Punjab News: ਬੰਦੀ ਸਿੰਘਾਂ ਤੇ ਕਿਸਾਨੀ ਮਸਲੇ ਨੂੰ ਸੁਲਝਾ ਕੇ ਬਿੱਟੂ ਵਲੋਂ ਭਾਜਪਾ ਦੀ ਪੰਜਾਬ ਨਾਲ ਮੁਹੱਬਤ ਦਾ ਸੁਨੇਹਾ ਦਿੱਤਾ: ਸਪਰਾ
Published : Jun 20, 2024, 8:19 am IST
Updated : Jun 20, 2024, 8:19 am IST
SHARE ARTICLE
File Photo
File Photo

ਕਿਹਾ, ਰਾਏਕੋਟ ’ਚ ਰੇਲਵੇ ਜੰਕਸ਼ਨ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਲਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਰਵਨੀਤ ਬਿੱਟੂ ਜਾਣਕਾਰੀ ਹਾਸਲ ਕਰਨਗੇ

ਰਾਏਕੋਟ  (ਜਸਵੰਤ ਸਿੰਘ ਸਿੱਧੂ): ਸੀਨੀਅਰ ਭਾਜਪਾ ਆਗੂ ਲਖਵਿੰਦਰ ਸਿੰਘ ਸਪਰਾ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਆਗੂ ਅਰਸ਼ਦੀਪ ਸਿੰਘ ਸਪਰਾ ਨੇ ਮੋਦੀ ਸਰਕਾਰ ਵਿਚ ਰਵਨੀਤ ਬਿੱਟੂ ਨੂੰ ਕੇਂਦਰੀ ਰੇਲ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬਣਾਉਣ ਤੇ ਵਿਸ਼ੇਸ ਤੌਰ ’ਤੇ ਮੁਲਾਕਾਤ ਕਰ ਕੇ ਮੁਬਾਰਕਬਾਦ ਦਿਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੇ ਪੀ ਨੱਢਾ ਤੇ  ਸੁਨੀਲ ਜਾਖੜ ਦਾ ਵਿਸ਼ੇਸ ਤੌਰ ’ਤੇ ਪੰਜਾਬ ਨੂੰ ਕੇਂਦਰ ਸਰਕਾਰ ਵਿਚ ਢੁਕਵੀ ਪ੍ਰਤੀਨਿਧਤਾ ਦੇਣ ਲਈ ਧਨਵਾਦ ਕੀਤਾ ਗਿਆ ਹੈ। 

ਸਪਰਾ ਨੇ ਉਤਸੁਕ, ਖ਼ੁਸ਼ ਤੇ ਅਨੰਦਿਤ ਹੁੰਦਿਆਂ ਦਸਿਆ ਕਿ ਕੇਂਦਰੀ ਰੇਲ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਰਵਨੀਤ ਸਿੰਘ ਬਿੱਟੂ ਜੋ ਕਿ ਪੰਜਾਬ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣ ਲਈ ਬਜ਼ਿੱਦ ਤੇ ਬੇਹੱਦ ਆਸਵੰਦ ਹਨ। ਸਪਰਾ ਨੇ ਦਸਿਆ ਕਿ ਰਵਨੀਤ ਸਿੰਘ ਬਿੱਟੂ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਜੇ ਪੀ ਨੱਢਾ ਦੇ ਖ਼ਾਸਮਖਾਸ ਹਨ

ਜੋ ਪੰਜਾਬ ਸਿਰ ਚੜ੍ਹੇ ਕਰਜ਼ੇ, ਬੰਦੀ ਸਿੰਘਾਂ, ਧਰਮੀ ਫ਼ੌਜੀਆਂ, ਪੰਜਾਬ ਵਿਚ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼, ਰੇਲਾਂ ਦਾ ਜਾਲ ਵਿਛਾਉਣ ਅਤੇ ਕਿਸਾਨੀ ਮਸਲੇ ਤੇ ਪੰਜਾਬ ਦੀ ਬੇਹਤਰੀ ਲਈ ਕੇਂਦਰ ਸਰਕਾਰ ਤੇ ਕਿਸਾਨਾਂ ਨੂੰ ਇਕ ਦੂਜੇ ਦੇ ਨੇੜੇ ਲਿਆ ਕੇ ਪੰਜਾਬ ਵਿਚ ਪਿਆਰ ਤੇ ਭਾਈਚਾਰੇ ਦਾ ਖ਼ੁਸ਼ੀਆਂ ਭਰਿਆ ਮਾਹੌਲ ਪੈਦਾ ਕਰ ਕੇ ਭਾਜਪਾ ਦਾ ਪੰਜਾਬ ਨਾਲ ਮੁਹੱਬਤ ਦਾ ਰਿਸ਼ਤਾ ਬਣਾ ਕੇ ਸੁਨਹਿਰਾ ਇਤਿਹਾਸ ਸਿਰਜਣਗੇ।

ਸਪਰਾ ਨੇ ਦਸਿਆ ਕਿ ਰਵਨੀਤ ਸਿੰਘ ਬਿੱਟੂ ਨਾਲ ਵਿਧਾਨ ਸਭਾ ਹਲਕਾ ਰਾਏਕੋਟ ਵਿਚ ਰੇਲਵੇ ਜੰਕਸ਼ਨ ਬਣਾਉਣ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਲਗਾਉਣ ਸਬੰਧੀ ਚਰਚਾ ਵੀ ਕੀਤੀ ਗਈ। ਸਪਰਾ ਨੇ ਦਸਿਆ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜੋ ਜਲਦੀ ਹੀ ਰਾਏਕੋਟ ਪਹੁੰਚ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰੇਲਵੇ ਜੰਕਸ਼ਨ ਬਣਾਉਣ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਲਗਾਉਣ ਸਬੰਧੀ ਮੀਟਿੰਗ ਕਰ ਕੇ ਜਾਣਕਾਰੀ ਹਾਸਲ ਕਰਨਗੇ।

ਸਪਰਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਮਦਦ ਨਾਲ ਰੇਲਵੇ ਜੰਕਸ਼ਨ ਬਣਾਉਣ ਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਲਗਾਉਣ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਕੇ ਕਿਸਾਨ, ਵਪਾਰੀ, ਨੌਜਵਾਨਾਂ ਤੇ ਬੇਜ਼ਮੀਨੇ ਮਜ਼ਦੂਰਾਂ ਤੇ ਦੁਕਾਨਦਾਰਾਂ ਦਾ ਖ਼ੁਸ਼ਹਾਲ ਭਵਿੱਖ ਸਿਰਜ ਕੇ ਸੁਨਹਿਰਾ ਇਤਿਹਾਸ ਸਿਰਜਿਆ ਜਾਵੇਗਾ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement