ਸੰਮਤੀ ਚੋਣਾਂ ਲਈ 58 ਫ਼ੀ ਸਦੀ ਵੋਟਾਂ ਪਈਆਂ, ਮੱਠਾ ਹੁੰਗਾਰਾ
Published : Sep 20, 2018, 8:13 am IST
Updated : Sep 20, 2018, 8:13 am IST
SHARE ARTICLE
Voting
Voting

ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਦੀਆਂ ਚੋਣਾਂ, ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੌਰਾਨ ਵਾਪਰੀਆਂ ਛੋਟੀਆਂ-ਮੋਟੀਆਂ ਝੜਪਾਂ ਨੂੰ ਛੱਡ........

ਚੰਡੀਗੜ੍ਹ : ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਦੀਆਂ ਚੋਣਾਂ, ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੌਰਾਨ ਵਾਪਰੀਆਂ ਛੋਟੀਆਂ-ਮੋਟੀਆਂ ਝੜਪਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਸਿਰੇ ਚੜ੍ਹ ਗਈਆਂ ਹਨ। ਰਾਮਪੁਰਾ ਨੇੜੇ ਦੇ ਪਿੰਡ ਧੂਲੇਵਾਲ ਵਿਚ ਦੁਵੱਲੀ ਗੋਲੀਬਾਰੀ ਵੇਲੇ ਮਚੀ ਹਫੜਾ ਦਫੜੀ ਦੌਰਾਨ ਤੇਜ਼ ਰਫ਼ਤਾਰ ਜਾ ਰਹੀ ਕਾਰ ਥੱਲੇ ਆ ਕੇ ਇਕ ਛੋਟੀ ਬੱਚੀ ਗੰਭੀਰ ਜ਼ਖ਼ਮੀ ਹੋ ਗਈ ਹੈ। ਇਸ ਤੋਂ ਬਿਨਾ ਵੱਖ-ਵੱਖ ਘਟਨਾਵਾਂ ਵਿਚ ਇਕ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਵਿਚੋਂ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਪੰਜਾਬ ਵਿਚ ਔਸਤਨ 58.10 ਫ਼ੀ ਸਦੀ ਵੋਟਾਂ ਪਈਆਂ ਹਨ। ਵੋਟਰਾਂ ਦੀ ਕੁਲ ਗਿਣਤੀ 1,27,87,395 ਵਿਚੋਂ 43, 90 ਫ਼ੀ ਸਦੀ ਨੇ ਅਪਣੇ ਹੱਕ ਦਾ ਇਸਤੇਮਾਲ ਨਹੀਂ ਕੀਤਾ। ਸਰਕਾਰੀ ਤੌਰ 'ਤੇ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਚ 54 ਫ਼ੀ ਸਦੀ, ਬਠਿੰਡਾ ਵਿਚ 55 ਫ਼ੀ ਸਦੀ, ਬਰਨਾਲਾ ਵਿਚ 57 ਫ਼ੀ ਸਦੀ, ਫ਼ਤਿਹਗੜ੍ਹ ਸਾਹਿਬ 64 ਫ਼ੀ ਸਦੀ, ਫ਼ਿਰੋਜ਼ਪੁਰ 57 ਫ਼ੀ ਸਦੀ, ਫ਼ਰੀਦਕੋਟ 63 ਫ਼ੀ ਸਦੀ, ਫ਼ਾਜ਼ਿਲਕਾ ਵਿਚ 64 ਫ਼ੀ ਸਦੀ, ਗੁਰਦਾਸਪੁਰ 47 ਫ਼ੀ ਸਦੀ, ਹੁਸ਼ਿਆਰਪੁਰ ਵਿਚ 50.86 ਫ਼ੀ ਸਦੀ, ਜਲੰਧਰ ਵਿਚ 51.6 ਫ਼ੀ ਸਦੀ, ਕਪੂਰਥਲਾ ਵਿਚ 60 ਫ਼ੀ ਸਦੀ, ਲੁਧਿਆਣਾ 57 ਫ਼ੀ ਸਦੀ, ਮੋਗਾ 57 ਫ਼ੀ ਸਦੀ, ਮੁਕਤਸਰ 58 ਫ਼ੀ ਸਦੀ,

ਮਾਨਸਾ ਵਿਚ 71.66 ਫ਼ੀ ਸਦੀ, ਪਟਿਆਲਾ 62, ਪਠਾਨਕੋਟ 57, ਰੂਪਨਗਰ 61, ਮੋਹਾਲੀ 65, ਨਵਾਂਸ਼ਹਿਰ 60.37 ਫ਼ੀ ਸਦੀ ਤੇ ਤਰਨਤਾਰਨ 43.70 ਫ਼ੀਸਦੀ ਵੋਟਾਂ ਪਈਆਂ। ਵੋਟਾਂ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋਇਆ ਸੀ ਅਤੇ 4 ਵਜੇ ਖ਼ਤਮ ਹੋ ਗਿਆ। ਪਿਛਲੇ ਸਾਲ 65 ਫ਼ੀ ਸਦੀ ਵੋਟਾਂ ਭੁਗਤੀਆਂ ਸਨ। ਤਰਨਤਾਰਨ ਅਧੀਨ ਪੈਂਦੇ ਪਿੰਡ ਅਲਾਦੀਨਪੁਰ ਵਿਚ ਕਾਂਗਰਸੀਆਂ 'ਤੇ ਅਕਾਲੀ ਵਰਕਰਾਂ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੈਨੇਜਰ ਜਸਵਿੰਦਰ ਸਿੰਘ ਦੀ ਕੁੱਟਮਾਰ ਕੀਤੀ ਗਈ ਤੇ ਉਨ੍ਹਾਂ ਦੀ ਦਸਤਾਰ ਵੀ ਉਤਾਰ ਦਿਤੀ ਗਈ।

ਦੋਵਾਂ ਧਿਰਾਂ ਦਰਮਿਆਨ ਇੱਟਾਂ ਰੋੜੇ ਚਲੇ ਜਿਸ ਵਿਚ ਮੈਨੇਜਰ ਜਸਵਿੰਦਰ ਸਿੰਘ ਦੇ ਤਿੰਨ ਸਾਥੀ ਚਮਕੌਰ ਸਿੰਘ, ਸੀਤਲ ਸਿੰਘ ਤੇ ਜਸਪਾਲ ਸਿੰਘ ਸਖ਼ਤ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।  ਮੈਨੇਜਰ ਜਸਵਿੰਦਰ ਸਿੰਘ ਪਿੰਡ ਅਲਾਦੀਮਪੁਰ ਦੇ ਵਾਸੀ ਹਨ। ਹਮਲਵਰਾਂ ਨੇ ਪੱਤਰਕਾਰਾਂ ਨੂੰ ਵੀ ਧਮਕੀਆਂ ਦਿਤੀਆਂ। ਵੱਖ ਵੱਖ ਥਾਵਾਂ ਤੋਂ ਮਿਲੀ ਸੂਚਨਾ ਮੁਤਾਬਕ ਅੰਮ੍ਰਿਤਸਰ ਦੇ ਪਿੰਡ ਉਠੀਆ ਵਿਚ ਅਕਾਲੀ ਅਤੇ ਕਾਂਗਰਸੀ ਵਰਕਰ ਆਪਸ ਵਿਚ ਵੀ ਭਿੜੇ। ਫ਼ਿਰੋਜ਼ਪੁਰ ਦੇ ਪਿੰਡ ਢੀਂਡਸਾ ਵਿਚ ਅਕਾਲੀ ਦਲ ਨੇ ਕਾਂਗਰਸ ਦੇ ਵਰਕਰਾਂ ਉਤੇ ਗੁੰਡਾਗਰਦੀ ਕਰਨ ਦੇ ਦੋਸ਼ ਲਾਏ ਹਨ।

ਕਾਂਗਰਸ ਉਤੇ ਪੋਲਿੰਗ ਬੂਥ 'ਤੇ ਕਬਜ਼ਾ ਕਰਨ ਦਾ ਦੋਸ਼ ਲਗਿਆ ਹੈ। ਕਈ ਥਾਈਂ ਅਕਾਲੀ ਵਰਕਰਾਂ ਨੇ ਕਾਂਗਰਸੀਆਂ ਉਪਰ ਬੂਥਾਂ 'ਤੇ ਕਬਜ਼ੇ ਕਰਨ ਦਾ ਦੋਸ਼ ਲਾਇਆ ਹੈ ਅਤੇ ਜ਼ਬਰਦਸਤੀ ਦੇ ਵਿਰੋਧ ਵਿਚ ਕਈ ਥਾਈਂ ਧਰਨੇ ਮਾਰੇ ਗਏ ਅਤੇ ਸੜਕਾਂ ਜਾਮ ਕੀਤੀਆਂ ਗਈਆਂ। ਧੂਰੀ ਸ਼ਹਿਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਡਿਊਟੀ ਦੇ ਰਹੇ ਇਕ ਮੁਲਾਜ਼ਮ ਉਤੇ ਕਮਰੇ ਨੂੰ ਅੰਦਰੋਂ ਕੁੰਡੀ ਮਾਰ ਕੇ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਅੱਠ ਵੋਟਾਂ ਪਾਉਣ ਦੇ ਦੋਸ਼ ਲੱਗੇ ਹਨ। ਅਕਾਲੀ ਵਰਕਰਾਂ ਦੇ ਉਸ ਦੀ ਤਾਕੀ ਰਾਹੀਂ ਵੀਡੀਉ ਬਣਾਉਣ ਦਾ ਦਾਅਵਾ ਕੀਤਾ ਹੈ।

ਇਸ ਤੋਂ ਬਿਨਾਂ ਮਾਛੀਵਾੜਾ ਦੇ ਇਕ ਪਿੰਡ ਵੀ ਪੋਲਿੰਗ ਬੂਥ 'ਤੇ ਤੈਨਾਤ ਸਰਕਾਰੀ ਅਧਿਕਾਰੀ ਨਸ਼ੇ ਦੀ ਲੋਰ ਵਿਚ ਫੜਿਆ ਗਿਆ। ਉਸ ਨੂੰ ਤੁਰਤ ਮੁਅੱਤਲ ਕਰ ਦਿਤਾ ਗਿਆ ਹੈ ਜਿਸ ਨਾਲ ਵੋਟਾਂ ਦਾ ਕੰਮ 15 ਮਿੰਟ ਪਛੜ ਕੇ ਸ਼ੁਰੂ ਹੋਇਆ। ਲੰਬੀ ਹਲਕੇ ਵਿਚ ਪੈਂਦੇ ਇਕ ਪੋਲਿੰਗ ਸਟੇਸ਼ਨ ਦੇ ਪ੍ਰੀਜ਼ਾਈਡਿੰਗ ਅਫ਼ਸਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਉਸ 'ਤੇ ਜਾਅਲੀ ਵੋਟਾਂ ਭੁਗਤਾਉਣ ਲਈ ਹਾਕਮ ਧਿਰ ਵਲੋਂ ਦਬਾਅ ਪਾਉਣ ਦਾ ਦੋਸ਼ ਲਾਇਆ ਹੈ। ਮਲੋਟ ਵਿਚ ਕਾਂਗਰਸੀ ਤੇ ਅਕਾਲੀ ਵਰਕਰਾਂ ਦੀ ਆਪਸੀ, ਉਲਝਣ ਕਰ ਕੇ ਵੋਟਾਂ ਪੈਣ ਦਾ ਕੰਮ ਰੂਟੀਨ ਨਾਲੋਂ ਸਮੇਂ ਦੀ ਥਾਂ 11 ਵਜੇ ਸ਼ੁਰੂ ਹੋਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement