
ਗੁਟਕਾ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਲੋਕਾਂ ਵਿੱਚ ਸਖ਼ਤ ਰੋਸ ਦੀ ਲਹਿਰ
ਬਠਿੰਡਾ : ਅੱਜ ਦੇਰ ਸ਼ਾਮ ਬਠਿੰਡਾ ਜ਼ਿਲੇ ਦੇ ਪਿੰਡ ਦੁਲੇਵਾਲਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਵਾਪਰੀ ਹੈ । ਕਿਸੇ ਸ਼ਰਾਰਤੀ ਅਨਸਰ ਵੱਲੋਂ ਸਰਕਾਰੀ ਸਕੂਲ ਦੇ ਨੇੜੇ ਅੰਗਾਂ ਨੂੰ ਪਾੜ ਦਿੱਤਾ ਗਿਆ ਹੈ । ਉਥੋਂ ਦੀ ਲੰਘ ਰਹੇ ਕਿਸੇ ਵਿਅਕਤੀ ਦਾ ਧਿਆਨ ਗੁਟਕਾ ਸਾਹਿਬ ਦੇ ਖਿਲਰੇ ਹੋਏ ਅੰਗਾਂ ਉਪਰ ਪਿਆ ਤਾਂ ਉਸ ਨੇ ਤੁਰੰਤ ਇਸ ਦੀ ਸੂਚਨਾ ਦਿੱਤੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਮੱਖਣ ਜੀਤ ਸਿੰਘ ਸਿੰਘ ਨੂੰ ਦਿੱਤੀ ।
policeਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਮੱਖਣ ਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ ਪੌਣੇ ਸੱਤ ਵਜੇ ਦੀ ਹੈ । ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਦੇ ਖਿਲਾਰੇ ਹੋਏ ਅੰਗਾਂ ਨੂੰ ਗੁਰੂ ਘਰ ਵਿਚ ਰੱਖ ਦਿੱਤਾ ਹੈ । ਪਿੰਡ ਵਿੱਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਲੋਕਾਂ ਵਿੱਚ ਸਖ਼ਤ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ । ਕਿਸੇ ਸ਼ਰਾਰਤੀ ਅਨਸਰ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਖਿਲਾਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ । ਉਸ ਦੇ ਨੇੜੇ ਤੇੜੇ ਕੋਈ ਵੀ ਸੀਸੀਟੀਵੀ ਕੈਮਰੇ ਮੌਜੂਦ ਨਹੀਂ ਹਨ ।
ਘਟਨਾ ਦੇ ਨੇੜਲੇ ਸਰਕਾਰੀ ਸਕੂਲ ਦੇ ਸੀਸੀਟੀਵੀ ਕੈਮਰੇ ਵੀ ਕੁਝ ਸਮੇਂ ਤੋਂ ਖਰਾਬ ਪਏ ਹੋਏ ਹਨ । ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦਾ ਪਤਾ ਲੱਗਦੇ ਹੀ ਬਠਿੰਡਾ ਦੇ ਐਸ ਐਸ ਪੀ ਭੁਪਿਦਰਜੀਤ ਸਿੰਘ ਵਿਰਕ, ਡੀ ਐਸ ਪੀ ਫੂਲ ਜਸਬੀਰ ਸਿੰਘ ਨੇ ਬੇਅਦਬੀ ਦੀ ਘਟਨਾ ਦੇ ਮਾਮਲੇ ਦੀ ਜਾਂਚ ਵਿੱਚ ਲੱਗ ਗਏ ਹਨ ।