ਕਾਂਗਰਸ ਐਸ.ਸੀ. ਵਿੰਗ ਨਾਲ ਕਰਮਜੀਤ ਸਿੰਘ ਗਿੱਲ ਦਾ ਕੋਈ ਸਬੰਧ ਨਹੀ : ਜਸਵਿੰਦਰ ਸਿੰਘ ਸ਼ੇਰਗਿੱਲ
Published : Aug 20, 2022, 6:53 am IST
Updated : Oct 18, 2022, 2:47 pm IST
SHARE ARTICLE
image
image

ਕਾਂਗਰਸ ਐਸ.ਸੀ. ਵਿੰਗ ਨਾਲ ਕਰਮਜੀਤ ਸਿੰਘ ਗਿੱਲ ਦਾ ਕੋਈ ਸਬੰਧ ਨਹੀ : ਜਸਵਿੰਦਰ ਸਿੰਘ ਸ਼ੇਰਗਿੱਲ

ਕਾਂਗਰਸ ਐਸ.ਸੀ. ਵਿੰਗ ਨਾਲ ਕਰਮਜੀਤ ਸਿੰਘ ਗਿੱਲ ਦਾ ਕੋਈ ਸਬੰਧ ਨਹੀ : ਜਸਵਿੰਦਰ ਸਿੰਘ ਸ਼ੇਰਗਿੱਲ

ਅੰਮਿ੍ਤਸਰ, 19 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਜ਼ਿਲ੍ਹਾ ਕਾਂਗਰਸ ਕਮੇਟੀ ਐਸ ਸੀ ਵਿੰਗ ਦੇ ਚੇਅਰਮੈਨ ਜਸਵਿੰਦਰ ਸਿੰਘ ਸ਼ੇਰਗਿੱਲ ਨੇ ਸਪੱਸ਼ਟੀਕਰਨ ਦਿੰਦਿਆਂ ਸਪੱਸ਼ਟ ਕੀਤਾ ਕਿ ਬੀਤੇ ਦਿਨੇ ਜਗਦੀਸ਼ ਟਾਈਟਲਰ ਦੀ ਟੀਸ਼ਰਟ ਵਾਲੀ ਤਸਵੀਰ ਦਰਬਾਰ ਸਾਹਿਬ ਪਾ ਕੇ ਖਿਚਵਾਉਣ ਵਾਲੇ ਸ਼ਖਸ ਕਰਮਜੀਤ ਸਿੰਘ ਗਿੱਲ ਦਾ ਕਾਂਗਰਸ ਐਸ.ਸੀ. ਵਿੰਗ ਨਾਲ ਕੋਈ ਸਬੰਧ ਨਹੀ ,ਜੋ ਅਪਣੀ ਭਾਈਚਾਰਕ ਸਾਂਝ 'ਚ ਤਰੇੜਾਂ ਹੋਰ ਡੂੰਘੀਆ ਕਰ ਰਿਹਾ ਹੈੈ | ਉਨ੍ਹਾ ਦੋਸ਼ ਲਾਇਆ ਕਿ ਇਹ ਵਿਅਕਤੀ ਸ਼ੋਹਰਤ ਦਾ ਭੁੱਖਾ ਹੈ ਤੇ ਕਿਸੇ ਸਾਜ਼ਸ਼ ਹੇਠ ਪੰਜਾਬ ਦੇ ਫਿਰਕੂ ਹਲਾਤ ਹਿੰਸਕ ਕਰ ਰਿਹਾ ਹੈੈ | ਪੁਲਿਸ ਨੂੰ  ਬਿਨਾਂ ਕਿਸੇੇ ਦਬਾਅ ਹੇਠ ਅਸਲੀਅਤ ਸਾਹਮਣੇ ਲਿਆਉਣੀ ਚਾਹੀਦੀ ਹੈ ,ਜਿਸ ਬਾਰੇ ਸ਼੍ਰੋਮਣੀ ਕਮੇਟੀ ਨੇ ਸ਼ਿਕਾਇਤ ਦਰਜ ਕਰਵਾ ਦਿਤੀ ਹੈ | ਯੂਥ ਨੇਤਾ ਸ਼ੇਰਗਿੱਲ ਨੇ ਸਪੱਸ਼ਟ ਕੀਤਾ ਕਿ ਸ਼੍ਰੀ ਹਰਿਮੰਦਰ ਸਾਹਿਬ ਸਭ ਦਾ ਸਾਂਝਾ ਮਹਾਨ ਤੇ ਮੁਕੱਦਸ ਸਥਾਨ ਹੈ,ਜਿਥੇ ਲੱਖਾਂ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਗੁਰੂ ਘਰ ਨਤਮਸਤਕ ਹੋ ਕੇ ਸਰਬੱਤ ਦਾ ਭਲਾ ਮੰਗਦੇ ਹਨ ਪਰ ਇਸ ਕਰਮਜੀਤ ਸਿੰਘ ਗਿੱਲ ਵਰਗੀਆਂ ਕਾਲੀਆਂ ਭੇਡਾਂ ਵੀ ਸਮਾਜ ਅੰਦਰ ਹਨ, ਜਿਨ੍ਹਾਂ ਦਾ ਕੰਮ ਸਮਾਜ ਨੂੰ  ਖੇਰੂ-ਖੇਰੂ ਕਰਨ ਦਾ ਹੈ | ਅਜਿਹੇ ਸ਼ਰਾਰਤੀ ਨੂੰ  ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਕੋਈ ਮੁੜ ਅਜਿਹੀ ਕੋਝੀ ਹਰਕਤ ਕਰਨ ਦੀ ਜੁਰਅਤ ਨਾ ਕਰੇ | ਸ਼ੇਰਗਿੱਲ ਨੇ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ  ਅਪੀਲ ਕੀਤੀ ਕਿ ਉਹ ਅਪਣੀ ਭਾਈਚਾਰਕ ਸਾਂਝ ਮਜਬੂਤ ਕਰਨ ਤੇ ਇਕਜੁਟਤਾ ਨਾਲ ਅਜਿਹੇ ਸ਼ਰਾਰਤੀ ਤੱਤਾਂ ਵਿਰੁਧ ਸਖ਼ਤ ਕਾਰਵਾਈ ਲਈ ਜਾਂਚ ਅਧਿਕਾਰੀਆਂ ਦਾ ਸਾਥ ਦੇਣ  |

ਕੈਪਸ਼ਨ-ਏ ਐਸ ਆਰ ਬਹੋੜੂ—19—1— ਜਸਵਿੰਦਰ ਸਿੰਘ ਸ਼ੇਰਗਿੱਲ  |

 

 

SHARE ARTICLE

ਏਜੰਸੀ

Advertisement
Advertisement

Director Prem Singh Sidhu Interview

28 Sep 2023 11:19 AM

ਵੇਖੋ Chandigarh ਦੇ ਮਾਹੌਲ ਨੂੰ ਲੈ ਕੇ ਕੀ ਬੋਲੀ Standup comedian Swati Sachdeva ?

28 Sep 2023 11:18 AM

Spokesman Debate: Punjab Police ਦੇ ਮੂੰਹ ਨੂੰ ਲਹੂ ਲੱਗਿਆ

28 Sep 2023 11:17 AM

Kullad Pizza ਵਾਲੇ Couple ਦੀ Viral Video ਮਾਮਲਾ, ACP ਨੇ Video ਬਾਰੇ ਦੱਸੀ ਸਾਰੀ ਸੱਚਾਈ!

28 Sep 2023 11:15 AM

ਨਾਇਬ ਤਹਿਸੀਲਦਾਰ ਬਣੀ ਜਲਾਲਾਬਾਦ ਦੀ ਧੀ, ਘਰ 'ਚ ਬਣਿਆ ਵਿਆਹ ਵਰਗਾ ਮਾਹੌਲ, ਪਰਿਵਾਰ ਕਹਿੰਦਾ 'ਸਾਨੂੰ ਮਾਣ ਸਾਡੇ

27 Sep 2023 2:07 PM