ਲੱਦਾਖ 'ਚ ਬੀਤੇ ਦਿਨ ਟਰੱਕ ਖੱਡ 'ਚ ਡਿੱਗਣ ਕਾਰਨ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਜਵਾਨ ਵੀ ਸ਼ਹੀਦ 
Published : Aug 20, 2023, 3:24 pm IST
Updated : Aug 20, 2023, 3:24 pm IST
SHARE ARTICLE
Tarandeep Singh
Tarandeep Singh

ਤਰਨਦੀਪ ਸਿੰਘ ਨੇ ਦਸੰਬਰ ਮਹੀਨੇ ਦੇ ਵਿਚ ਛੁੱਟੀ 'ਤੇ ਘਰ ਆਉਣਾ ਸੀ। 

ਫਤਿਹਗੜ੍ਹ ਸਾਹਿਬ - ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕਮਾਲੀ ਦਾ ਤਰਨਦੀਪ ਸਿੰਘ ਲੱਦਾਖ 'ਚ ਸ਼ਹੀਦ ਹੋ ਗਿਆ। ਦਰਅਸਲ  ਬੀਤੇ ਦਿਨ ਜਵਾਨਾਂ ਨਾਲ ਭਰਿਆ ਇਕ ਟਰੱਕ ਖਾਈ ਵਿਚ ਡਿੱਗ ਗਿਆ ਸੀ। ਜਿਸ ਵਿਚ ਤਰਨਦੀਪ ਸਿੰਘ ਵੀ ਸ਼ਾਮਲ ਸੀ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਹੀਦ ਤਰਨਦੀਪ ਸਿੰਘ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਆਪਣੇ ਸਾਥੀਆਂ ਦੇ ਕਿਸੇ ਖੇਡ ਟੂਰਨਾਮੈਂਟ ਵਿਚ ਜਾ ਰਿਹਾ ਸੀ ਕਿ ਉਹਨਾਂ ਦੀ ਗੱਡੀ ਖਾਈ ਵਿਚ ਡਿੱਗ ਗਈ।

ਜਿਸ ਨਾਲ ਉਹਨਾਂ ਦਾ ਬੇਟਾ ਸ਼ਹੀਦ ਹੋ ਗਿਆ।  ਉਹਨਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਉਮਰ ਹਾਲੇ 23 ਸਾਲ ਹੀ ਸੀ। ਉਹ ਉਹਨਾਂ ਦਾ ਇਕਲੌਤਾ ਪੁੱਤ ਸੀ। ਉਨ੍ਹਾਂ ਨੇ ਦੱਸਿਆ ਕਿ ਬੇਟੇ ਦੇ ਨਾਲ ਤਿੰਨ-ਚਾਰ ਦਿਨ ਪਹਿਲਾਂ ਹੀ ਗੱਲ ਹੋਈ ਸੀ। ਉੱਥੇ ਹੀ ਉਹਨਾਂ ਨੇ ਕਿਹਾ ਕਿ ਤਰਨਦੀਪ ਸਿੰਘ ਨੇ ਦਸੰਬਰ ਮਹੀਨੇ ਦੇ ਵਿਚ ਛੁੱਟੀ 'ਤੇ ਘਰ ਆਉਣਾ ਸੀ। 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement