
ਮਾਰੇ ਗਏ ਗੈਂਗਸਟਰ ਜਗਰੂਪ ਰੂਪਾ ਦੀ ਤਸਵੀਰ ਆਈ ਸਾਹਮਣੇ
ਅੰਮ੍ਰਿਤਸਰ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਬੁੱਧਵਾਰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਦੋ ਗੈਂਗਸਟਰਾਂ ਨੂੰ ਢੇਰ ਕਰ ਦਿੱਤਾ। ਇਹ ਮੁਕਾਬਲਾ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੂਰ ਭਕਨਾ ਪਿੰਡ ਵਿੱਚ ਕਰੀਬ 5 ਘੰਟੇ ਚੱਲਿਆ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਗੈਂਗਸਟਰਾਂ ਦੇ ਨਾਮ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਹਨ।
DGP Gaurav Yadav
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਸੀਂ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲਾ ਕਤਲ ਦੇ ਦੋਸ਼ੀਆਂ ਦਾ ਪਿੱਛਾ ਕਰ ਰਹੇ ਸੀ। ਸਾਡੀ ਟਾਸਕ ਫੋਰਸ ਨੇ ਇਸ ਖੇਤਰ ਵਿੱਚ ਕੁਝ ਹਿਲਜੁਲ ਦੇਖੀ। ਇਸ ਤੋਂ ਬਾਅਦ ਐਨਕਾਊਂਟਰ ਵਿੱਚ ਅਸੀਂ ਕਤਲ ਵਿੱਚ ਸ਼ਾਮਲ ਦੋ ਗੈਂਗਸਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮੰਨੂਂ ਨੂੰ ਮਾਰ ਮੁਕਾਇਆ। ਟੀਮ ਨੇ ਇੱਕ ਏਕੇ-47 ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ। ਐਨਕਾਊਂਟਰ ਵਿਚ ਮਾਰੇ ਗਏ ਗੈਂਗਸਟਰ ਜਗਰੂਪ ਰੂਪਾ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ।
AGTF (file photo)
ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ। ਇਸ ਆਪਰੇਸ਼ਨ 'ਚ 3 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਇਹ ਸਾਰੇ ਪਾਕਿਸਤਾਨ ਵੱਲ ਭੱਜਣ ਦੀ ਫ਼ਿਰਾਕ ਵਿਚ ਹਨ, ਜਿਸ ਕਾਰਨ ਉਹ ਸਰਹੱਦ ਦੇ ਨੇੜੇ ਹੀ ਰਹਿ ਰਹੇ ਹਨ।
shooter killed in encounter
ਇਹ ਸਾਰੇ ਭਕਨਾ ਪਿੰਡ ਵਿੱਚ ਖੇਤ ਵਿੱਚ ਬਣੇ ਮਕਾਨ ਵਿੱਚ ਲੁਕੇ ਹੋਏ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇੱਥੇ ਕੋਈ ਨਹੀਂ ਰਹਿੰਦਾ ਸੀ। ਪੁਲਿਸ ਟੀਮਾਂ 52 ਦਿਨਾਂ ਤੋਂ ਉਨ੍ਹਾਂ ਦੀ ਭਾਲ ਕਰ ਰਹੀਆਂ ਸਨ। ਦੱਸ ਦੇਈਏ ਕਿ ਮੁਕਾਬਲੇ ਦੌਰਾਨ 2 ਕਿਲੋਮੀਟਰ ਦਾ ਇਲਾਕਾ ਸੀਲ ਕੀਤਾ ਗਿਆ, ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਆਪ੍ਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਮੌਜੂਦ ਸੀ। ਇਸ ਤੋਂ ਇਲਾਵਾ ਪੁਲਿਸ ਦੀ ਬੈਸਟ ਸ਼ੂਟਰ ਅਤੇ ਕਵਿੱਕ ਰਿਐਕਸ਼ਨ ਟੀਮ ਵੀ ਪਹੁੰਚੀ ਹੋਈ ਸੀ। ਆਪਰੇਸ਼ਨ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ।
shooter killed in encounter
ਦੱਸਣਯੋਗ ਹੈ ਕਿ ਪਹਿਲੇ ਦੋ ਘੰਟਿਆਂ ਵਿੱਚ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਗੈਂਗਸਟਰਾਂ ਨੇ ਏਕੇ-47 ਨਾਲ ਪੁਲਿਸ 'ਤੇ ਫਾਇਰਿੰਗ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਇਨ੍ਹਾਂ ਗੈਂਗਸਟਰਾਂ ਕੋਲ ਸੀ। ਉਹ ਇਨ੍ਹਾਂ ਹਥਿਆਰਾਂ ਨਾਲ ਪੁਲਿਸ 'ਤੇ ਹਮਲਾ ਕਰ ਰਹੇ ਸਨ।