ਅਗਨੀਪਥ ਯੋਜਨਾ ਤਹਿਤ ਜਵਾਨਾਂ ਦੀ ਭਰਤੀ ’ਚ ਜਾਤੀ ਪੁੱਛਣ ’ਤੇ ਵਿਵਾਦ, ਰਾਜਨਾਥ ਸਿੰਘ ਨੇ ਦਿਤਾ ਸਪੱਸ਼ਟੀਕਰਨ
Published : Jul 20, 2022, 12:36 am IST
Updated : Jul 20, 2022, 12:36 am IST
SHARE ARTICLE
image
image

ਅਗਨੀਪਥ ਯੋਜਨਾ ਤਹਿਤ ਜਵਾਨਾਂ ਦੀ ਭਰਤੀ ’ਚ ਜਾਤੀ ਪੁੱਛਣ ’ਤੇ ਵਿਵਾਦ, ਰਾਜਨਾਥ ਸਿੰਘ ਨੇ ਦਿਤਾ ਸਪੱਸ਼ਟੀਕਰਨ

ਨਵੀਂ ਦਿੱਲੀ, 19 ਜੁਲਾਈ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਸੈਨਾਵਾਂ ‘ਚ ਅਗਨੀਪਥ ਯੋਜਨਾ ਤਹਿਤ ਭਰਤੀ ਲਈ ਉਮੀਦਵਾਰਾਂ ਦੀ ਜਾਤ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਉਠਾਏ ਜਾ ਰਹੇ ਸਵਾਲਾਂ ‘ਤੇ ਸਪੱਸਟੀਕਰਨ ਦਿੱਤਾ ਹੈ ਕਿ ਹੁਣ ਕੋਈ ਨਵੀਂ ਵਿਵਸਥਾ ਨਹੀਂ ਕੀਤੀ ਗਈ ਹੈ ਅਤੇ ਇਹ ਪ੍ਰਣਾਲੀ ਪਹਿਲਾਂ ਤੋਂ ਚਲੀ ਆ ਰਹੀ ਹੈ। ਸੰਸਦ ਭਵਨ ਕੰਪਲੈਕਸ ਇਸ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਿੰਘ ਨੇ ਕਿਹਾ,‘‘ਇਹ ਪੂਰੀ ਤਰ੍ਹਾਂ ਨਾਲ ਅਫਵਾਹ ਹੈ, ਜੋ ਸਿਸਟਮ ਪਹਿਲਾਂ ਸੀ, ਹੁਣ ਉਹੀ ਸਿਸਟਮ ਹੈ।
ਇਹ ਵਿਵਸਥਾ ਆਜ਼ਾਦੀ ਤੋਂ ਪਹਿਲਾਂ ਤੋਂ ਚੱਲੀ ਆ ਰਹੀ ਹੈ, ਇਸ ’ਚ ਕੋਈ ਬਦਲਾਅ ਨਹੀਂ ਆਇਆ।’’ ‘ਆਪ’ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਟਵੀਟ ਕੀਤਾ,‘‘(ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਸਰਕਾਰ ਦਾ ਘਟੀਆ ਚਿਹਰਾ ਦੇਸ਼ ਦੇ ਸਾਹਮਣੇ ਆ ਚੁਕਿਆ ਹੈ। ਕੀ ਮੋਦੀ ਜੀ ਦਲਿਤਾਂ ਪਿਛੜਿਆਂ ਆਦਿਵਾਸੀਆਂ ਨੂੰ ਫ਼ੌਜ ’ਚ ਭਰਤੀ ਦੇ ਕਾਬਿਲ ਨਹੀਂ ਮੰਨਦੇ? ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਫ਼ੌਜ ਦੀ ਭਰਤੀ ’ਚ ਜਾਤੀ ਪੁੱਛੀ ਜਾ ਰਹੀ ਹੈ। ਮੋਦੀ ਜੀ ਤੁਸੀਂ ਅਗਨੀਵੀਰ ਤਿਆਰ ਕਰਨਾ ਹੈ ਜਾਂ ‘ਜਾਤੀਵੀਰ’।’’
ਦੁਬਾਰਾ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ,“ਹੁਣ ਵੀ ਪਹਿਲਾਂ ਵਾਲੀ ਵਿਵਸਥਾ ਹੀ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਬਾਰੇ ਹੋਰ ਸਪੱਸ਼ਟੀਕਰਨ ਦੇਣ ਦੀ ਲੋੜ ਹੈ।’’ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਅਗਨੀਪਥ ਸਕੀਮ ਤਹਿਤ ਜਾਤੀ ਸਰਟੀਫ਼ੀਕੇਟ ਮੰਗਿਆ ਜਾ ਰਿਹਾ ਹੈ, ਕੀ ਤੁਸੀਂ ਇਸ ਬਾਰੇ ਕੁੱਝ ਕਹੋਗੇ। ਦਸਣਯੋਗ ਹੈ ਕਿ ਵਿਰੋਧੀ ਪਾਰਟੀਆਂ ਜਵਾਨਾਂ ਦੀ ਭਰਤੀ ਲਈ ਲਿਆਂਦੀ ਗਈ ਨਵੀਂ ਯੋਜਨਾ ਅਗਨੀਪਥ ਦੇ ਤਹਿਤ ਅਰਜ਼ੀ ਫਾਰਮ ਵਿਚ ਉਮੀਦਵਾਰ ਦੀ ਜਾਤ ਪੁੱਛਣ ’ਤੇ ਸਵਾਲ ਚੁੱਕ ਰਹੀਆਂ ਹਨ। ਉਥੇ ਹੀ ਭਾਰਤੀ ਫ਼ੌਜ ਵਲੋਂ ਅਗਨੀਵੀਰ ਯੋਜਨਾ ਦੇ ਅਧੀਨ ਹੋਣ ਵਾਲੀ ਭਰਤੀ ਯੋਜਨਾ ’ਚ ਜਾਤੀ ਪ੍ਰਮਾਣ ਪੱਤਰ ਅਤੇ ਧਰਮ ਪ੍ਰਮਾਣ ਪੱਤਰ ਮੰਗਣ ਨੂੰ ਲੈ ਕੇ ਛਿੜੇ ਵਿਵਾਦ ’ਤੇ ਬਿਆਨ ਜਾਰੀ ਕੀਤਾ ਹੈ। ਫ਼ੌਜ ਨੇ ਕਿਹਾ ਕਿ ਸਿਖਲਾਈ ਦੌਰਾਨ ਮਰਨ ਵਾਲੇ ਰੰਗਰੂਟਾਂ ਅਤੇ ਸੇਵਾ ’ਚ ਸ਼ਹੀਦ ਹੋਣ ਵਾਲੇ ਫ਼ੌਜੀਆਂ ਲਈ ਧਾਰਮਕ ਰੀਤੀ ਰਿਵਾਜਾਂ ਅਨੁਸਾਰ ਅੰਤਮ ਸੰਸਕਾਰ ਕਰਨ ਲਈ ਵੀ ਧਰਮ ਦੀ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ।     (ਏਜੰਸੀ)

SHARE ARTICLE

ਏਜੰਸੀ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement