
10 ਦੀ ਥਾਂ 5 ਦਿਨ ਦਾ ਦਿੱਤਾ ਜਾਵੇਗਾ ਵੀਜ਼ਾ
ਚੰਡੀਗੜ੍ਹ - ਪਾਕਿਸਤਾਨ ਸਰਕਾਰ ਨੇ ਸਿੱਖ ਸੰਗਤਾਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ ਦਰਅਸਲ ਕੋਵਿਡ-19 ਦੀ ਵਜ੍ਹਾਂ ਕਰਕੇ ਇਸ ਸਾਲ ਸਿੱਖ ਜਥਾ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਨਹੀਂ ਕਰ ਸਕਿਆ ਸੀ ਹੁਣ ਪਾਕਿਸਤਾਨ ਦੇ ਨਾਲ ਭਾਰਤ ਵਿਚ ਕੋਵਿਡ ਘੱਟ ਹੋਣ ਕਰ ਕੇ ਪਾਕਿਸਤਾਨ ਸਰਕਾਰ ਨੇ ਭਾਰਤ ਦੇ ਨਾਲ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਜਨਮ ਅਸਥਾਨ ਨਨਕਾਣਾ ਸਾਹਿਬ ਆਉਣ ਦਾ ਸੱਦਾ ਦਿੱਤਾ ਹੈ,
Pakistan Sikh Gurdwara Prabandhak Committee
ਇਸ ਦੇ ਨਾਲ ਪਾਕਿਸਤਾਨ ਸਰਕਾਰ ਨੇ ਵਕਫ਼ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਕਰਕੇ ਵੀਜ਼ਾ ਨੇਮਾ ਵਿਚ ਬਦਲਾਅ ਕੀਤੇ ਹਨ। ਕੋਵਿਡ ਦੀ ਵਜ੍ਹਾ ਕਰਕੇ 10 ਦੀ ਥਾਂ 5 ਦਿਨ ਦਾ ਵੀਜ਼ਾ ਦਿੱਤਾ ਗਿਆ ਹੈ,ਪਿਛਲੀ ਵਾਰ ਪਾਕਿਸਤਾਨ ਸਰਕਾਰ ਨੇ ਮਲਟੀਪਲ ਵੀਜ਼ਾ ਦਿੱਤਾ ਸੀ ਜਿਸ ਨਾਲ ਸ਼ਰਧਾਲੂ,ਲਾਹੌਰ,ਨਨਕਾਣਾ ਸਾਹਿਬ,ਪੰਜਾ ਸਾਹਿਬ,ਕਰਤਾਰਪੁਰ ਸਾਹਿਬ, ਰੋਹੜੀ ਸਾਹਿਬ,ਫ਼ਰੂਕਾਬਾਦ ਜਾ ਸਕਦੇ ਸਨ,ਪਹਿਲੀ ਵਾਰ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਲਾਹੌਰ ਵਿੱਚ ਦੁਕਾਨਾਂ 'ਤੇ ਕੁੱਝ ਵੀ ਖ਼ਰੀਦਦਾਰੀ ਦੀ ਇਜਾਜ਼ਤ ਨਹੀਂ ਹੋਵੇਗੀ।
kartarpur sahib
ਸਿੱਖ ਸ਼ਰਧਾਲੂਆਂ ਦਾ 27 ਨਵੰਬਰ ