
ਪੁਲਿਸ ਸੂਤਰਾਂ ਅਨੁਸਾਰ ਆਯਾਨ (11) ਪੁੱਤਰ ਚੰਦਰ ਮੋਹਨ ਭੱਟ ਵਾਸੀ ਗੁਰੂ ਨਾਨਕ ਇਨਕਲੇਵ ਐਕਟਿਵਾ ਦੇ ਪਿੱਛੇ ਬੈਠ ਕੇ ਜਾ ਰਿਹਾ ਸੀ।
Punjab News: ਜ਼ੀਰਕਪੁਰ (ਗੁਰਪਾਲ ਸਿੰਘ, ਸੰਦੀਪ ਬਾਵਾ): ਢਕੌਲੀ ਖੇਤਰ ਵਿਚ ਸਥਿਤ ਗੁਰੂ ਨਾਨਕ ਇਨਕਲੇਵ ਕਾਲੋਨੀ ਨੇੜੇ ਐਕਟਿਵਾ ਸਕੂਟਰ ਦਾ ਸੰਤੁਲਨ ਵਿਗੜ ਜਾਣ ਕਾਰਨ ਸਕੂਟਰ ਤੇ ਪਿੱਛੇ ਬੈਠੇ 11 ਸਾਲਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਆਯਾਨ (11) ਪੁੱਤਰ ਚੰਦਰ ਮੋਹਨ ਭੱਟ ਵਾਸੀ ਗੁਰੂ ਨਾਨਕ ਇਨਕਲੇਵ ਐਕਟਿਵਾ ਦੇ ਪਿੱਛੇ ਬੈਠ ਕੇ ਜਾ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਖੜੇ ਸਨ ਤਾਂ ਉਨ੍ਹਾਂ ਦਾ ਐਕਟਿਵਾ ਸੰਤੁਲਨ ਖ਼ਰਾਬ ਹੋਣ ਕਾਰਨ ਡਿੱਗ ਗਿਆ, ਜਿਸ ਕਾਰਨ ਆਯਾਨ ਦਾ ਸਿਰ ਧਰਤੀ ’ਤੇ ਵਜਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਾਮਲੇ ਦੇ ਪੜਤਾਲੀਆ ਅਫ਼ਸਰ ਮੇਵਾ ਸਿੰਘ ਨੇ ਦਸਿਆ ਕਿ ਹਾਦਸਾ ਕੁਦਰਤੀ ਤੌਰ ’ਤੇ ਵਾਪਰਿਆ ਹੋਣ ਕਾਰਨ ਬੱਚੇ ਦੇ ਮਾਪਿਆਂ ਵਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਹੈ, ਜਿਸ ਕਾਰਨ ਪੁਲਿਸ ਵਲੋਂ ਬੱਚੇ ਦੀ ਲਾਸ਼ ਨੂੰ ਬਿਨਾਂ ਪੋਸਟਮਾਰਟਮ ਕਰਵਾਏ ਹੀ ਉਸ ਦੇ ਵਾਰਸਾਂ ਹਵਾਲੇ ਕਰ ਦਿਤੀ ਹੈ ਜੋ ਬੱਚੇ ਦੇ ਸਸਕਾਰ ਲਈ ਹਰਿਦੁਆਰ ਰਵਾਨਾ ਹੋ ਗਏ ਹਨ।