ਮੋਦੀ ਨੇ ਅੰਬਾਨੀ ਦੀ 5 ਗੁਣਾਂ ਜਾਇਦਾਦ ਵਧਾਈ : ਬੀਬੀ ਖਾਲੜਾ
Published : Oct 20, 2020, 8:24 am IST
Updated : Oct 20, 2020, 8:24 am IST
SHARE ARTICLE
Bibi Paramjit Kaur Khalra
Bibi Paramjit Kaur Khalra

ਗ਼ਰੀਬ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਵਲ ਧੱਕਿਆ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ  ਪਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵੰਤ ਸਿੰਘ ਮਾਣਕ, ਸਤਵਿੰਦਰ ਸਿੰਘ, ਪ੍ਰਵੀਨ ਕੁਮਾਰ, ਗੁਰਜੀਤ ਸਿੰਘ ਨੇ ਕਿਹਾ ਕਿ ਮੋਦੀਕਿਆਂ ਨੇ ਮੁਕੇਸ਼ ਅੰਬਾਨੀ ਦੀ ਜਾਇਦਾਦ ਜੋ 2015 ਵਿਚ 18.5 ਅਰਬ ਡਾਲਰ ਸੀ ਹੁਣ 88.7 (6.58 ਲੱਖ ਕਰੋੜ ਰੁਪਏ) ਅਰਬ ਡਾਲਰ ਕਰ ਦਿਤੀ ਹੈ ਪਰ ਕਿਸਾਨ ਗ਼ਰੀਬ ਨੂੰ ਖ਼ੁਦਕੁਸ਼ੀਆਂ ਵਿਚ ਧੱਕ ਦਿਤਾ ਹੈ।

Mukesh Ambani Become Sixth Richest Person in the WorldMukesh Ambani 

ਕੇ.ਐਮ.ਓ ਨੇ ਕਿਹਾ ਮੰਨੂਵਾਦੀਆਂ ਦਾ ਵਿਕਾਸ ਵੀ ਝੂਠਾ ਅਤੇ ਇਨਸਾਫ਼ ਵੀ ਝੂਠਾ ਹੈ । ਕਿਸਾਨਾਂ ਨੂੰ ਲਗਾਤਾਰ ਲਾਰੇ ਲਾਏ ਜਾਂਦੇ ਰਹੇ ਕਿ ਤੁਹਾਡੀ ਆਮਦਨ ਦੁਗਣੀ ਕਰ ਦਿਤੀ ਜਾਵੇਗੀ, ਹਰ ਕਿਸਾਨ ਗ਼ਰੀਬ ਦੇ ਖਾਤੇ ਵਿਚ ਕਾਲਾ ਧੰਨ ਬਾਹਰੋਂ ਲਿਆ ਕੇ 15-15 ਲੱਖ ਰੁਪਏ ਪਾਏ ਜਾਣਗੇ। ਪਰ ਹੋਇਆ ਬਿਲਕੁਲ ਉਲਟ ਕਿਸਾਨਾਂ ਦੀ ਜਿਹੜੀ ਜ਼ਮੀਨ 2-2 ਕਿਲੇ ਸੀ ਉਹ ਖੋਹਣ ਲਈ ਮੋਦੀ ਸਰਕਾਰ ਖੇਤੀ ਕਾਨੂੰਨ ਲੈ ਆਈ। ਜਿਹੜੀ ਜੇਬ ਵਿਚ 10 ਰੁਪਏ ਸਨ ਉਹ ਵੀ ਖੋਹ ਲਏ ਗਏ। ਕੇ.ਐਮ.ਓ ਨੇ ਕਿਹਾ ਕਿ ਮੰਨੂਵਾਦੀਆਂ ਦਾ ਪਾਪੀਆਂ ਨਾਲ ਗਠਜੋੜ ਹੈ

Farm reforms will help turn farmers into entrepreneurs: PM Modi PM Modi

ਜਿਸ ਕਾਰਨ ਅੰਬਾਨੀ, ਅਦਾਨੀ, ਟਾਟੇ, ਬਿਰਲੇ, ਰਾਮਦੇਵ, ਬਾਦਲਕੇ, ਭਾਜਪਾਈ, ਕਾਂਗਰਸੀਆਂ ਨੇ ਜਾਇਦਾਦਾਂ ਦੇ ਅੰਬਾਰ ਲਾ ਲਏ ਹਨ। ਗੁਰਬਾਣੀ ਦਾ ਫ਼ਰਮਾਨ ਹੈ ਕਿ ਪਾਪਾਂ ਬਿਨਾਂ ਜਾਇਦਾਦਾਂ ਦੇ ਅੰਬਾਰ ਨਹੀਂ ਲਗਦੇ। ਕੇ.ਐਮ.ਓ ਨੇ ਕਿਹਾ ਪ੍ਰਧਾਨ ਮੰਤਰੀ ਹੁਰੀਂ 8000 ਕਰੋੜ ਰੁਪਏ ਦੇ ਜਹਾਜ਼ ਵਿਚ ਝੂਟੇ ਲੈ ਰਹੇ ਹਨ। ਇਕੱਲੇ ਅੰਬਾਨੀ ਤੀਜੇ ਹਿੱਸੇ ਦੀ ਜਾਇਦਾਦ ਨਾਲ ਸਾਰੇ ਪੰਜਾਬ ਦਾ ਕਰਜ਼ਾ ਉਤਰ ਸਕਦਾ ਹੈ। ਜੇ ਪ੍ਰਧਾਨ ਮੰਤਰੀ 8000 ਹਜ਼ਾਰ ਕਰੋੜ ਰੁਪਏ ਦਾ ਜਹਾਜ਼ ਨਾ ਖ਼ਰੀਦਦਾ ਤਾਂ ਪੰਜਾਬ ਦੇ ਸਾਰੇ ਗ਼ਰੀਬਾਂ ਦੇ ਕਰਜ਼ੇ ਲਾਹੇ ਜਾਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement