Aliwal News: ਨਹਿਰ ਵਿਚ ਨਹਾਉਣ ਲਈ ਗਏ ਮੌਜੂਦਾ ਸਰਪੰਚ ਸਮੇਤ ਤਿੰਨ ਵਿਅਕਤੀ ਰੁੜ੍ਹੇ, ਭਾਲ ਵਿਚ ਜੁੜੀ ਪੁਲਿਸ
Published : Jul 20, 2024, 8:22 am IST
Updated : Jul 20, 2024, 8:22 am IST
SHARE ARTICLE
Sarpanch drowned in Aliwal News
Sarpanch drowned in Aliwal News

Aliwal News: ਪਿੰਡ ਭਰਥਵਾਲ ਦਾ ਮੌਜੂਦਾ ਸਰਪੰਚ ਹੈ ਰਣਬੀਰ ਸਿੰਘ (52)

Sarpanch drowned in Aliwal News: ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਨੇੜੇ ਕਸਬਾ ਅਲੀਵਾਲ 'ਚ ਨਹਾਉਂਦਿਆਂ ਚਾਰ ਵਿਅਕਤੀ ਰੁੜ੍ਹ ਗਏ ਜਿਨਾਂ 'ਚੋਂ ਇੱਕ ਨੂੰ ਲੋਕਾਂ ਨੇ ਬਚਾ ਲਿਆ। ਇਸ ਘਟਨਾ 'ਚ ਤਿੰਨ ਵਿਅਕਤੀ ਰੁੜ੍ਹ ਗਏ ਹਨ ਅਤੇ ਉਹਨਾਂ ਨੂੰ ਲੱਭਣ ਲਈ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Rajasthan Road Accident: ਰਾਜਸਥਾਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬ ਦੇ ਇੱਕੋ ਪਰਿਵਾਰ ਦੇ ਛੇ ਜੀਆਂ ਦੀ ਹੋਈ ਮੌ.ਤ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਭਰਥਵਾਲ ਦਾ ਮੌਜੂਦਾ ਸਰਪੰਚ ਰਣਬੀਰ ਸਿੰਘ (52) ਪੁੱਤਰ ਅਜੀਤ ਸਿੰਘ ਆਪਣੇ ਸਾਥੀਆਂ ਮੱਖਣ ਸਿੰਘ ਪੁੱਤਰ ਸਵਰਨ ਸਿੰਘ, ਕਰਤਾਰ ਸਿੰਘ ਤੋਤਾ ਪੁੱਤਰ ਬਚਨ ਸਿੰਘ ਅਤੇ ਸੁਰਜੋਤ ਸਿੰਘ ਪੁੱਤਰ ਮਾਧੋ ਵਾਸੀਅਨ ਪਿੰਡ ਭਾਰਥਵਾਲ ਸਮੇਤ ਆਪਣੇ ਪਿੰਡ ਦੇ ਨੇੜਿਓ ਲੰਘਦੀ ਅਪਰਬਾਹੀ ਦੁਆਬ ਨਹਿਰ 'ਚ ਤਿੰਨ ਹੋਰ ਸਾਥੀਆਂ ਨਾਲ ਨਹਾਉਣ ਗਿਆ ਸੀ।

ਇਹ ਵੀ ਪੜ੍ਹੋ: Himachal Weather: ਹਿਮਾਚਲ ਘੁੰਮਣ ਵਾਲਿਆਂ ਲਈ ਜ਼ਰੂਰੀ ਖਬਰ, ਅਗਲੇ ਇਕ ਹਫਤੇ ਲਗਾਤਾਰ ਪਵੇਗਾ ਭਾਰੀ ਮੀਂਹ 

ਸਰਪੰਚ ਰਣਬੀਰ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਨਹਿਰ 'ਚ ਨਹਾ ਰਿਹਾ ਸੀ ਕਿ ਅਚਾਨਕ ਸਰਪੰਚ ਰਣਬੀਰ ਸਿੰਘ ਡੁੱਬਣ ਲੱਗਾ ਤਾਂ ਉਸ ਦੇ ਦੂਜੇ ਸਾਥੀਆਂ ਨੇ ਉਸ ਨੂੰ ਬਚਾਉਣ ਦਾ ਭਾਰੀ ਯਤਨ ਕੀਤਾ ਪਰ ਨਹਿਰ ਦਾ ਤੇਜ਼ ਵਹਾਅ ਹੋਣ ਕਾਰਨ ਸਰਪੰਚ ਰਣਬੀਰ ਸਿੰਘ, ਉਸਦਾ ਸਾਥੀ ਮੱਖਣ ਸਿੰਘ ਅਤੇ ਕਰਤਾਰ ਸਿੰਘ ਤੋਤਾ ਨਹਿਰ 'ਚ ਰੁੜ ਗਏ ਹਨ ਜਦਕਿ ਚੌਥਾ ਸਾਥੀ ਸੁਰਜੋਤ ਨੂੰ ਨਹਿਰ ਦੇ ਕੰਡੇ ਲੰਘ ਰਹੇ ਰਾਹਗੀਰ ਨੇ ਆਪਣੀ ਪੱਗ ਸੁੱਟ ਕੇ ਬੜੀ ਹਿੰਮਤ ਨਾਲ ਬਚਾਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਘਣੀਏ ਕੇ ਬਾਂਗਰ ਦੇ ਐਸਐਚਓ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਹਨ ਅਤੇ ਰੁੜ੍ਹ ਗਏ ਤਿੰਨਾਂ ਵਿਅਕਤੀਆਂ ਦੀ ਭਾਲ 'ਚ ਲੱਗੇ ਹੋਏ ਹਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Sarpanch drowned in Aliwal News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement