ਕਿਸਾਨੀ ਸਾਡੀ ਵਿਰਾਸਤ, ਇਸ ਨੂੰ ਖ਼ਤਮ ਕਰਨ ਦੇ ਯਤਨ ਦੇ ਵਿਰੋਧ ’ਚ ਦਿਤਾ ਅਸਤੀਫ਼ਾ : ਨੰਨੂ
Published : Aug 20, 2021, 12:38 am IST
Updated : Aug 20, 2021, 12:38 am IST
SHARE ARTICLE
image
image

ਕਿਸਾਨੀ ਸਾਡੀ ਵਿਰਾਸਤ, ਇਸ ਨੂੰ ਖ਼ਤਮ ਕਰਨ ਦੇ ਯਤਨ ਦੇ ਵਿਰੋਧ ’ਚ ਦਿਤਾ ਅਸਤੀਫ਼ਾ : ਨੰਨੂ

ਫ਼ਿਰੋਜ਼ਪੁਰ, 19 ਅਗੱਸਤ (ਗੁਰਬਚਨ ਸਿੰਘ ਸੋਨੂੰ, ਪ੍ਰੇਮ ਨਾਥ ਸ਼ਰਮਾਂ) :   ਸੁਖਪਾਲ ਸਿੰਘ ਨੰਨੂ ਵਲੋਂ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਗਿਆ। ਇਸ ਮੌਕੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਸੁਖਪਾਲ ਸਿੰਘ ਨੰਨੂੰ ਨੇ ਕਿਹਾ ਕਿ ਮੈਂ ਪਿਤਾ ਪੁਰਖੀ ਖੇਤੀਬਾੜੀ ਦੀ ਵਿਰਾਸਤ ਨਾਲ ਜੁੜਿਆ ਹੋਇਆ ਹਾਂ ਤੇ ਬੀਤੇ ਸਮੇਂ ਤੋਂ ਜੋ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਤਿੰਨ ਖੇਘੀ ਕਾਨੂੰਨ ਲਿਆਂਦੇ ਗਏ ਹਨ, ਉਹ ਸਾਡੀ ਵਿਰਾਸਤ ਕਿਸਾਨੀ ਨੂੰ ਖ਼ਤਮ ਕਰਨ ਵਾਲੇ ਹਨ। ਮੈਂ ਜਿਥੋਂ ਦੋ ਵਾਰ ਪਾਰਟੀ ਦੇ ਚੋਣ ਨਿਸ਼ਾਨ ’ਤੇ ਵਿਧਾਇਕ ਰਿਹਾ, ਉਥੇ ਮੇਰੇ ਪਿਤਾ ਸਵਰਗਵਾਸੀ ਸਰਦਾਰ ਗਿਰਧਾਰਾ ਸਿੰਘ ਵੀ ਇਸ ਪਾਰਟੀ ਤੋਂ ਹੀ ਦੋ ਵਾਰ ਵਿਧਾਇਕ ਰਹਿ ਚੁਕੇ ਹਨ ਅਤੇ ਉਨ੍ਹਾਂ ਵਲੋਂ ਬੀਤੇ ਚਾਰ ਦਹਾਕਿਆਂ ਤੋਂ ਮੇਰੇ ਘਰ ਮਮਦੋਟ ਹਾਊਸ ’ਤੇ ਲਹਿਰਾਇਆ ਗਿਆ ਭਾਜਪਾ ਦਾ ਝੰਡਾ ਅੱਜ ਮੈਂ ਖ਼ੁਦ ਉਤਾਰ ਦਿਤਾ ਹੈ। 
  ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਕਿਸਾਨ ਮੋਰਚੇ ਦਾ ਪ੍ਰਧਾਨ ਵੀ ਰਿਹਾ ਅਤੇ ਉਸ ਸਮੇਂ ਕਰਜ਼ੇ ਹੇਠਾਂ ਦਬੇ ਕਿਸਾਨਾਂ ਵਲੋਂ ਖ਼ੁਦਕੁਸ਼ੀ ਕਰਨ ਦਾ ਅੱਖੀਂ ਡਿੱਠਾ ਹਾਲ ਦੇਖਿਆ, ਜਿਸ ਨੇ ਮੇਰੇ ਮਨ ਨੂੰ ਝੰਜੋੜ ਕੇ ਰੱਖ ਦਿਤਾ ਸੀ।  ਹੁਣ ਜਦੋਂ ਕੇਂਦਰ ਸਰਕਾਰ ਵਲੋਂ ਇਹ ਤਿੰਨ ਕਾਲੇ ਖੇਤੀ ਕਾਨੂੰਨ ਲਿਆਂਦੇ ਗਏ ਤਾਂ ਮੈਂ ਅਪਣੀ ਪਾਰਟੀ ਕੋਲ ਬਹੁਤ ਰੌਲਾ ਪਾਇਆ ਕਿ ਇਨ੍ਹਾਂ ਕਾਨੂੰਨਾਂ ਨਾਲ ਸਾਡੇ ਪੰਜਾਬ ਦੀ ਆਰਥਕਤਾ ਖ਼ਤਮ ਹੋ ਜਾਵੇਗੀ ਪਰ ਸਾਡੀ ਪਾਰਟੀ ਭਾਜਪਾ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਖ਼ਾਸ ਕਰ ਕੇ ਪੰਜਾਬ ਪ੍ਰਧਾਨ ਅਸ਼ਵਨੀ  ਸ਼ਰਮਾ ਸਮੇਤ ਸਮੁੱਚੀ ਪੰਜਾਬ ਲੀਡਰਸ਼ਿਪ ਨੇ ਇਸ ਵਲ ਕੋਈ ਧਿਆਨ ਨਹੀਂ ਦਿਤਾ।
  ਇਸ ਕਰ ਕੇ ਮੈਂ ਅਪਣੇ ਕਿਸਾਨ-ਮਜ਼ਦੂਰ ਭਰਾਵਾਂ ਦਾ ਪੱਖ ਪੂਰਦਿਆਂ ਭਾਜਪਾ ਤੋਂ ਅਸਤੀਫ਼ਾ ਦੇ ਦਿਤਾ ਹੈ। 
  ਇਸ ਮੌਕੇ ਨੰਨੂੰ ਨਾਲ ਸ਼ਮਸ਼ੇਰ ਸਿੰਘ ਕਾਕੜ ਸਾਬਕਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਭਾਜਪਾ, ਬਲਵੀਰ ਸਿੰਘ ਸੋਨਾ ਵਾਈਸ ਪ੍ਰਧਾਨ ਕਿਸਾਨ ਮੋਰਚਾ, ਬੋਹੜ ਸਿੰਘ ਛਾਂਗਾ ਪ੍ਰਧਾਨ ਐਸਸੀ ਵਿੰਗ, ਬਲਕਾਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਯੁਵਾ ਮੋਰਚਾ, ਸੁਖਦੇਵ ਸਿੰਘ ਬੱਟੀ ਜਰਨਲ ਸਕੱਤਰ ਬੀ ਸੀ ਵਿੰਗ ਨੇ ਵੀ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ।    


ਫੋਟੋ ਫਾਈਲ: 19 ਐੱਫਜੈੱਡਆਰ 11 
 

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement