Fazilka News : ਫ਼ਾਜ਼ਿਲਕਾ 'ਚ ਸੱਟੇਬਾਜ਼ੀ ਕਰਨ ਵਾਲੇ ਨੂੰ ਫੜਨ ਪਹੁੰਚੀ ਪੁਲਿਸ
Published : Jun 20, 2025, 2:34 pm IST
Updated : Jun 20, 2025, 2:38 pm IST
SHARE ARTICLE
Police Arrive to Arrest Bookie in Fazilka Latest News in Punjabi
Police Arrive to Arrest Bookie in Fazilka Latest News in Punjabi

Fazilka News : ਮੌਕੇ 'ਤੇ ਕੀਤਾ ਹੰਗਾਮਾ, ‘ਸਿਲੰਡਰ ਦੇ ਪੈਸੇ ਦੇ ਦਿਉ’

Police Arrive to Arrest Bookie in Fazilka Latest News in Punjabi ਪੰਜਾਬ ’ਚ ਲਗਾਤਾਰ ਪੁਲਿਸ ਵਲੋਂ ਨਸ਼ਾ ਤਸਕਰਾਂ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਵਿਰੁਧ ਲਗਾਤਾਰ ਕਾਰਵਾਈ ਕਰ ਰਹੀ ਹੈ। ਅਜਿਹਾ ਮਾਮਲਾ ਫ਼ਾਜ਼ਿਲਕਾ ਤੋਂ ਸਾਹਮਣੇ ਆਇਆ। ਜਿੱਥੇ ਪੁਲਿਸ ਦੜਾ ਸੱਟੇ ਦਾ ਧੰਦਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਜਿਸ ਕਾਰਨ ਪੁਲਿਸ ਭਾਰੀ ਹੰਗਾਮੇ ਦਾ ਸਾਹਮਣੇ ਕਰਨਾ ਪਿਆ। 

ਜਾਣਕਾਰੀ ਅਨੁਸਾਰ ਮੁਲਜ਼ਮ ਜੈਪਾਲ ਦੇ ਮੁੰਡੇ ਨੇ ਦਸਿਆ ਕਿ ਉਸ ਦੇ ਪਿਤਾ ਅਪਣੇ ਕੰਮ ਦੇ ਨਾਲ ਦੜੇ ਸੱਟੇ ਦਾ ਕੰਮ ਕਰਨ ਲੱਗ ਪਏ ਸੀ। ਜਿਸ ਤੋਂ ਉਹ 100-150 ਕਮਾ ਲੈਂਦੇ ਸੀ। ਉਨ੍ਹਾਂ ਕਿਹਾ ਕਿ ਅੱਜ ਪੁਲਿਸ ਮੁਲਾਜ਼ਮ ਮੇਰੇ ਪਿਤਾ ਨੂੰ ਸੱਟੇਬਾਜ਼ੀ ਕਰਨ ਫੜਨ ਆਏ ਸਨ। ਉਨ੍ਹਾਂ ਕਿਹਾ ਪੁਲਿਸ ਮੁਲਾਜ਼ਮਾਂ ਵਲੋਂ ਦੁਕਾਨ ਦੇ ਗੱਲੇ ਤੋੜ ਕੇ ਉਸ ਵਿਚੋਂ ਸਾਰੇ ਪੈਸੇ ਵੀ ਜਬਤ ਕੀਤੇ ਗਏ। ਜਦਕਿ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਿਲੰਡਰ ਤੇ ਅੰਡਿਆਂ ਦਾ ਕੰਮ ਵੀ ਕਰਦੇ ਹਨ ਗੱਲੇ ’ਚ ਉਸ ਦੀ ਵੀ ਕਮਾਈ ਹੈ। ਦੜਾ ਸੱਟੇ ਦੀ ਜੋ ਕਮਾਈ ਉਹ ਉਨ੍ਹਾਂ ਦੇ ਪਿਤਾ ਕੋਲ ਹੈ ਕੇਵਲ ਉਹ ਜਬਤ ਕੀਤੀ ਜਾਵੇ ਬਾਕੀ ਦੇ ਗੱਲੇ ਵਾਲੇ ਪੈਸੇ ਉਨ੍ਹਾਂ ਨੂੰ ਦਿਤੇ ਜਾਣ ਤੇ ਉਹ ਫ਼ੋਨ ਵੀ ਜਬਤ ਕਰ ਸਕਦੇ ਹਨ ਪਰ ਪੁਲਿਸ ਨੇ ਪੈਸੇ ਵਾਪਸ ਨਹੀਂ ਦਿਤੇ। ਪੁਲਿਸ ਮੁਲਾਜ਼ਮਾ ਨੇ ਕਿਹਾ ਅਸੀਂ ਗੱਲੇ ’ਚੋਂ ਪੈਸੇ ਲਏ ਹੀ ਨਹੀਂ। ਜਿਸ ਦੀ ਵੀਡੀਉ ਦਾ ਦਾਅਵਾ ਮੁਲਜ਼ਮ ਦੇ ਮੁੰਡੇ ਨੇ ਕੀਤਾ। ਪੁਲਿਸ ਦੀ ਕਾਰਵਾਈ ਦੌਰਾਨ ਮੁਲਜ਼ਮ ਦੀ ਸਿਹਤ ਵਿਗੜ ਗਈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ। 

ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਜੈਪਾਲ ਜੱਟੀਆਂ ਵਾਲਾ ਮੁਹੱਲਾ ਦਾ ਰਹਿਣ ਵਾਲਾ ਹੈ। ਉਹ ਦੜੇ ਸੱਟੇ ਦਾ ਕੰਮ ਕਰਦਾ ਸੀ ਤੇ ਸੱਟੇਬਾਜੀ ਦਾ ਆਦੀ ਸੀ ਤੇ ਵਾਰ-ਵਾਰ ਗ੍ਰਿਫ਼ਤਾਰੀ ਤੋਂ ਬੱਚ ਰਿਹਾ ਸੀ। ਜਿਸ ਤੇ ਪੁਲਿਸ ਨੇ ਮਿਲੀ ਜਾਣਕਾਰੀ ਤੋਂ ਬਾਅਦ ਕਾਰਵਾਈ ਕੀਤੀ। ਜਿਸ ਕੋਲੋਂ 2100 ਰੁਪਏ ਤੇ ਉਸ ਦਾ ਫ਼ੋਨ ਬਰਾਮਦ ਕੀਤਾ ਗਿਆ। ਬਰਾਮਦ ਕੀਤੇ ਫ਼ੋਨ ਤੋਂ ਪੁਲਿਸ ਨੂੰ ਅਹਿਮ ਜਾਣਕਾਰੀ ਵੀ ਮਿਲੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement