲਾਜ਼ਮਾਂ ਦੇ ਮੋਬਾਈਲ

ਚੰਡੀਗੜ੍ਹ, 19 ਜੂਨ (ਗੁਰਉਪਦੇਸ਼ ਭੁੱਲਰ) : ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਚਲਦੇ ਪੰਜਾਬ ਖ਼ਰਚਿਆਂ ’ਚ ਕਟੌਤੀ ਦੀ ਯੋਜਨਾ ਤਹਿਤ ਮੁਲਾਜ਼ਮਾਂ ਦੇ ਮੋਬਾਈਲ ਭੱਤੇ ’ਤੇ ਕੱਟ ਲਾਉਣ ਦੀ ਤਿਆਰੀ ਵਿਚ ਹੈ ਪਰ ਮੰਤਰੀਆਂ ਦੇ ਇਸ ਭੱਤੇ ’ਤੇ ਸਰਕਾਰ ਦੀ ਮੇਹਰਬਾਨੀ ਬਰਕਰਾਰ ਹੈ। ਮੰਤਰੀਆਂ ਨੂੰ ਮੋਬਾਈਲ ਭੱਤਾ ਮਿਲਦਾ ਰਹੇਗਾ। 

ਜਾਣਕਾਰੀ ਅਨੁਸਾਰ ਭੱਤੇ ਵਿਚ ਕਟੌਤੀ ਤੋਂ ਬਾਅਦ ਸਰਕਾਰ ਮੁਲਜ਼ਮਾਂ ਦੇ ਮੋਬਾਈਲ ਫ਼ੋਨ ਖ਼ੁਦ ਰੀਚਾਰਜ ਕਰਵਾਏਗੀ। ਵਿੱਤ ਵਿਭਾਗ ਇਸ ਸਬੰਧ ਵਿਚ ਮੋਬਾਈਲ ਕੰਪਨੀਆਂ ਨਾਲ ਗੱਲਬਾਤ ਕਰ ਰਿਹਾ ਹੈ। ਇਸ ਯੋਜਨਾ ਸਬੰਧੀ ਪ੍ਰਸਤਾਵ ਤਿਆਰ ਕਰ ਕੇ ਮਨਜ਼ੂਰੀ ਲਈ ਅਗਲੀ ਮੰਤਰੀ ਮੰਗਲ ਦੀ ਮੀਟਿੰਗ ਵਿਚ ਲਿਆਂਦਾ ਜਾਵੇਗਾ। ਵਿੱਤ ਵਿਭਾਗ ਜੋ ਪ੍ਰਸਤਾਵ ਤਿਆਰ ਕਰ ਰਿਹਾ ਹੈ,

ਉਸ ਮੁਤਾਬਕ ਨਿਜੀ ਕੰਪਨੀ ਤੋਂ ਘੱਟ ਰੇਟ ਵਾਲਾ ਪਲਾਟ ਲਿਆ ਜਾਵੇਗਾ। ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਮੁਲਾਜ਼ਮਾਂ ਦਾ ਮੋਬਾਈਲ ਦਾ ਪੱਲਿਓਂ ਖਰਚਾ ਵਧ ਜਾਵੇਗਾ ਕਿਉਂਕਿ ਅੱਜ ਕੱਲ੍ਹ ਸਰਕਾਰੀ ਕੰਮਾਂ ਲਈ ਵੀ ਵਟਸਐਪ ਤੇ ਮੋਬਾਈਲ ਦਾ ਇਸਤੇਮਾਲ ਕੀਤਾ ਜਾ ਲੱਗਾ ਹੈ। ਜ਼ਿਕਰਯੋਗ ਹੈ ਕਿ ਮੰਤਰੀਆਂ ਨੂੰ ਦਿਤਾ ਜਾਣ ਵਾਲਾ 15000 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਜਾਰੀ ਰੱਖਿਆ ਜਾਵੇਗਾ।

ਭੱਤੇ ਵਿਚ ਕਟੌਤੀ ਹੋਈ ਤਾਂ ਕੰਮ ਠੱਪ ਕਰ ਦਿਆਂਗੇ : ਸੁਖਚੈਨ
ਪੰਜਾਬ ਸਰਕਾਰ ਵਲੋਂ ਬਣਾਈ ਜਾ ਰਹੀ ਮੋਬਾਈਲ ਭੱਤੇ ਵਿਚ ਕਟੌਤੀ ਦੀ ਯੋਜਨਾ ਦਾ ਮੁਲਾਜ਼ਮ ਮੰਚ ਪੰਜਾਬ ਤੇ ਸਕੱਤਰੇਤ ਸਟਾਫ਼ ਐਸੋਸੀਏਸ਼ਨ ਨੇ ਜ਼ੋਰਦਾਰ ਵਿਰੋਧ ਕੀਤਾ ਹੈ। ਮੰਚ ਦੇ ਸੂਬਾ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਸਰਕਾਰ ਸੱਚ ਮੁੱਚ ਖਰਚੇ ਨੂੰ ਸਹੀ ਕਰਨਾ ਚਾਹੁੰਦੀ ਹੈ ਤਾਂ ਸੱਭ ਤੋਂ ਪਹਿਲਾਂ ਮੰਤਰੀਆਂ ਦਾ ਭੱਤਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ 500 ਰੁਪਏ ਤਕ ਇਹ ਭੱਤਾ ਮਿਲਦਾ ਹੈ ਜਦ ਕਿ ਮੰਤਰੀਆਂ ਨੂੰ 15000 ਰੁਪਏ। ਖਹਿਰਾ ਨੇ ਕਿਹਾ ਕਿ ਤਜਵੀਜ਼ ਪਾਸ ਹੋਈ ਤਾ ਮੁਲਾਜ਼ਮ ਪੰਜਾਬ ਤੇ ਚੰਡੀਗੜ੍ਹ ਸਕੱਤਰੇਤ ਦਾ ਕੰਮ ਠੱਪ ਕਰ ਦੇਣਗੇ।

ਮੁਲਾਜ਼ਮਾਂ ਨੂੰ ਮਿਲ ਰਹੇ ਭੱਤੇ ਵਿਚ ਕਟੌਤੀ ਦੀ ਤਜਵੀਜ਼
ਗਰੁੱਪ    ਮੌਜੂਦਾ ਭੱਤਾ        ਨਵੀਂ ਤਜਵੀਜ਼    ਪਲਾਨ
ਏ    500        250        250
ਬੀ    300        175        125
ਸੀ    250        150        100
ਡੀ    250        150         100

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement