
ਉਹਨਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਹਰੇਕ ਢੰਗ ਨਾਲ ਭਗਵੰਤ ਮਾਨ ਦੀ ਹਮਾਇਤ ਕੀਤੀ ਜਾਵੇ।
ਮੁਹਾਲੀ : ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੂੰ ਚੁਣ ਕੇ ਭੇਜਿਆ ਹੈ ਤੇ ਸਾਡਾ ਫ਼ਰਜ਼ ਹੈ ਕਿ ਅਸੀਂ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰੀਏ।
ਉਹਨਾਂ ਕਿਹਾ ਕਿ ਕੇਂਦਰ ਹਰ ਗੱਲ ’ਚ ਪੰਜਾਬ ਦੀ ਬਾਂਹ ਮਰੋੜੀ ਜਾਂਦਾ ਹੈ। ਕੇਂਦਰ ਸਰਕਾਰ ਵਲੋਂ ਲਗਾਤਾਰ 4 ਸੀਜ਼ਨਾਂ ਤੋਂ ਪੇਂਡੂ ਵਿਕਾਸ ਫੰਡ (ਆਰ ਡੀ ਐਫ) ਦੇ 3622 ਕਰੋੜ ਰੁਪਏ ਨਹੀਂ ਦਿਤੇ ਗਏ, ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੂੰ ਤਨਖ਼ਾਹ ਕਿੱਥੋਂ ਦੇਵਾਂਗੇ। ਜੇਕਰ ਰਾਜਪਾਲ ਸੰਵਿਧਾਨ ਮੁਤਾਬਕ ਜੇ ਸਾਡੇ ਪੰਜਾਬ ਨਾਲ ਨਿਆ ਕਰਦਾ ਹੈ ਤਾਂ ਇਹਨਾਂ ਗੱਲਾਂ ਦੀ ਲੋੜ ਨਹੀਂ ਪੈਣੀ ਸੀ।
ਉਹਨਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਹਰੇਕ ਢੰਗ ਨਾਲ ਭਗਵੰਤ ਮਾਨ ਦੀ ਹਮਾਇਤ ਕੀਤੀ ਜਾਵੇ।