Punjab News : ਕੇਂਦਰੀ ਸਿਖਿਆ ਮੰਤਰਾਲੇ ਦੀ ਮੁਲਾਂਕਣ ਰਿਪੋਰਟ 'ਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ
Published : Jun 20, 2025, 1:40 pm IST
Updated : Jun 20, 2025, 1:40 pm IST
SHARE ARTICLE
Punjab's Excellent Performance in the Evaluation Report of the Union Ministry of Education Latest News in Punjabi
Punjab's Excellent Performance in the Evaluation Report of the Union Ministry of Education Latest News in Punjabi

Punjab News : ਪਿਛਲੇ ਸਾਲਾਂ ਦੇ ਮੁਕਾਬਲੇ 1000 'ਚੋਂ ਹਾਸਲ ਕੀਤੇ 631.1 ਨੰਬਰ

Punjab's Excellent Performance in the Evaluation Report of the Union Ministry of Education Latest News in Punjabi  ਚੰਡੀਗੜ੍ਹ : ਕੇਂਦਰੀ ਸਿਖਿਆ ਮੰਤਰਾਲੇ ਦੀ ਨਵੀਂ ਸਕੂਲ ਸਿਖਿਆ ਸੰਕੇਤਕ ਮੁਲਾਂਕਣ ਰਿਪੋਰਟ ਪਰਫ਼ਾਰਮੈਂਸ ਗ੍ਰੇਡਿੰਗ ਇੰਡੈਕਸ (ਪੀਜੀਆਈ) 2.0 2023-24 'ਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਸੂਬੇ ਦੇ ਵੱਖੋ-ਵੱਖ ਜ਼ਿਲ੍ਹਿਆਂ 'ਚ ਸਕੂਲਾਂ ਦਾ ਛੇ ਖੇਤਰਾਂ 'ਚ ਮੁਲਾਂਕਣ ਕੀਤਾ ਗਿਆ। ਜਿਨ੍ਹਾਂ 'ਚ ਵਿਦਿਅਕ ਨਤੀਜੇ ਤੇ ਗੁਣਵੱਤਾ, ਪਹੁੰਚ, ਬੁਨਿਆਦੀ ਢਾਂਚਾ ਤੇ ਸਹੂਲਤਾਂ, ਬਰਾਬਰੀ, ਪ੍ਰਸ਼ਾਸਨਿਕ ਪ੍ਰਕਿਰਿਆਵਾਂ, ਅਧਿਆਪਕ ਸਿਖਿਆ ਤੇ ਸਿਖਲਾਈ ਸ਼ਾਮਲ ਹੈ।

ਨਵੀਂ ਰਿਪੋਰਟ 2022- 23 ਤੇ 2023-24 ਦੇ ਸਾਲਾਂ ਨੂੰ ਕਵਰ ਕਰਦੀ ਹੈ, ਤੇ ਇਸਦਾ ਡਾਟਾ ਨੈਸ਼ਨਲ ਅਚੀਵਨੈਂਟ ਸਰਵੇ 2021, ਯੂਨੀਫਾਈਡ ਡਿਸਟ੍ਰਿਕਟ ਇੰਫਰਮੇਸ਼ਨ ਸਿਸਟਮ ਫ਼ਾਰ ਐਜੂਕੇਸ਼ਨ ਪਲੱਸ (ਯੂਡੀਆਈਐੱਸਈ ਪਲੱਸ), ਤੇ ਮਿਡ ਡੇ ਮੀਲ ਪ੍ਰੋਗਰਾਮ (ਪੀਐੱਮ ਪੋਸ਼ਣ) ਤੋਂ ਲਿਆ ਗਿਆ ਹੈ। ਸਕੂਲਾਂ 'ਚ ਬੁਨਿਆਦੀ ਢਾਂਚੇ ਨੂੰ ਸੁਧਾਰਣ ਤੇ ਸਹੂਲਤਾਂ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ਾਂ 'ਚ ਭੇਜਿਆ ਜਾ ਰਿਹਾ ਹੈ ਜਿਸ ਦੇ ਨਤੀਜਾ ਨਜ਼ਰ ਆ ਰਹੇ ਹਨ।

