ਬਾਜਵਾ ਦੀ ਗ਼ੈਰ ਹਾਜ਼ਰੀ 'ਚ ਉਨ੍ਹਾਂ ਦੀ ਰਿਹਾਇਸ਼ ਘੇਰਨ ਪੁੱਜੇ 5 ਯੂਥ ਕਾਂਗਰਸੀ
Published : Aug 15, 2020, 12:12 pm IST
Updated : Aug 20, 2020, 12:12 pm IST
SHARE ARTICLE
Partap Bajwa
Partap Bajwa

ਪੰਜਾਬ ਕਾਂਗਰਸ 'ਚ ਘਮਾਸਾਨ ਜਾਰੀ

ਚੰਡੀਗੜ੍ਹ, 14 ਅਗੱਸਤ (ਗੁਰਉਪਦੇਸ਼ ਭੁਲੱਰ) : ਕਾਂਗਰਸ ਹਾਹੀ ਕਮਾਂਡ ਵਲੋਂ ਪਾਰਟੀ 'ਚ ਅਨੁਸ਼ਾਸਨ ਰਖਦ ਦੀ ਹਿਦਾਇਤ ਦੇ ਬਾਵਜੂਦ ਪੰਜਾਬ ਕਾਂਗਰਸ 'ਚ ਵੱਡੇ ਆਗੂਆਂ 'ਚ ਪੈਦਾ ਹੋਇਆ ਟਕਰਾਅ ਖ਼ਤਮ ਹੁੰਦਾ ਨਹੀ ਦਿਖਾਈ ਦੇ ਰਿਹਾ। ਅੱਜ ਪੰਜਾਬ ਯੂਥ ਕਾਂਗਰਸ ਦੇ ਕੁਝ ਮੈਂਬਰਾਂ ਨੇ ਅਚਾਨਕ ਚੁੱਪ ਚਾਪ ਐਕਸ਼ਨ ਕਰਦਿਆਂ ਮੁੱਖ ਮੰਤਰੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਇਸ਼ ਦੇ ਘਿਰਾਉ ਦਾ ਯਤਨ ਕੀਤਾ ਗਿਆ ਪਰ ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਿਸ ਪਹੁੰਚ ਗਈ ਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ।

ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ 5 ਸੀ। ਜ਼ਿਕਰਯੋਗ ਹੈ ਕਿ ਇਨ੍ਹਾਂ 'ਚ ਯੂਥ ਕਾਂਗਰਸ ਦਾ ਕੋਈ ਵੀ ਪ੍ਰਮੁੱਖ ਆਗੂ ਸ਼ਾਮਲ ਨਹੀਂ ਸੀ। ਜਦ ਕਿ ਮੀਡੀਆ ਨੂੰ ਯੂਥ ਕਾਂਗਰਸ ਦੇ ਕੁਝ ਸੀਨੀਅਰ ਆਗੂਆਂ ਨੇ ਹੀ ਸੂਚਨਾ ਦੇ ਕੇ ਬਾਜਵਾ ਦੀ ਰਿਹਾਇਸ਼ 'ਤੇ ਪੁੱਜਣ ਲਈ ਕਿਹਾ ਸੀ। ਪ੍ਰਦਰਸ਼ਨਕਾਰੀ ਯੂਥ ਮੈਂਬਰਾਂ ਦੇ ਹੱਥਾਂ 'ਚ ਤਖ਼ਤੀਆਂ ਸਨ ਅਤੇ ਉਹ ਕਹਿ ਰਹੇ ਸਨ ਕਿ ਬਾਜਵਾ ਨੂੰ ਮਿਲ ਕੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਲਈ ਸਲਾਹ ਦੇਣ ਆਏ ਹਨ।

ਜ਼ਿਕਰਯੋਗ ਹੈ ਕਿ ਇਸ ਸਮੇਂ ਬਾਜਵਾ ਰਿਹਾਇਸ਼ 'ਤੇ ਮੌਜੂਦ ਹੀ ਨਹੀਂ ਸਨ ਅਤੇ ਉਹ ਬਾਹਰ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਯੂਥ ਕਾਂਗਰਸ ਦੇ ਕੁਝ ਮੈਂਬਰ ਸਮਸ਼ੇਰ ਸਿੰਘ ਦੁਲੋਂ ਦੇ ਘਰ ਅੱਗੇ ਪ੍ਰਦਰਸ਼ਨ ਕਰਨ ਵੀ ਗਏ ਸਨ ਪਰ ਦੁਲੋਂ ਦੀਆਂ ਗੱਲਾਂ ਸੁਨਣ ਬਾਅਦ ਸ਼ਾਂਤ ਹੋ ਕੇ ਵਾਪਸ ਪਰ ਆਏ ਸਨ।

ਕੈਪਟਨ ਦੇ ਘਰੋਂ ਭੇਜੇ ਗਏ ਸਨ ਬੱਚੇ : ਬਾਜਵਾ
ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਅੱਗੇ ਕੁਝ ਯੂਥ ਕਾਂਗਰਸ ਮੈਂਬਰਾਂ ਵਲੋਂ ਪ੍ਰਦਰਸ਼ਨ ਕੀਤੇ ਜਾਣ ਦੀ ਸੂਚਨਾ ਮਿਲਣ ਦੇ ਤੁਰਤ ਬਾਅਦ ਵੀਡੀਉ ਸੰਦੇਸ਼ ਜਾਰੀ ਕਰ ਕੇ ਕਿਹਾ ਕਿ ਇਹ ਸਾਡੀ ਹੀ ਪਾਰਟੀ ਨਾਲ ਸਬੰਧਤ ਕੁਝ ਬੱਚੇ ਸਨ, ਜਿਨ੍ਹਾ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਘਰੋਂ ਮੈਮੋਰੰਡਮ ਦੇ ਕੇ ਮੈਨੂੰ ਪ੍ਰੇਰਣਾ ਦੇਣ ਲਹੀ ਭੇਜਿਆ ਗਿਆ ਸੀ।

ਬਾਜਵਾ ਨੇ ਸ਼ਰਾਬ ਕਾਂਡ 'ਚ ਮਰੇ ਲੋਕਾਂ ਲਈ ਆਵਾਜ਼ ਉਠਾਉਣ ਦੇ ਆਪਣੇ ਸਟੈਂਡ ਨੂੰ ਮੁੜ ਸਹੀ ਠਹਿਰਾਇਆ। ਉਨ੍ਹਾਂ ਪ੍ਰਦਰਸ਼ਨਕਾਰੀ ਯੂਥ ਕਾਂਗਰਸੀਆਂ ਨੂੰ ਸੱਦਾ ਦਿਤਾ ਕਿ ਉਹ 16 ਤੋਂ 19 ਅਗੱਸਤ ਤਕ ਚੰਡੀਗੜ੍ਹ ਹੀ ਰਹਿਨ। ਬਾਜਵਾ ਨੇ ਕਿਹਾ ਕਿ ਉਹ ਕਾਂਗਰਸ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਬੱਚਿਆਂ ਨੂੰ ਸਮਝਾ ਕੇ ਭੇਜਣਗੇ ਕਿ ਕਿਸ ਨੂੰ ਨਸੀਹਤ ਦੇਣੀ ਬਣਦੀ ਹੈ ਕਿਉਂਕਿ ਅਸੀਂ ਮਾਫੀਏ ਦਾ ਸਾਥ ਨਹੀ ਦੇ ਸਕਦੇ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement