
ਵਿਜੇ ਸਾਂਪਲਾ ਨੇ ਜਥੇਦਾਰ ਨਾਲ ਸਕੱਤਰੇਤ ਵਿਖੇ ਇਕ ਘੰਟੇ ਤੋਂ ਵੱਧ ਮੁਲਾਕਾਤ ਕੀਤੀ।
ਅੰਮ੍ਰਿਤਸਰ : ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਮੁਲਾਕਾਤ ਕੀਤੀ। ਵਿਜੇ ਸਾਂਪਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਵਿਜੇ ਸਾਂਪਲਾ ਨੇ ਜਥੇਦਾਰ ਨਾਲ ਸਕੱਤਰੇਤ ਵਿਖੇ ਇਕ ਘੰਟੇ ਤੋਂ ਵੱਧ ਮੁਲਾਕਾਤ ਕੀਤੀ।
Vijay Sampla Met Giani Harpreet Singh
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਜੇ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਨਾਲ ਐੱਸਸੀ ਸਬੰਧਤ ਮਸਲਿਆਂ 'ਤੇ ਗੱਲਬਾਤ ਕੀਤੀ ਹੈ ਕਿਉਂਕਿ ਉਹ ਐੱਸਸੀ ਕਮਿਸ਼ਨ ਦੇ ਚੇਅਰਮੈਨ ਹਨ ਤੇ ਐੱਸਸੀ ਭਾਈਚਾਰੇ ਦੇ ਪੈਦਾ ਹੋਣ ਵਾਲੇ ਮਸਲੇ 'ਤੇ ਹੀ ਗੱਲ ਕਰਦੇ ਹਨ।
Vijay Sampla
ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਤੋਂ ਬਾਅਦ ਪੰਜਾਬ ਵਿੱਚ ਉਪ ਮੁੱਖ ਮੰਤਰੀ ਐੱਸਸੀ ਬਣਾਉਣ 'ਤੇ ਉਨ੍ਹਾਂ ਕਿਹਾ ਕਿ ਬਤੌਰ ਚੇਅਰਮੈਨ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਜੇ ਪੰਜਾਬ ਜਾਂ ਕਿਸੇ ਵੀ ਸੂਬੇ 'ਚ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਜਾਂ ਕਿਸੇ ਵੱਡੇ ਅਹੁਦੇ 'ਤੇ ਐੱਸਸੀ ਵਿਅਕਤੀ ਆਪਣੀਆਂ ਸੇਵਾਵਾਂ ਦੇਵੇ।