ਤਾਲਿਬਾਨ ਦੇ ਆਗੂਆਂ ਨੇ ਗੁਰਦੁਆਰੇ 'ਚ ਆ ਕੇ ਹਿੰਦੂਆਂ ਤੇ ਸਿੱਖਾਂ ਨੂੰ  ਦਿਤਾ ਸੁਰੱਖਿਆ ਦਾ ਭਰੋਸਾ
Published : Aug 20, 2021, 12:55 am IST
Updated : Aug 20, 2021, 12:55 am IST
SHARE ARTICLE
image
image

ਤਾਲਿਬਾਨ ਦੇ ਆਗੂਆਂ ਨੇ ਗੁਰਦੁਆਰੇ 'ਚ ਆ ਕੇ ਹਿੰਦੂਆਂ ਤੇ ਸਿੱਖਾਂ ਨੂੰ  ਦਿਤਾ ਸੁਰੱਖਿਆ ਦਾ ਭਰੋਸਾ

ਨਵੀਂ ਦਿੱਲੀ, 19 ਅਗੱਸਤ : ਬੁਧਵਾਰ ਦੇਰ ਰਾਤ ਕਾਬੁਲ ਗੁਰਦੁਆਰੇ ਦੇ ਮੁਖੀ ਵਲੋਂ ਇਕ ਵੀਡੀਉ ਬਿਆਨ ਸਾਂਝਾ ਕੀਤਾ ਗਿਆ | ਇਸ ਵੀਡੀਉ ਬਿਆਨ ਅਨੁਸਾਰ, ਅਫ਼ਗ਼ਾਨਿਸਤਾਨ ਵਿਚ ਫਸੇ ਹਿੰਦੂਆਂ ਅਤੇ ਸਿੱਖਾਂ ਨੂੰ  ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿਤਾ ਗਿਆ ਹੈ ਅਤੇ 'ਡਰ ਜਾਂ ਚਿੰਤਾ ਨਾ ਕਰਨ' ਲਈ ਕਿਹਾ ਗਿਆ ਹੈ | ਇਹ ਵੀਡੀਉ ਅਲ ਜਜ਼ੀਰਾ ਦੀ ਇਕ ਖ਼ਬਰ ਦੀ ਰਿਪੋਰਟ ਦਾ ਹਿੱਸਾ ਜਾਪਦਾ ਹੈ ਜਿਸ ਨੂੰ  ਅਫ਼ਗ਼ਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਰਾਜਨੀਤਕ ਦਫ਼ਤਰ ਦੇ ਬੁਲਾਰੇ ਐਮ ਨਈਮ ਨੇ ਟਵੀਟ ਕੀਤਾ ਸੀ | 
76 ਸਕਿੰਟ ਦੇ ਇਸ ਵੀਡੀਉ ਵਿਚ ਕੁੱਝ ਬੰਦੇ, ਜਿਨ੍ਹਾਂ ਵਿਚੋਂ ਕੁੱਝ ਤਾਲਿਬਾਨ ਦੇ ਮੈਂਬਰ ਮੰਨੇ ਜਾਂਦੇ ਹਨ, ਗੁਰਦੁਆਰੇ ਵਿਚ ਦਾਖ਼ਲ ਹੁੰਦੇ ਹੋਏ ਅਤੇ ਅੰਦਰ ਪਨਾਹ ਲੈਣ ਵਾਲੇ ਸਿੱਖਾਂ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ | ਵੀਡੀਉ ਵਿਚ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਦਾ (ਪਸ਼ਤੋ ਵਿਚ) ਬਿਆਨ ਵੀ ਹੈ | ਸਿਰਸਾ ਨੇ ਅਪਣੇ ਟਵੀਟ ਵਿਚ ਲਿਖਿਆ, 'ਮੈਂ ਕਾਬੁਲ ਵਿਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਾਲ ਲਗਾਤਾਰ ਸੰਪਰਕ ਵਿਚ ਹਾਂ | ਗੁਰੁਨਾਮ ਸਿੰਘ ਅਤੇ ਸੰਗਤ ਨੇ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿਚ ਪਨਾਹ ਲਈ ਹੈ, ਅੱਜ ਵੀ ਤਾਲਿਬਾਨ ਨੇਤਾਵਾਂ ਨੇ ਆ ਕੇ ਮੁਲਾਕਾਤ ਕੀਤੀ ਹੈ ਅਤੇ ਹਿੰਦੂਆਂ ਤੇ ਸਿੱਖਾਂ ਨੂੰ  ਸੁਰੱਖਿਆ ਦਾ ਭਰੋਸਾ ਦਿਤਾ ਹੈ |U     (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement