
ਕੋਵਿਡ ਮਾਮਲਿਆਂ ਵਿੱਚ ਹੋਏ ਵਾਧੇ ਦਰਮਿਆਨ ਸੂਬੇ ਦੀ ਇਸ ਮਹਾਂਮਾਰੀ ਖਿਲਾਫ ਜੰਗ ਨੂੰ ਹੋਰ ਮਜ਼ਬੂਤ ਕਰਨ ਦੇ ਯਤਨ ਵਜੋਂ ਪੰਜਾਬ
ਚੰਡੀਗੜ, 20 ਅਗਸਤ - ਕੋਵਿਡ ਮਾਮਲਿਆਂ ਵਿੱਚ ਹੋਏ ਵਾਧੇ ਦਰਮਿਆਨ ਸੂਬੇ ਦੀ ਇਸ ਮਹਾਂਮਾਰੀ ਖਿਲਾਫ ਜੰਗ ਨੂੰ ਹੋਰ ਮਜ਼ਬੂਤ ਕਰਨ ਦੇ ਯਤਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਟੈਸਟਿੰਗ ਦੀ ਰੋਜ਼ਾਨਾ ਸਮਰੱਥਾ 30,000 ਕਰਨ ਅਤੇ ਹਰ ਕੋਵਿਡ ਮਰੀਜ਼ ਦੇ ਨਜ਼ਦੀਕੀ ਘੇਰੇ ਦੇ ਘੱਟੋ-ਘੱਟ 10 ਵਿਅਕਤੀਆਂ ਦੇ ਟੈਸਟ ਕਰਨ ਲਈ ਹੁਕਮ ਦਿੱਤੇ ਗਏ ਹਨ।
Corona Virus
ਉੱਚ ਪੱਧਰੀ ਸਿਹਤ ਤੇ ਮੈਡੀਕਲ ਮਾਹਿਰਾਂ ਅਤੇ ਅਧਿਕਾਰੀਆਂ ਨਾਲ ਵੀਡੀਓ ਕਾਨਫਰਿੰਸਗ ਜ਼ਰੀਏ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਮੈਡੀਕਲ ਕਾਲਜਾਂ ਅਤੇ ਨਿੱਜੀ ਹਸਪਤਾਲਾਂ ਲਈ ਵੈਂਟੀਲੈਟਰ ਮੁਫਤ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ। ਉਹਨਾਂ ਅੱਗੇ ਵਿਭਾਗ ਨੂੰ ਇਨ੍ਹਾਂ ਹਸਪਤਾਲਾਂ ਲਈ ਮਨੁੱਖੀ ਸਮਰੱਥਾ ਜਿਵੇਂ ਐਨਸਥੀਸੀਆ ਮਾਹਿਰ ਆਦਿ ਮੁਹੱਈਆ ਕਰਵਾਉਣ ਲਈ ਆਖਿਆ ਹੈ ਜਿਨ੍ਹਾਂ ਵਿੱਚ ਸਰਕਾਰ ਵੱਲੋਂ ਕੋਵਿਡ ਇਲਾਜ ਦੇ ਰੇਟ ਤੈਅ ਕੀਤੇ ਜਾਣ ਕਾਰਨ ਇਲਾਜ ਲਈ ਮਰੀਜ਼ਾਂ ਦੀ ਆਮਦ ਵਧੀ ਹੈ।
vini mahajan
ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਦੌਰਾਨ ਦੱਸਿਆ ਕਿ 9 ਹੋਰ ਆਰ.ਟੀ-ਪੀ.ਸੀ.ਆਰ ਮਸ਼ੀਨਾਂ ਦੀ ਖਰੀਦ ਲਈ ਟੈਂਡਰ ਕੱਢੇ ਜਾ ਚੁੱਕੇ ਹਨ ਅਤੇ ਇਨ•ਾਂ ਦੇ ਅਗਲੇ ਹਫਤੇ ਤੱਕ ਪ੍ਰਾਪਤ ਹੋਣ ਦੀ ਉਮੀਦ ਹੈ। ਉਹਨਾਂ ਰੈਪਿਡ ਐਂਟੀਜਨ ਟੈਸਟਿੰਗ ਵਧਾਉਣ ਅਤੇ ਤੀਜੇ ਦਰਜੇ ਦੀ ਬੈੱਡ ਸਮਰੱਥਾ ਵਧਾਏ ਜਾਣ 'ਤੇ ਵੀ ਜ਼ੋਰ ਦਿੱਤਾ।
Corona Virus
ਮੁੱਖ ਸਕੱਤਰ ਨੇ ਕਿਹਾ ਕਿ ਇਕ ਨਿੱਜੀ ਹਸਪਤਾਲ ਵੱਲੋਂ ਇਸਦੇ ਐਨਸਥੀਸੀਆ ਮਾਹਿਰ ਦੇ ਪਾਜ਼ੇਟਿਵ ਆਉਣ ਕਾਰਨ ਮਰੀਜ਼ਾਂ ਨੂੰ ਲੈਣਾ ਬੰਦ ਕਰ ਦਿੱਤਾ ਗਿਆ ਜਦੋਂ ਕਿ ਜ਼ਿਆਦਾਤਰ ਐਨਸਥੀਸੀਆ ਮਾਹਿਰ 55-60 ਸਾਲਾ ਦੇ ਸੰਵੇਦਨਸ਼ੀਲ ਉਮਰ ਵਰਗ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਆਈ.ਐਮ.ਏ ਵੱਲੋਂ ਇਸ ਮਸਲੇ ਨੂੰ ਵਿਚਾਰਨ ਲਈ ਸੂਬੇ ਦੇ ਸਿਹਤ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਹੈ।
Captain Amarinder Singh
ਉਨ੍ਹਾਂ ਅੱਗੇ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਕੋਵਿਡ ਇਲਾਜ ਤੇ ਦੇਖਭਾਲ ਨੂੰ ਬਹਾਲ ਰੱਖਣ ਲਈ ਘੱਟ ਉਮਰ ਦੇ ਐਨਸਥੀਸੀਆ ਮਾਹਿਰਾਂ ਨੂੰ ਲਗਾਏ ਦੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹਿੰਦਿਆਂ ਸਹਿਮਤੀ ਪ੍ਰਗਟਾਈ ਗਈ, ''ਤੈਅ ਫੀਸ ਤੇ ਹੋਰ ਬੰਦਿਸ਼ਾਂ ਲਾਗੂ ਕਰਨ ਪ੍ਰਤੀ ਸਖਤ ਰਹਿੰਦਿਆਂ ਸਾਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਵੀਕਾਰਦਿਆਂ ਪੂਰੀ ਸਹਾਇਤਾ ਕਰਨੀ ਚਾਹੀਦੀ ਹੈ''।
Corona Virus
ਮੁੱਖ ਮੰਤਰੀ ਵੱਲੋਂ ਹਾਲ ਹੀ ਵਿੱਚ ਕੋਵਿਡ ਤੋਂ ਸਿਹਤਯਾਬ ਹੋਏ ਅੱਠ ਪੀ.ਸੀ.ਐਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਵੱਲੋਂ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਪਲਾਜ਼ਮਾ ਦੇਣ ਲਈ ਲਿਖਤੀ ਰੂਪ ਵਿੱਚ ਇੱਛਾ ਜ਼ਾਹਿਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਡਾ. ਕੇ.ਕੇ.ਤਲਵਾੜ ਵੱਲੋਂ ਦੱਸਿਆ ਗਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਦੌਰਾਨ ਤੀਜੇ ਦਰਜੇ ਦੀ ਇਲਾਜ ਸੁਵਿਧਾ ਲਈ 300 ਤੋਂ ਵਧੇਰੇ ਮਰੀਜ਼ ਸਾਹਮਣੇ ਆਏ ਅਤੇ 48 ਵੈਂਟੀਲੇਟਰਾਂ 'ਤੇ ਹਨ ਜੋ ਗਿਣਤੀ 10 ਦਿਨ ਪਹਿਲਾਂ ਮਹਿਜ਼ 27 ਸੀ।
captain amarinder singh
ਭਾਵੇਂ ਪ੍ਰਤੀ ਮਿਲੀਅਨ ਮਗਰ ਮੌਤ ਦਰ ਪੰਜਾਬ ਵਿੱਚ 30.8 ਹੈ ਜੋ ਭਾਰਤ ਦੀ 39.9 ਨਾਲੋਂ ਘੱਟ ਹੈ ਪਰ 920 ਲੋਕਾਂ ਦੀਆਂ ਕੋਵਿਡ ਕਾਰਨ ਜਾਨਾਂ ਜਾਣ ਕਰਕੇ ਸਥਿਤੀ ਚਿੰਤਾਜਨਕ ਹੈ। ਸੂਬੇ ਦੀ ਰਿਕਵਰੀ ਦਰ 62.9 ਫੀਸਦ ਹੈ ਜੋ ਕੌਮੀ ਦਰ 73.9 ਫੀਸਦ ਨਾਲੋਂ ਘੱਟ ਹੈ। ਮੌਤਾਂ ਦੀ ਗਿਣਤੀ ਵਧਣ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰਿਆਣਾ ਦੇ ਮੁਕਾਬਲੇ ਹੋਰ ਗੰਭੀਰ ਬਿਮਾਰੀਆਂ ਤੋਂ ਪ੍ਰਭਾਵਿਤ ਮਰੀਜ਼ ਜ਼ਿਆਦਾ ਹਨ।
Corona Test
ਉਨ੍ਹਾਂ ਕਿਹਾ ਕਿ ਸੂਬੇ ਦੇ 36000 ਤੋਂ ਵਧੇਰੇ ਕੇਸਾਂ ਦਾ ਵੱਡਾ ਹਿੱਸਾ ਚਾਰ ਜ਼ਿਲਿ•ਆਂ ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਲੁਧਿਆਣਾ ਨਾਲ ਸਬੰਧਤ ਹੈ ਜਿਸ ਕਰਕੇ ਇਹਨਾਂ ਖੇਤਰਾਂ ਵਿੱਚ ਮਰੀਜ਼ਾਂ ਦੇ ਸੰਪਰਕ ਵਾਲੇ ਵਿਅਕਤੀਆਂ ਦਾ ਪਤਾ ਲਗਾਉਣ ਦੇ ਕੰਮ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਸਕੱਤਰ ਸਿਹਤ ਵਿਭਾਗ ਹੁਸਨ ਲਾਲ ਨੇ ਦੱਸਿਆ ਕਿ ਟੈਸਟ ਸਮਰੱਥਾ ਕਰੀਬ 20,000 ਤੱਕ ਵੱਧ ਚੁੱਕੀ ਹੈ ਅਤੇ 11 ਤੋਂ 18 ਅਗਸਤ ਦੇ ਹਫਤੇ ਦੌਰਾਨ ਪਾਜ਼ੇਟਿਵ ਨਿਕਲਣ ਦੀ ਦਰ ਥੋੜ੍ਹੀ ਘੱਟ ਕੇ 8.05 ਫੀਸਦ ਹੋਈ ਹੈ ਜੋ ਕਿ 3 ਤੋਂ 10 ਅਗਸਤ ਤੱਕ 9.31 ਫੀਸਦ ਸੀ।