
ਦਿਲ ਦਾ ਦੌਰਾ ਪੈਣ ਕਾਰਨ ਤੋੜਿਆ ਦਮ
ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਰਾਏਪੁਰ ਝੱਜ ਦੇ ਨੌਜਵਾਨ ਗੁਰਦੀਪ ਸਿੰਘ ਸਪੁੱਤਰ ਭੋਲਾ ਸਿੰਘ ਦੀ ਕਲਕੱਤੇ ਵਿੱਚ ਫ਼ੌਜੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਗੁਰਦੀਪ ਸਿੰਘ ਦਾ ਮ੍ਰਿਤਕ ਦੇਹ ਭਲਕੇ ਪਿੰਡ ਰਾਏਪੁਰ ਵਿਖੇ ਆਵੇਗੀ ਤੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਫ਼ੌਜ ਵਿੱਚ ਹੌਲਦਾਰ ਸੀ ਅਤੇ ਆਪਣੇ ਪਿਛੇ ਪਤਨੀ ਤੇ ਇਕ ਸਾਲ ਦੀ ਬੱਚੀ ਛੱਡ ਕੇ ਗਿਆ ਹੈ। ਦੱਸ ਦੇਈਏ ਕਿ ਗੁਰਦੀਪ ਸਿੰਘ ਇੰਜੀਨੀਅਰ ਦੀ ਡਿਊਟੀ ਤੇ ਤਾਇਨਾਤ ਸੀ।