ਸਿਹਤ ਮੰਤਰੀ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਸੰਸਥਾਵਾਂ ਨੂੰ ਵਿਦੇਸ਼ੀ ਮੈਡੀਕਲ ਗ੍ਰੈਜੂਏਟਾਂ ਨੂੰ ਇੰਟਰਨਸ਼ਿਪ ਅਲਾਟ ਕਰਨ ਦੇ ਨਿਰਦੇਸ਼
Published : Jun 20, 2024, 6:30 pm IST
Updated : Jun 20, 2024, 6:30 pm IST
SHARE ARTICLE
 Dr Balbir Singh
Dr Balbir Singh

ਐਫਐਮਜੀਜ਼ ਨੂੰ ਇੰਟਰਨਸ਼ਿਪ ਅਲਾਟ ਕਰਨ ਸਬੰਧੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾ ਰਿਹਾ: ਡਾ. ਬਲਬੀਰ ਸਿੰਘ

Punjab News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਦੇਸ਼ੀ ਮੈਡੀਕਲ ਗ੍ਰੈਜੂਏਟਾਂ (ਐਫ.ਐਮ.ਜੀਜ਼) ਦੇ ਬਿਹਤਰ ਭਵਿੱਖ ਲਈ ਵਚਨਬੱਧਤਾ ਪ੍ਰਗਟਾਉਂਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬੇ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਅਲਾਟ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਐਫਐਮਜੀਜ਼ ਨੂੰ ਦਰਪੇਸ਼ ਮੁੱਦਿਆਂ ਨੂੰ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਪ੍ਰਸ਼ਾਸਕੀ ਮੁੱਦਿਆਂ ਦੇ ਹੱਲ ਲਈ ਇੰਟਰਨਸ਼ਿਪ ਅਲਾਟ ਕਰਨ ਸਬੰਧੀ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਐਫਐਮਜੀਜ਼ ਲਈ ਵੱਧ ਤੋਂ ਵੱਧ ਉਪਲਬਧ ਇੰਟਰਨਸ਼ਿਪ ਸਲਾਟ ਯਕੀਨੀ ਕਰਾਉਣ ਲਈ ਪੰਜਾਬ ਅਤੇ ਚੰਡੀਗੜ੍ਹ ਭਰ ਦੀਆਂ ਮੈਡੀਕਲ ਸੰਸਥਾਵਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਸਾਰੇ ਯੋਗ ਗ੍ਰੈਜੂਏਟ ਵਿਦਿਆਰਥੀ ਤੁਰੰਤ ਆਪਣੀ ਇੰਟਰਨਸ਼ਿਪ ਸ਼ੁਰੂ ਕਰ ਸਕਣ।

ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਦੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

5 ਸਿੰਘ ਸਾਹਿਬਾਨਾਂ ਨੇ ਮੀਟਿੰਗ ਮਗਰੋਂ ਲੈ ਲਿਆ ਅਹਿਮ ਫ਼ੈਸਲਾ, ਸਾਬਕਾ ਜਥੇਦਾਰ ਸੁਣਾਈ ਵੱਡੀ ਸਜ਼ਾ!

19 Jul 2024 10:02 AM

Latest Amritsar News: ਹੈਵਾਨੀਅਤ ਦਾ ਨੰ*ਗਾ ਨਾਚ, 2 ਕੁੜੀਆਂ ਨਾਲ ਕੀਤਾ ਬ*ਲਾਤ*ਕਾਰ, ਮੌਕੇ 'ਤੇ ਪਹੁੰਚਿਆ ਪੱਤਰਕਾਰ

19 Jul 2024 10:21 AM

Chandigarh News: ਹੋ ਗਈਆਂ Cab ਬੰਦ !, Driver ਕਹਿੰਦੇ, "ਜਲੂਸ ਨਿਕਲਿਆ ਪਿਆ ਸਾਡਾ" | Latest Punjab News

19 Jul 2024 10:19 AM

Amritsar News: SGPC ਦੇ ਮੁਲਾਜ਼ਮ ਨੇ Market ਚ ਲਾ ‘ਤੀ ਗੱਡੀ, ਉੱਤੋਂ ਆ ਗਈ Police, ਹੋ ਗਿਆ ਵੱਡਾ ਹੰਗਾਮਾ!

19 Jul 2024 10:13 AM

Big Breaking : Sangrur ਤੇ Bathinda ਵਾਲਿਆਂ ਨੇ ਤੋੜੇ ਸਾਰੇ ਰਿਕਾਰਡ, ਪੰਜਾਬ 'ਚ ਵੋਟਾਂ ਦਾ ਰਿਕਾਰਡ ਦਰਜ...

19 Jul 2024 10:10 AM
Advertisement