ਪੀਜੀਆਈ ਰਿਪੋਰਟ 'ਚ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1,000 ਨੰਬਰਾਂ ਦੇ ਪੈਮਾਨੇ ’ਤੇ ਨੰਬਰ ਦਿਤੇ ਜਾਂਦੇ ਹਨ। ਸੂਬੇ ਦੇ ਟਾਪ ਪੰਜ ਜ਼ਿਲ੍ਹਿਆਂ 'ਚ ਮੁਕਤਸਰ ਸਾਹਿਬ, ਬਰਨਾਲਾ, ਮੋਗਾ, ਬਠਿੰਡਾ, ਫ਼ਿਰੋਜ਼ਪੁਰ ਰਹੇ। ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੇ ਸਕੂਲਾਂ ਨੂੰ ਸਾਰੇ ਛੇ ਖੇਤਰਾਂ ਤੋਂ ਓਵਰਆਲ 361 ਨੰਬਰ ਮਿਲੇ। ਸਿਖਿਆ ਮੰਤਰੀ ਹਰਜੋਤ ਬੈਂਸ ਦੇ ਜ਼ਿਲ੍ਹੇ ਰੋਪੜ ਦੇ ਸਕੂਲਾਂ ਨੂੰ 351 ਨੰਬਰ ਮਿਲੇ। 

ਲੁਧਿਆਣਾ ਨੂੰ 374, ਜਲੰਧਰ ਨੂੰ 367, ਅੰਮ੍ਰਿਤਸਰ ਨੂੰ 379 ਤੇ ਬਠਿੰਡਾ ਨੂੰ 385 ਨੰਬਰ ਮਿਲੇ। ਕਿਸੇ ਵੀ ਸੂਬੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ 761 ਜਾਂ ਉਸ ਤੋਂ ਵੱਧ ਨੰਬਰ ਹਾਸਲ ਨਹੀਂ ਕੀਤੇ। ਪੰਜਾਬ ਨੂੰ 1000 ਨੰਬਰਾਂ 'ਚੋਂ 631.1 ਨੰਬਰ ਮਿਲੇ। ਚੰਡੀਗੜ੍ਹ ਦੇ ਬਾਅਦ ਪੰਜਾਬ ਦੂਜੇ ਨੰਬਰ ’ਤੇ ਰਿਹਾ ਹੈ। ਨੰਬਰਾਂ ਦਾ ਮਕਸਦ ਦਰਸਾਉਣਾ ਹੈ ਕਿ ਸੂਬੇ ਨੂੰ ਕਿਸੇ ਖੇਤਰ 'ਚ ਸੁਧਾਰ ਦੀ ਲੋੜ ਹੈ। ਪੀਜੀਆਈ ਦੀ ਸ਼ੁਰੂਆਤ 2017 'ਚ ਕੀਤੀ ਗਈ ਸੀ ਤੇ ਇਸ ਨੂੰ 2021 'ਚ ਪੀਜੀਆਈ 20 ਦੇ ਰੂਪ 'ਚ ਮੁੜ ਗਠਿਤ ਕੀਤਾ ਗਿਆ। 2022 : 23 'ਚ ਪੰਜਾਬ ਨੇ 614.1 ਹਾਸਲ ਕੀਤੇ ਸਨ।

ਕਿਸੇ ਜ਼ਿਲ੍ਹੇ ਨੂੰ ਮਿਲੇ ਕਿੰਨੇ ਨੰਬਰ
ਮੁਕਤਸਰ ਸਾਹਿਬ     412
ਬਰਨਾਲਾ               407
ਮੋਗਾ                     389
ਬਠਿੰਡਾ                  385
ਫ਼ਿਰੋਜ਼ਪੁਰ              384
ਪਠਾਨਕੋਟ             382
ਐਸਬੀਐਸ ਨਗਰ  380
ਪਟਿਆਲਾ             376
ਫ਼ਰੀਦਕੋਟ             375
ਲੁਧਿਆਣਾ            374
ਤਰਨਤਾਰਨ          373
ਅੰਮ੍ਰਿਤਸਰ            370
ਮਾਨਸਾ                370
ਜਲੰਧਰ               367
ਹੁਸ਼ਿਆਰਪੁਰ        364
ਫ਼ਤਿਹਗੜ੍ਹ ਸਾਹਿਬ  364
ਫ਼ਾਜ਼ਿਲਕਾ            364
ਮਾਲੇਰਕੋਟਲਾ       364
ਸੰਗਰੂਰ               361
ਮੋਹਾਲੀ               359
ਰੋਪੜ                  351
ਗੁਰਦਾਸਪੁਰ        347
ਕਪੂਰਥਲਾ           344
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement