6 ਮਹੀਨਿਆਂ 'ਚ ਇਕ ਲੱਖ ਨੌਕਰੀਆਂ ਤੇ ਨੌਕਰੀ ਮਿਲਣ ਤਕ ਹਰ ਮਹੀਨੇ ਮਿਲੇਗਾ 5 ਹਜ਼ਾਰ ਬੇਰੁਜ਼ਗਾਰੀ ਭੱਤਾ
Published : Sep 20, 2021, 6:06 am IST
Updated : Sep 20, 2021, 6:06 am IST
SHARE ARTICLE
image
image

6 ਮਹੀਨਿਆਂ 'ਚ ਇਕ ਲੱਖ ਨੌਕਰੀਆਂ ਤੇ ਨੌਕਰੀ ਮਿਲਣ ਤਕ ਹਰ ਮਹੀਨੇ ਮਿਲੇਗਾ 5 ਹਜ਼ਾਰ ਬੇਰੁਜ਼ਗਾਰੀ ਭੱਤਾ

ਦੇਹਰਾਦੂਨ, 19 ਸਤੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ  ਕਿਹਾ ਕਿ 'ਪਲਾਇਨ ਪ੍ਰਦੇਸ਼' ਬਣ ਚੁਕੇ ਉਤਰਾਖੰਡ 'ਚ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਤੋਂ ਬਾਅਦ ਹਰ ਬੇਰੁਜ਼ਗਾਰ ਨੂੰ  ਰੁਜ਼ਗਾਰ ਦਿਤਾ ਜਾਵੇਗਾ | ਇੰਨਾ ਹੀ ਨਹੀਂ ਰੁਜ਼ਗਾਰ ਮਿਲਣ ਤਕ ਹਰ ਪ੍ਰਵਾਰ ਦੇ ਇਕ ਨੌਜਵਾਨ ਨੂੰ  5000 ਰੁਪਏ ਮਹੀਨਾ ਦਿਤਾ ਜਾਵੇਗਾ | ਨੈਨੀਤਾਲ ਜ਼ਿਲ੍ਹੇ ਦੇ ਹਲਦਵਾਨੀ 'ਚ ਇਕ ਪੱਤਰਕਾਰ ਸੰਮੇਲਨ ਨੂੰ  ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਪ੍ਰਦੇਸ਼ 'ਚ ਬੇਰੁਜ਼ਗਾਰਾਂ ਲਈ 6 ਵੱਡੇ ਐਲਾਨ ਕੀਤੇ | ਉਨ੍ਹਾਂ ਕਿਹਾ ਕਿ ਪ੍ਰਦੇਸ਼ 'ਚ ਹਰ ਬੇਰੁਜ਼ਗਾਰ ਨੌਜਵਾਨ ਲਈ ਰੁਜ਼ਗਾਰ ਉਪਲੱਬਧ ਕਰਵਾਇਆ ਜਾਵੇਗਾ ਅਤੇ ਜਦੋਂ ਤਕ ਰੁਜ਼ਗਾਰ ਨਹੀਂ ਮਿਲਦਾ, ਉਦੋਂ ਤਕ ਹਰ ਪ੍ਰਵਾਰ ਦੇ ਇਕ ਨੌਜਵਾਨ ਨੂੰ  5 ਹਜ਼ਾਰ ਰੁਪਏ ਮਹੀਨਾ 'ਬੇਰੁਜ਼ਗਾਰੀ ਭੱਤਾ' ਦਿਤਾ ਜਾਵੇਗਾ | ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਅਤੇ ਨਿਜੀ ਖੇਤਰ ਦੀਆਂ ਨੌਕਰੀਆਂ 'ਚੋਂ 80 ਫ਼ੀ ਸਦੀ ਉਤਰਾਖੰਡ ਦੇ ਬੇਰੁਜ਼ਗਾਰਾਂ ਲਈ ਰਾਖਵੀਆਂ ਰਹਿਣਗੀਆਂ | ਉਨ੍ਹਾਂ ਕਿਹਾ ਕਿ ਸਰਕਾਰ ਬਣਨ ਦੇ 6 ਮਹੀਨਿਆਂ ਅੰਦਰ ਇਕ ਲੱਖ ਸਰਕਾਰੀ ਨੌਕਰੀਆਂ ਤਿਆਰ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ ਲਗਭਗ 50 ਤੋਂ 60 ਹਜ਼ਾਰ ਭਰਤੀਆਂ ਸਰਕਾਰ 'ਚ ਹਨ, ਜਦੋਂ ਕਿ ਬਾਕੀ ਆਉਣ ਵਾਲੇ ਦਿਨਾਂ 'ਚ ਹਸਪਤਾਲ, ਸਕੂਲ, ਮੋਹੱਲਾ ਕਲੀਨਿਕ ਅਤੇ ਸੜਕਾਂ ਰਾਹੀਆਂ ਨੌਕਰੀਆਂ ਦੀ ਰਚਨਾ ਕੀਤੀ ਜਾਵੇਗੀ |
'ਆਪ' ਨੇਤਾ ਨੇ ਕਿਹਾ ਕਿ ਦਿੱਲੀ ਦੀ ਤਰਜ 'ਤੇ ਉਤਰਾਖੰਡ 'ਚ ਵੀ ਜੌਬ (ਨੌਕਰੀ) ਪੋਰਟਲ ਬਣਾਇਆ ਜਾਵੇਗਾ, ਜਿਸ 'ਚ ਨੌਕਰੀ ਦੇਣ ਅਤੇ ਨੌਕਰੀ ਲੈਣ ਵਾਲੇ ਲੋਕ ਆਪਸ 'ਚ ਮਿਲ ਸਕਣਗੇ | ਉਨ੍ਹਾਂ ਕਿਹਾ ਕਿ ਹਾਲ 'ਚ ਦਿੱਲੀ 'ਚ ਇਕ ਅਜਿਹੇ ਹੀ ਪੋਰਟਲ 'ਤੇ 10 ਲੱਖ ਨੌਕਰੀਆਂ ਆਈਆਂ ਸਨ | ਕੇਜਰੀਵਾਲ ਨੇ ਕਿਹਾ ਕਿ ਵੱਖ ਤੋਂ ਇਕ ਰੁਜ਼ਗਾਰ ਅਤੇ ਪਲਾਇਨ ਮਾਮਲਿਆਂ ਦਾ ਮੰਤਰਾਲਾ ਬਣਾਇਆ ਜਾਵੇਗਾ, ਜਿਸ ਦਾ ਕੰਮ ਇਕ ਪਾਸੇ ਰੁਜ਼ਗਾਰ ਦੇ ਨਵੇਂ ਮੌਕੇ ਤਿਆਰ ਕਰਨਾ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ  ਪਲਾਇਨ ਕਰਨ ਤੋਂ ਰੋਕਣ ਲਈ ਉੱਚਿਤ ਕਦਮ ਚੁੱਕਣਾ ਹੋਵੇਗਾ | ਇਸ ਤੋਂ ਇਲਾਵਾ, ਇਹ 


ਉਤਰਾਖੰਡ ਵਾਪਸ ਆਉਣ ਦੇ ਇਛੁੱਕ ਨੌਜਵਾਨਾਂ ਲਈ ਉੱਚਿਤ ਮਾਹੌਲ ਵੀ ਤਿਆਰ ਕਰੇਗਾ | 
ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਖੇਤਰ 'ਚ ਹੀ ਅਸੀਮਿਤ ਸੰਭਾਵਨਾਵਾਂ ਹਨ, ਇਸ ਲਈ ਉਸ ਦਾ ਇਕ ਜਬਰਦਸਤ ਆਧਾਰਭੂਤ ਢਾਂਚਾ ਤਿਆਰ ਕੀਤਾ ਜਾਵੇਗਾ | ਇਸ 'ਚ ਜੰਗਲੀ ਜੀਵ, ਸਾਹਸਿਕ ਸੈਰ-ਸਪਾਟਾ ਅਤੇ ਬਾਇਓਟੇਕ ਉਦਯੋਗ ਬਿਹਤਰ ਸੰਭਾਵਨਾਵਾਂ ਹੋ ਸਕਦੀਆਂ ਹਨ | ਕੇਜਰੀਵਾਲ ਨੇ ਚੁਟਕੀ ਲੈਂਦੇ ਹੋਏ ਕਿਹਕਾ ਕਿ ਜੇਕਰ ਤੁਸੀਂ ਭਾਜਪਾ ਨੂੰ  ਵੋਟ ਦੇਵੋਗੇ ਤਾਂ ਹਰ ਮਹੀਨੇ ਇਕ ਨਵਾਂ ਮੁੱਖ ਮੰਤਰੀ ਮਿਲੇਗਾ, ਜਦੋਂ ਕਿ 'ਆਪ' ਨੂੰ  ਵੋਟ ਦੇਵੋਗੇ ਤਾਂ 5 ਸਾਲ ਲਈ ਸਥਾਈ ਮੁੱਖ ਮੰਤਰੀ ਮਿਲੇਗਾ | ਇਕ ਪ੍ਰਸ਼ਨ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ 6 ਸਾਲ ਦੇ ਛੋਟੇ ਜਿਹੇ ਅਨੁਭਵ ਨਾਲ ਉਹ ਕਹਿ ਸਕਦੇ ਹਨ ਕਿ ਸਰਕਾਰਾਂ 'ਚ ਪੈਸੇ ਦੀ ਨਹੀਂ ਸਗੋਂ ਨੀਅਤ ਦੀ ਕਮੀ ਹੈ | ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਦੇ 4 ਸਾਲਾਂ ਅੰਦਰ ਉਨ੍ਹਾਂ ਨੂੰ  ਦਿੱਲੀ ਦਾ ਘਾਟੇ ਦਾ ਬਜਟ ਲਾਭ ਦੇ ਬਜਟ 'ਚ ਬਦਲ ਦਿਤਾ | ਕੇਜਰੀਵਾਲ ਨੇ ਕਿਹਾ ਕਿ ਉਤਰਾਖੰਡ ਦੀ 21 ਸਾਲ ਦੀ ਦੁਰਦਸ਼ਾ ਨੂੰ  21 ਮਹੀਨਿਆਂ 'ਚ ਸੁਧਾਰਨ ਲਈ 'ਆਪ' ਨੇ ਯੋਜਨਾ ਤਿਆਰ ਕਰ ਲਈ ਹੈ | ਉਨ੍ਹਾਂ ਕਿਹਾ ਕਿ ਇਸ ਲਈ ਜਨਤਾ ਨੂੰ  ਕਰਨਲ ਅਜੇ ਕੋਠਿਆਲ (ਉਤਰਾਖੰਡ 'ਚ 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ) ਨੂੰ  ਇਕ ਮੌਕਾ ਦੇਣਾ ਹੋਵੇਗਾ |    (ਏਜੰਸੀ)
 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement