
ਨੌਜਵਾਨਾਂ ਨੂੰ ਸਾੜ- ਫੂਕ ਅਤੇ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ ਕੀਤੀ ਹੈ।
ਚੰਡੀਗੜ੍ਹ - ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਲਗਾਤਾਰ ਤਿੰਨੇ ਫੌਜ ਮੁਖੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਹਥਿਆਰਬੰਦ ਸੈਨਾਵਾਂ ਦੀ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਭਾਰਤੀ ਫੌਜ ਨੇ ਸਪੱਸ਼ਟ ਕੀਤਾ ਕਿ ਅਗਨੀਪਥ ਯੋਜਨਾ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਹੁਣ ਅਗਨੀਪਥ ਦੇ ਜ਼ਰੀਏ ਫੌਜ ‘ਚ ਭਰਤੀ ਸੰਭਵ ਹੋਵੇਗੀ। ਅਗਨੀਪਥ ਸਕੀਮ ਦੇ ਵਿਰੋਧ ‘ਚ ਹਿੰਸਕ ਪ੍ਰਦਰਸ਼ਨ ਕਰਨ ਵਾਲੇ ਸਾਰੇ ਵਿਖਾਵਾਕਾਰੀ ਭਰਤੀ ਹੋਣ ਦੇ ਚਾਹਵਾਨ ‘ਤੇ ਨੌਜਵਾਨ ਉਮੀਦਵਾਰ ਤਾਂ ਹੋ ਨਹੀਂ ਸਕਦੇ। ਨੋਜਵਾਨਾਂ ਨੂੰ ਵੀ ਅਹਿਸਾਸ ਹੋਣਾ ਚਾਹੀਦਾ ਕਿ ਭੰਨ-ਤੋੜ ਸਾੜ-ਫੂਕ ਵਾਲੀਆਂ ਮੰਗਭਾਗੀ ਵਾਰਦਾਤਾਂ ਨਾਲ ਜਿੱਥੇ ਦੇਸ਼ ਦੀ ਸੰਪਤੀ ਨੂੰ ਨੁਕਸਾਨ ਪਹੁੰਚਦਾ ਹੈ ਉੱਥੇ ਹੀ ਗੁਆਂਢੀ ਮੁਲਕਾਂ ਦੀਆਂ ਭਾਰਤ ਵਿਰੋਧੀ ਏਜੰਸੀਆਂ ਨੂੰ ਹੋਰ ਵੀ ਹੁਲਾਰਾ ਮਿਲੇਗਾ ਅਤੇ ਦੇਸ਼ ਦੀ ਸੁਰੱਖਿਆ ਪ੍ਰਭਾਵਿਤ ਹੋਵੇਗੀ।
PM Modi
ਇਹ ਵਿਚਾਰ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਪੰਜਾਬ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਮੀਡੀਆ ਦੇ ਨਾਂਅ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਸਾਂਝੇ ਕੀਤੇ ਹਨ। ਬ੍ਰਿਗੇਡੀਅਰ ਕਾਹਲੋਂ ਨੇ ਕਿਹਾ ਕਿ ਫੌਜ 'ਚ ਜਵਾਨਾਂ ਦੀ ਭਰਤੀ ਆਲ ਇੰਡੀਆ ਰਿਕਰੂਟੇਬਲ ਮੇਲ ਪਾਪੂਲੇਸ਼ਨ ਦੀ ਕੌਮੀ ਨੀਤੀ ਦੇ ਅਤੰਰਗਤ ਕੀਤੀ ਜਾਂਦੀ ਹੈ। ਜਿਸ ਵਿਚ ਹਰ ਵਰਗ, ਧਰਮ, ਜਾਤ-ਪਾਤ, ਸਮਾਜ ਅਤੇ ਦੇਸ਼ ਦੇ ਹਰ ਸੂਬੇ ‘ਚ ਨੌਜਵਾਨ ਭਰਤੀ ਕੀਤੇ ਜਾਂਦੇ ਹਨ ਅਤੇ ਅਫ਼ਸਰਾਂ ਦੀ ਭਰਤੀ ਮੈਰਿਟ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਇਕ ਲੱਖ ਤੋਂ ਵੱਧ ਜਵਾਨਾਂ ਦੀ ਫੌਜ ‘ਚ ਘਾਟ ਹੈ ਤੇ ਤਕਰੀਬਨ 9 ਹਜ਼ਾਰ ਅਫ਼ਸਰਾਂ ਦੀ ਕਮੀ ਵੀ ਹੈ, ਹਰ ਸਾਲ 60 ਹਜ਼ਾਰ ਦੇ ਕਰੀਬ ਫੌਜੀਆਂ ਦੀ ਘਰ ਵਾਪਸੀ ਹੋ ਜਾਂਦੀ ਹੈ।
Brigadier Kuldip Singh Kahlon
ਆਪ ਮੁਹਾਰੇ ਹੋਏ ਅੰਦੋਲਨ ‘ਚ ਸਾਰੀਆਂ ਜਾਤੀਆਂ, ਧਰਮਾਂ, ਭਾਸ਼ਾਵਾਂ, ਖੇਤਰਾਂ ਦੇ ਹਰ ਵਰਗ ਵਾਲੇ ਨੌਜਵਾਨ ਸ਼ਾਮਲ ਹਨ 'ਤੇ ਇਨ੍ਹਾਂ ਦਾ ਕਈ ਵੀ ਨਿਸ਼ਚਿਤ ਨੇਤਾ ਨਹੀਂ ਹੈ। ਇਹ ਵੀ ਵੱਖਰੀ ਗੱਲ ਹੈ ਕਿ ਫੌਜ ਦੀ ਤਰ੍ਹਾਂ ਅਗਨੀਵੀਰਾਂ ਦਾ ਵੀ ਸਿਆਸੀਕਰਨ ਸ਼ੁਰੂ ਹੋ ਚੁੱਕਿਆ ਹੈ ਜੋ ਕਿ ਉਨ੍ਹਾਂ ਦੇ ਹਿੱਤ ਵਿਚ ਨਹੀਂ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਅਨੁਸਾਰ ਅਗਨੀਪਥ ਯੋਜਨਾ 2 ਸਾਲਾਂ ਦੀ ਚਰਚਾ ਤੇ ਸਾਬਕਾ ਫੌਜੀ ਵਰਗ ਨਾਲ ਸੋਚ ਵਿਚਾਰ ਕਰਨ ਉਪਰੰਤ ਲਾਗੂ ਕੀਤੀ ਗਈ। ਨੇਵੀ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਇਹ ਵੀ ਕਿਹਾ ਕਿ ਕਈ ਹੋਰ ਮੁਲਕਾਂ ਦੇ ਭਰਤੀ ਮਾਡਲ 'ਤੇ ਜੁੜੇ ਪਹਿਲੂਆਂ ਬਾਰੇ ਜਾਇਜ਼ਾ ਲਿਆ ਗਿਆ। ਅਸੀਂ ਫੌਜ ਮੁਖੀਆਂ ਦੀ ਕਾਬਲੀਅਤ ਤੇ ਸਲਾਹ ਮਸ਼ਵਰਾ ਤੇ ਕਿੰਤੂ-ਪ੍ਰੰਤੂ ਨਹੀਂ ਕਰਦੇ।
Agnipath Scheme
ਅਗਰ ਸਟੇਕ ਹੋਲਡਰਾਂ ਤੇ ਜ਼ਮੀਨੀ ਪੱਧਰ ਵਾਲੇ ਸਾਬਕਾਂ ਫੌਜੀਆਂ ਦੇ ਵਿਚਾਰ ਵੀ ਲਏ ਜਾਂਦੇ ਤਾਂ ਪਹਿਲਾਂ 2 ਸਾਲ ਵਾਸਤੇ ਚਾਲੂ ਸਾਲ ਦੀ ਭਰਤੀ ਸਮੇਂ ਉਮਰ ‘ਚ ਵਾਧਾ, ਮੁੜ ਵਸੇਬੇ ਦੀਆਂ ਚੁਣੋਤੀਆਂ, ਫੌਜ ਨਾਲ ਜੁੜੀਆਂ ਸਿਹਤ ਅਤੇ ਕੰਟੀਨ ਵਗੈਰਾ ਦੀਆਂ ਸਹੂਲਤਾਂ ਬਾਰੇ ਥੋੜ੍ਹਾ-ਥੋੜ੍ਹਾ ਕਰਕੇ ਐਲਾਨਨਾਮੇ ਨਾ ਕਰਨੇ ਪੈਂਦੇ।
ਬ੍ਰਿਗੇਡੀਅਰ ਕਾਹਲੋ ਨੇ ਪਤੱਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਸਰਹਿੰਦ ਫੌਜੀ ਭਾਈਚਾਰਾ ਪੰਜਾਬ ਜੋ ਕਿ ਗੈਰ ਸਿਆਸੀ ਸੰਸਥਾ ਹੈ ਉਸ ਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ ਪਰ ਦਿੱਲੀ ਵਾਲਿਆਂ ਨਾਲ ਜਰੂਰ ਮੀਟਿੰਗ ਕੀਤੀ ਹੋਵੇਗੀ। ਫ਼ੌਜੀ ਭਾਈਚਾਰੇ ਦੀ ਸੈਡੋ ਕੈਬਨਿਟ ਨੇ ਜਦੋਂ ਬੀਤੀ ਜਨਵਰੀ ਨੂੰ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਕੁੱਝ ਪਿੰਡਾਂ ਦਾ ਦੌਰਾ ਕੀਤਾ ਤਾਂ ਸਰਪੰਚਾਂ ਪੰਚਾਂ ਵੱਲੋਂ ਕਈ ਐਸੇ ਨੌਜਵਾਨ ਮਿਲਾਏ ਗਏ
ਜੋ ਕਿ ਹਰ ਪੱਖੋਂ ਭਰਤੀ ਲਈ ਯੋਗ ਵੀ ਐਲਾਨੇ ਗਏ ਪਰ ਉਨ੍ਹਾਂ ਨੂੰ ਕਾਲ ਅੱਪ ਲੈਟਰ ਨਾ ਜਾਰੀ ਕੀਤੇ ਗਏ ਬਾਕੀ ਨੌਜਵਾਨਾਂ ਦੇ ਅੰਦਰ ਵੀ ਫੌਜ ‘ਚ ਬੰਦ ਪਈ ਭਰਤੀ ਨੂੰ ਲੈ ਕੇ ਖਿੱਚ ਨਜ਼ਰ ਆਈ। ਇਸ ਸਿਲਸਲੇ ‘ਚ ਚੰਡੀਗੜ੍ਹ ਵਿਖੇ 12 ਅਪ੍ਰੈਲ ਨੂੰ ਫੌਜੀ ਭਾਈਚਾਰੇ ਦੇ ਕੋਰ ਗਰੁੱਪ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪਤੱਰਕਾਰਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਵਿਸਥਾਰ ਪੂਰਵਕ ਢੰਗ ਨਾਲ ਲੇਖ ਵੀ ਲਿਖਿਆ ਗਿਆ ਸੀ। ਉਨ੍ਹਾਂ ਕਿਹਾ ਇਸ ਸਬੰਧ ਵਿਚ ਨੌਜਵਾਨਾਂ ਵੱਲੋਂ ਸਾਂਝੇ ਤੌਰ ‘ਤੇ ਜੰਤਰ ਮੰਤਰ ਵਿਖੇ ਵੀ ਧਰਨੇ ਦਿੱਤੇ ਗਏ। ਪੈਦਲ ਯਾਤਰਾਵਾਂ ਵੀ ਸ਼ੁਰੂ ਹੋਈਆਂ ਪਰ ਸਰਕਾਰ ਦੇ ਕੰਨਾਂ ‘ਤੇ ਜੂੰਅ ਵੀ ਨਹੀਂ ਸਰਕੀ ਜਿਸ ਕਾਰਨ ਦੇਸ਼ ਦੇ ਨੌਜਵਾਨ ਭੜਕ ਗਏ। ਉਨ੍ਹਾਂ ਕਿਹਾ ਕਿ ਅਸੀਂ ਫੌਜੀ ਭਾਈਚਾਰੇ ਵਲੋਂ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਵਲੋਂ ਨੌਜਵਾਨਾਂ ਨਾਲ ਗੱਲਬਾਤ ਦੇ ਸੱਦੇ ਦਾ ਸਵਾਗਤ ਕਰਦਿਆਂ ਨੌਜਵਾਨਾਂ ਨੂੰ ਸਾੜ- ਫੂਕ ਅਤੇ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ ਕੀਤੀ ਹੈ।