ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ 'ਚ ਆਯੂਰਵੈਦਿਕ ਦੀ ਪੰਚਕਰਮਾ ਪ੍ਰਣਾਲੀ ਦੁਆਰਾ ਮਰੀਜ਼ਾਂ ਦੇ ਇਲਾਜ ਦੀ ਸ਼ੁਰੂਆਤ
ਭਵਾਨੀਗੜ੍ਹ, 19 ਅਗੱਸਤ (ਗੁਰਪ੍ਰੀਤ ਸਿੰਘ ਸਕਰੌਦੀ) : ਸਥਾਨਕ ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ ਵਿਖੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਆਜ਼ਾਦੀ ਕਾ ਮਹਾਂ ਅੰਮਿ੍ਤ ਉਤਸਵ ਮਨਾਉਂਦਿਆ ਹੋਏ ਆਯੂਰਵੈਦਿਕ ਦੀ ਪੰਚਕਰਮਾਂ ਪ੍ਰਣਾਲੀ ਦੁਆਰਾ ਮਰੀਜ਼ਾਂ ਦਾ ਇਲਾਜ ਕਰਨ ਦੀ ਸ਼ੁਰੂਆਤ ਕੀਤੀ ਗਈ |
ਇਸ ਮੌਕੇ ਸੰਸਥਾਂ ਦੇ ਚੇਅਰਮੈਨ ਡਾ. ਐਮ.ਐਸ.ਖ਼ਾਨ ਨੇ ਦੱਸਿਆਂ ਕਿ ਰਹਿਬਰ ਹਸਪਤਾਲ ਵਿਖੇ ਮਰੀਜ਼ਾਂ ਲਈ 60 ਬੈਡਾਂ ਦਾ ਇੰਤਜਾਮ ਹੈ, ਉਨ੍ਹਾਂ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖ਼ੁਸ਼ੀ 'ਚ ਰਹਿਬਰ ਆਯੂਰਵੈਦਿਕ ਅਤੇ ਯੂਨਾਨੀ ਹਸਪਤਾਲ ਵਿਖੇ ਮਰੀਜ਼ਾਂ ਦੀਆਂ ਪੁਰਾਣੀਆ ਬਿਮਾਰੀਆ ਨੂੰ ਆਯੂਰਵੈਦਿਕ ਪ੍ਰਣਾਲੀ ਰਾਹੀ ਠੀਕ ਕਰਨ ਲਈ ਅੱਜ ਪੰਚਕਰਮਾ ਦੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਡਾ. ਆਚਾਰਿਆ ਲੋਕੇਸ਼ ਸ਼ਰਮਾਂ ਮਰੀਜ਼ਾਂ ਦਾ ਆਯੂਰਵੈਦਿਕ ਪ੍ਰਣਾਲੀ ਨਾਲ ਇਲਾਜ ਕਰਨਗੇ |
ਇਸ ਮੌਕੇ ਡਾ.ਆਚਾਰਿਆ ਲੋਕੇਸ਼ ਸ਼ਰਮਾ ਨੇ ਕਿਹਾ ਕਿ ਜੋੜਾਂ ਦਾ ਦਰਦ, ਗੋਡਿਆ ਦਾ ਦਰਦ, ਅੰਧਰੰਗ, ਕਿਡਨੀ ਦਾ ਫ਼ੇਲ ਹੋਣਾ, ਔਰਤਾਂ 'ਚ ਬੱਚੇਦਾਨੀ ਦੀ ਰਸੌਲੀ, ਬਾਂਝਪਨ, ਲੀਵਰ, ਡਾਇਲਸੈਂਸ, ਸ਼ੂਗਰ, ਬਲੱਡ ਪ੍ਰੈਸ਼ਰ, ਕਿਡਨੀ ਸਟੋਨ ਆਦਿ ਦਾ ਆਯੂਰਵੈਦਿਕ ਪ੍ਰਣਾਲੀ 'ਚ ਸਫ਼ਲ ਇਲਾਜ ਹੈ |
ਉਨ੍ਹਾਂ ਕਿਹਾ ਕਿ ਅੱਜ ਦੀ ਭੱਜਦੌੜ 'ਚ ਮਨੁੱਖ ਆਪਣੇ ਸਰੀਰ ਵੱਲ ਧਿਆਨ ਘੱਟ ਹੀ ਦਿੰਦਾ ਹੈ ਤੇ ਗਲਤ ਖ਼ਾਣਪੀਣ ਕਾਰਨ ਬਿਮਾਰੀਆ ਦਾ ਸ਼ਿਕਾਰ ਹੋ ਰਿਹਾ ਹੈ | ਜਦੋਂ ਕਿ ਅੱਜ ਦੇ ਸਮੇਂ 'ਚ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਫਿੱਟ ਹੋਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਚਕਰਮਾ ਵਿਧੀ ਰਾਹੀ ਸਰੀਰ ਦੀ ਸੁੱਧੀ ਕਰਕੇ ਇਨ੍ਹਾਂ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਰਹਿਬਰ ਹਸਪਤਾਲ ਵਿਖੇ ਮਰੀਜ਼ ਦੇ ਰਹਿਣ, ਖ਼ਾਣ-ਪੀਣ ਲਈ ਸਹੂਲਤ ਵੀ ਦਿੱਤੀ ਜਾਵੇਗੀ |
ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆਂ ਦੀਆਂ ਵੱਖ ਵੱਖ ਸਾਇਟਾਂ ਫੇਸਬੁੱਕ- ਯੂ-ਟਿਊਬ ਆਦ ਤੇ ਕੁਝ ਝੋਲਾ ਛਾਪ ਆਪੇ ਬਣੇ ਡਾਕਟਰ ਤੇ ਵੈਦ ਹਕੀਮਾਂ ਵੱਲੋਂ ਘਰੇਲੂ ਉਪਚਾਰ ਕਰਨ ਸਬੰਧੀ ਦਿੱਤੀ ਜਾਂਦੀ ਜਾਣਕਾਰੀ ਤੋਂ ਸਾਨੂੰ ਪ੍ਰੇਹਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੀ ਜਾਣਕਾਰੀ ਨਾਲ ਅਸੀ ਆਪਣੇ ਸਰੀਰ ਦਾ ਨੁਕਸਾਨ ਕਰਕੇ ਕਈ ਪ੍ਰਕਾਰ ਦੀਆਂ ਨਵੀਆਂ ਬੀਮਾਰੀਆਂ ਨੂੰ ਸੱਦਾ ਦਿੰਦੇ ਹਾਂ |
ਫੋਟੋ 19-9