
ੜਕੇ ਦਾ ਨਾਮ ਹਰਜੋਤ ਸਿੰਘ ਦੱਸਿਆ ਜਾ ਰਿਹਾ ਹੈ।
Punjab News: ਚੰਡੀਗੜ੍ਹ : ਮਰਚੈਂਟ ਨੇਵੀ ਵਿਚ ਭਰਤੀ ਪੰਜਾਬੀ ਨੌਜਵਾਨ ਪਿਛਲੇ 6 ਮਹੀਨਿਆਂ ਤੋਂ ਲਾਪਤਾ ਹੈ। ਉਹ ਪਿਛਲੇ 9 ਸਾਲਾਂ ਤੋਂ ਨੌਕਰੀ ਕਰ ਰਿਹਾ ਸੀ। ਇਸ ਘਟਨਾ ਕਰ ਕੇ ਪੂਰਾ ਪਰਿਵਾਰ ਸਦਮੇ ਵਿਚ ਹੈ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਲੜਕੇ ਦਾ ਨਾਮ ਹਰਜੋਤ ਸਿੰਘ ਦੱਸਿਆ ਜਾ ਰਿਹਾ ਹੈ।
ਪਰਿਵਾਰ ਇਸ ਸਬੰਧੀ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕਰ ਰਿਹਾ ਹੈ
ਪਰ ਉਹਨਾਂ ਦਾ ਕਹਿਣਾ ਹੈ ਕਿ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਪੀੜਤ ਪਰਿਵਾਰ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਦੇ ਲੜਕੇ ਦੀ ਭਾਲ ਕਰ ਕੇ ਘਰ ਭੇਜਿਆ ਜਾਵੇ। ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਜਸਬੀਰ ਕੌਰ ਵਾਸੀ ਮਹਾਂ ਸਿੰਘ ਰੋਡ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਹਰਜੋਤ ਸਿੰਘ 9 ਸਾਲ ਪਹਿਲਾਂ ਮਰਚੈਂਟ ਨੇਵੀ ਵਿਚ ਭਰਤੀ ਹੋਇਆ ਸੀ। ਉਸ ਨੇ ਤਿੰਨ ਸਾਲ ਮਰਚੈਂਟ ਨੇਵੀ ਵਿਚ ਕੰਮ ਕੀਤਾ ਅਤੇ ਫਿਰ ਥਰਡ ਅਫ਼ਸਰ ਵਜੋਂ ਤਾਇਨਾਤ ਹੋ ਗਿਆ
ਪਰ ਪਿਛਲੇ ਸਾਲ ਉਸ ਦੇ ਕੰਮ ਨੂੰ ਦੇਖਦੇ ਹੋਏ ਵਿਭਾਗ ਨੇ ਉਸ ਨੂੰ ਸੈਕਿੰਡ ਅਫ਼ਸਰ ਬਣਾ ਦਿੱਤਾ ਸੀ। ਲਗਾਤਾਰ ਛੇ ਮਹੀਨੇ ਡਿਊਟੀ ਕਰਨ ਤੋਂ ਬਾਅਦ ਦਸੰਬਰ ਦੇ ਮਹੀਨੇ ਘਰ ਪਹੁੰਚਿਆ ਸੀ ਪਰ ਅਧਿਕਾਰੀਆਂ ਨੇ ਉਸ ਨੂੰ ਦੁਬਾਰਾ ਡਿਊਟੀ ’ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਸਨ। ਇਸ ਸਬੰਧੀ ਹਰਜੋਤ ਸਿੰਘ ਨੇ ਸਾਰੇ ਵੇਰਵੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਕੇ ਛੁੱਟੀ ਲਈ ਅਰਜ਼ੀ ਦਿੱਤੀ
ਪਰ ਵਿਭਾਗ ਵੱਲੋਂ ਵਾਰ-ਵਾਰ ਬੁਲਾਉਣ 'ਤੇ ਹਰਜੋਤ ਸਿੰਘ 10 ਜਨਵਰੀ ਨੂੰ ਅੰਮ੍ਰਿਤਸਰ ਤੋਂ ਚੇਨਈ ਸ਼ਿਪ ਲਈ ਰਵਾਨਾ ਹੋ ਗਿਆ। ਅਧਿਕਾਰੀਆਂ ਨੇ ਉਸ ਨੂੰ ਚੇਨਈ ਜਹਾਜ਼ ਵਿਚ ਰਵਾਨਾ ਹੋਣ ਦੇ ਹੁਕਮ ਦਿੱਤੇ ਸਨ ਪਰ ਅੱਜ ਤੱਕ ਹਰਜੋਤ ਸਿੰਘ ਦਾ ਕਿਧਰੇ ਪਤਾ ਨਹੀਂ ਲੱਗਾ। ਉਸ ਦਾ ਮੋਬਾਈਲ ਬੰਦ ਹੈ ਅਤੇ ਸਬੰਧਤ ਵਿਭਾਗ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਰਿਹਾ। ਹਰਜੋਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਪਰਿਵਾਰ ਵੀ ਲਗਾਤਾਰ ਉਸ ਦੀ ਭਾਲ ਦੀ ਮੰਗ ਕਰ ਰਿਹਾ ਹੈ।