Punjab News: ਨਹਿਰ ’ਚ ਗੱਡੀ ਡਿੱਗਣ ਕਾਰਨ ਦੋ ਨੌਜਵਾਨ ਪਟਵਾਰੀਆਂ ਦੀ ਮੌਤ
Published : Aug 20, 2024, 9:50 am IST
Updated : Aug 20, 2024, 9:50 am IST
SHARE ARTICLE
Two young patwaris died due to a vehicle falling into the canal
Two young patwaris died due to a vehicle falling into the canal

Punjab News: ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਣਜੋਧ ਸਿੰਘ ਵਾਸੀ ਨਾਰਲੀ ਅਤੇ ਹਰਜਿੰਦਰ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ

 

Punjab News: ਬੀਤੀ ਰਾਤ ਤਰਨਤਾਰਨ ਦੇ ਅਧੀਨ ਆਉਂਦੇ ਕੱਚਾ ਪੱਕਾ ਦੀਆਂ ਨਹਿਰਾਂ ਵਿੱਚ ਐਕਸੀਡੈਂਟ ਦੌਰਾਨ ਇੱਕ ਹੌਂਡਾ ਸਿਟੀ ਕਾਰ ਨਹਿਰ ਵਿੱਚ ਡਿੱਗ ਗਈ ਅਤੇ ਕਾਰ ਵਿੱਚ ਸਵਾਰ ਦੋ ਨੌਜਵਾਨ ਪਟਵਾਰੀਆਂ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਣਜੋਧ ਸਿੰਘ ਵਾਸੀ ਨਾਰਲੀ ਅਤੇ ਹਰਜਿੰਦਰ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ ਜੋ ਕਿ ਬਤੌਰ ਮੌਜੂਦਾ ਪਟਵਾਰੀ ਸਨ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਵਾਰਸਾਂ ਨੇ ਦੱਸਿਆ ਕਿ ਬੀਤੀ ਰਾਤ ਹਰੀਕੇ ਵਾਲੀ ਸਾਈਡ ਤੋਂ ਆ ਰਹੇ ਦੋਵਾਂ ਨੌਜਵਾਨਾਂ ਦੀ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਥਾਣਾ ਕੱਚਾ ਪੱਕਾ ਨਜਦੀਕ ਬਣੀ ਨਹਿਰ ਵਿੱਚ ਜਾ ਡਿੱਗੀ। ਜਿਸ ਨਾਲ ਪਾਣੀ ਜਿਆਦਾ ਹੋਣ ਕਰ ਕੇ ਗੱਡੀ ਨਹਿਰ ਵਿੱਚ ਹੀ ਡੁੱਬ ਗਈ ਅਤੇ ਗੱਡੀ ਵਿੱਚ ਮੌਜੂਦ ਦੋਵੇਂ ਪਟਵਾਰੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ।

ਉੱਥੇ ਹੀ ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ਅਤੇ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਫੈਲ ਗਈ। ਵੱਖ ਵੱਖ ਸਿਆਸੀ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ। ਦੱਸ ਦਈਏ ਕਿ ਮ੍ਰਿਤਕ ਪਟਵਾਰੀ ਹਰਜਿੰਦਰ ਸਿੰਘ ਜਿਸ ਦਾ ਵਿਆਹ ਮਹਿਜ ਛੇ ਮਹੀਨੇ ਪਹਿਲਾਂ ਹੀ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਤੇ ਮਾਂ ਨੂੰ ਛੱਡ ਗਿਆ। ਉਧਰ ਪਟਵਾਰੀ ਰਣਜੋਧ ਸਿੰਘ ਆਪਣੇ ਪਿੱਛੇ ਇੱਕ ਭਰਾ ਮਾਂ ਤੇ ਚਾਚੇ ਤਾਏ ਛੱਡ ਕੇ ਦੁਨੀਆਂ ਤੋਂ ਰੁਖਸਤ ਹੋ ਗਿਆ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement