
ਅੰਮ੍ਰਿਤਸਰ ਰੇਲ ਹਾਦਸੇ ਨੇ ਕਈਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਸਿਰਫ਼ 10 ਸਕਿੰਟਾਂ ‘ਚ ਹੀ ਖ਼ਤਮ ਕਰ ਦਿਤਾ ਹੈ....
ਨਵੀਂ ਦਿੱਲੀ (ਸ.ਸ.ਸ) ਅੰਮ੍ਰਿਤਸਰ ਰੇਲ ਹਾਦਸੇ ਨੇ ਕਈਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਸਿਰਫ਼ 10 ਸਕਿੰਟਾਂ ‘ਚ ਹੀ ਖ਼ਤਮ ਕਰ ਦਿੱਤਾ ਹੈ। ਸ਼ੁਕਰਵਾਰ ਸ਼ਾਮ ਰਾਵਣ ਜਲਦਾ ਦੇਖਣ ਲਈ ਰੇਲ ਪਟੜੀ ਉਤੇ ਖੜੇ ਲੋਕ ਰੇਲ ਦੀ ਲਪੇਟ ‘ਚ ਆਉਣ ਨਾਲ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 72 ਹੋਰ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ, ਇਸ ਹਾਦਸੇ ਵਿਚ ਉਥੇ ਦੀ ਰਾਮਲੀਲਾ ਵਿਚ ਰਾਵਣ ਦਾ ਰੋਲ ਅਦਾ ਕਰਨ ਵਾਲੇ ਦਲਬੀਰ ਸਿੰਘ ਦੀ ਵੀ ਮੌਤ ਹੋ ਗਈ ਹੈ। ਦਲਬੀਰ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਬੇਟੇ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ।
Train Accident Amritsar
ਦਲਬੀਰ ਸਿੰਘ ਦੀ ਮਾਂ ਨੇ ਦੱਸਿਆ ਕਿ ਰਾਵਣ ਜਲਾਉਣ ਦੇ ਅਧੀਨ ਰਾਵਣ ਦਾ ਰੋਲ ਅਦਾ ਕਰਨ ਵਾਲੇ ਦਲਬੀਰ ਸਿੰਘ ਵੀ ਉਥੇ ਹੀ ਰੇਲਵੇ ਪਟੜੀ ਉਤੇ ਮੌਜੂਦ ਸੀ ਅਤੇ ਹਾਦਸੇ ਵਿਚ ਉਹਨਾਂ ਦੀ ਵੀ ਮੌਤ ਹੋ ਗਈ ਹੈ। ਹੁਣ ਦਲਬੀਰ ਦੀ ਮਾਂ ਦਾ ਕਹਿਣ ਹੈ ਕਿ ਸਰਕਾਰ ਉਹਨਾਂ ਦੀ ਨੂੰਹ ਨੂੰ ਨੌਕਰੀ ਦੇਵੇ ਕਿਉਂਕਿ ਦਲਬੀਰ ਦਾ ਇਕ 8 ਮਹੀਨੇ ਦਾ ਛੋਟਾ ਬੱਚਾ ਵੀ ਹੈ। ਦਲਬੀਰ ਸਿੰਘ ਦੇ ਭਰਾ ਨੇ ਦੱਸਿਆ ਕਿ ਮੇਰਾ ਭਰਾ ਲੋਕਾਂ ਦੀ ਮਦਦ ਕਰ ਰਿਹਾ ਸੀ ਅਤੇ 7-8 ਲੋਕਾਂ ਨੂੰ ਖਿੱਚ ਕੇ ਪਟੜੀ ਤੋਂ ਹਟਾਇਆ. ਇਸ ਅਧੀਨ ਦਲਬੀਰ ਸਿੰਘ ਦਾ ਪੈਰ ਪਟੜੀ ਵਿਚ ਫਸ ਗਿਆ ਅਤੇ ਉਹ ਰੇਲ ਦੀ ਲਪੇਟ ਵਿਚ ਆ ਗਿਆ।
Train Accident Amritsar
ਦਲਬੀਰ ਸਿੰਘ ਦੀ ਮਾਂ ਕਹਿਣ ਹੈ ਕਿ ਸਾਡਾ ਪੂਰਾ ਪਰਿਵਾਰ ਸੇਵਾਦਾਰ ਹੈ। ਸਰਕਾਰ ਨੂੰ ਜਦੋਂ ਵੋਟਾਂ ਚਾਹੀਦੀਆਂ ਹੁੰਦੀਆਂ ਨੇ ਤਾਂ ਉਹ ਘਰ-ਘਰ ਜਾ ਕੇ ਦਰਵਾਜ਼ਾ ਖੜਕਾਉਂਦੇ ਹਨ। ਸਾਡਾ ਜਿਹੜਾ ਨੁਕਸਾਨ ਹੋਇਆ ਹੈ ਉਸ ਦਾ ਨੁਕਸਾਨ ਸਰਕਾਰ ਨੂੰ ਹੀ ਭਰਨਾ ਪਵੇਗਾ। ਰਾਵਣ ਜਲਾਉਣ ਤੋਂ ਬਾਅਦ ਭੀੜ ‘ਚ ਕੁਝ ਲੋਕ ਰੇਲ ਪਟੜੀ ਵੱਲ ਭੱਜਣ ਲੱਗੇ, ਜਿਥੇ ਪਹਿਲਾਂ ਤੋ ਹੀ ਵੱਡੀ ਸੰਖਿਆ ਵਿਚ ਲੋਕ ਖੜੇ ਸੀ ਅਤੇ ਰਾਵਣ ਜਲਦਾ ਦੇਖ ਰਹੇ ਸੀ। ਉਸੇ ਸਮੇਂ ਦੋ ਉਲਟ ਦਿਸ਼ਾ ਤੋਂ ਦੋ ਰੇਲਾਂ ਆਈਆਂ ਅਤੇ ਲੋਕਾਂ ਨੂੰ ਅਪਣਾ ਬਚਾਅ ਕਰਨ ਦਾ ਸਮੇਂ ਨਹੀਂ ਮਿਲਿਆ।
Amritsar Train Accident
ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਚਿਖ਼ ਚਿਹਾੜਾ ਮਚ ਗਿਆ, ਕਈਂ ਲੋਕ ਅਪਣੇ ਨਾਲ ਦਿਆ ਨੂੰ ਲੱਭਣ ਲੱਗ ਗਏ। ਘਟਨਾ ਤੋਂ ਬਾਅਦ ਵੀ ਲਾਸ਼ਾ ਕਈਂ ਘੰਟਿਆਂ ਬਾਅਦ ਵੀ ਉਥੇ ਹੀ ਘਟਨਾ ਸਥਾਨ ਉਤੇ ਹੀ ਪਈਆਂ ਹਨ। ਕਿਉਂਕਿ ਭੜਕੇ ਲੋਕ ਪ੍ਰਸ਼ਾਸ਼ਨ ਨੂੰ ਲਾਸ਼ਾਂ ਨੂੰ ਚੁੱਕਣ ਨਹੀਂ ਦੇ ਰਹੇ ਸੀ। ਕਈਂ ਲਾਸ਼ਾਂ ਦੀ ਪਹਿਚਾਣ ਵੀ ਨਹੀਂ ਹੋ ਸਕੀ।