ਵਿਰੋਧੀਧਿਰ ਦੀ ਮੰਗਜਾਇਜ਼ ਪਰਕੋਰੋਨਾ ਮਹਾਂਮਾਰੀ ਦੀ ਸਥਿਤੀ ਚ ਸੰਭਵ ਨਹੀਂ ਲੰਮਾਸੈਸ਼ਨ:ਰਾਣਾ ਕੇ.ਪੀ. ਸਿੰਘ
Published : Aug 20, 2020, 11:31 am IST
Updated : Aug 20, 2020, 11:32 am IST
SHARE ARTICLE
pic
pic

ਵਿਰੋਧੀ ਧਿਰ ਦੀ ਮੰਗ ਜਾਇਜ਼ ਪਰ ਕੋਰੋਨਾ ਮਹਾਂਮਾਰੀ ਦੀ ਸਥਿਤੀ 'ਚ ਸੰਭਵ ਨਹੀਂ ਲੰਮਾ ਸੈਸ਼ਨ : ਰਾਣਾ ਕੇ.ਪੀ. ਸਿੰਘ


ਚੰਡੀਗੜ੍ਹ, 19 ਅਗੱਸਤ (ਗੁਰਉਪਦੇਸ਼ ਭੁੱਲਰ): ਵਿਰੋਧੀ ਪਾਰਟੀਆਂ ਵਲੋਂ ਪੰਜਾਬ ਵਿਧਾਨ ਸਭਾ ਦੇ 28 ਅਗੱਸਤ ਨੂੰ ਹੋਣ ਵਾਲੇ ਸੈਸ਼ਨ ਦਾ ਸਮਾਂ ਲੋਕਾਂ ਨਾਲ ਮਜ਼ਾਕ ਹੋਣ ਦਾ ਦੋਸ਼ ਲਾਉਂਦਿਆਂ ਇਸ ਦੇ ਸਮੇਂ ਵਿਚ ਵਾਧੇ ਸਬੰਧੀ ਕੀਤੀ ਜਾ ਰਹੀ ਮੰਗ ਨੂੰ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਜਾਇਜ਼ ਦਸਿਆ ਹੈ ਪਰ ਨਾਲ ਹੀ ਚਲ ਰਹੀ ਕੋਰੋਨਾ picpicਮਹਾਂਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਇਸ ਸਮੇਂ ਇਸ ਸੈਸ਼ਨ ਨੂੰ ਹੋਰ ਲੰਬਾ ਕਰਨ ਤੋਂ ਅਸਮਰਥਾ ਪ੍ਰਗਟਾਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੋਂ ਇਲਾਵਾ ਇਕ ਦਿਨਾਂ ਵਿਚ ਕਈ ਵਿਧਾਇਕ ਵੀ ਕੋਰੋਨਾ ਪੀੜਤ ਹੋ ਚੁਕੇ ਹਨ ਅਤੇ ਦਿਨ ਬ ਦਿਨ ਮੌਤਾਂ ਤੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ ਤੇ ਸਤੰਬਰ ਮਹੀਨੇ ਵਿਚ ਮਾਹਰ ਇਸ ਦੇ ਸਿਖਰ ਦੇ ਅਨੁਮਾਨ ਲਾ ਰਹੇ ਹਨ ਜਿਸ ਕਰ ਕੇ ਵਿਰੋਧੀ ਧਿਰ ਦੇ ਆਗੂਆਂ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਅਹਿਮ ਮੁੱਦੇ ਹਨ ਜਿਨ੍ਹਾਂ 'ਤੇ ਚਰਚਾ ਦੀ ਲੋੜ ਹੈ ਪਰ ਇਸ ਸਥਿਤੀ ਵਿਚ ਸੰਭਵ ਨਹੀਂ ਤੇ ਕੋਰੋਨਾ ਦੇ ਹਾਲਾਤ ਠੀਕ ਹੋਣ ਬਾਅਦ ਵਿਸ਼ੇਸ਼ ਸੈਸ਼ਨ ਸੱਦਿਆ ਜਾ ਸਕਦਾ ਹੈ। ਰਾਣਾ ਕੇ.ਪੀ. ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਜ ਸਰਕਾਰ ਨਾਲ ਵੀ ਸੈਸ਼ਨ ਦੇ ਸਮੇਂ ਬਾਰੇ ਵਿਚਾਰ ਕੀਤੀ ਹੈ ਪਰ ਇਹੋ ਰਾਏ ਸਾਹਮਣੇ ਆਈ ਹੈ ਕਿ ਫ਼ਿਲਹਾਲ ਕੋਰੋਨਾ ਦੀ ਸਥਿਤੀ ਨੂੰ ਦੇਖਦਿਆਂ ਜੋਖ਼ਮ ਨਹੀਂ ਲੈਣਾ ਚਾਹੀਦਾ ਭਾਵੇਂ ਕਿ ਸੰਵਿਧਾਨਕ ਨਿਯਮਾਂ ਤਹਿਤ 6 ਮਹੀਨੇ ਬਾਅਦ ਸੈਸ਼ਨ ਕਰਨਾ ਜ਼ਰੂਰੀ ਹੈ ਅਤੇ ਇਸ ਕਾਰਨ ਹੀ ਸੈਸ਼ਨ ਬੁਲਾਇਆ ਗਿਆ ਹੈ।picpicpic
 

ਇਸ ਵਿਚ ਕੁੱਝ ਅਤੀ ਲੋੜੀਂਦੇ ਵਿਧਾਨਿਕ ਕੰਮਕਾਰ ਕੀਤੇ ਜਾ ਸਕਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement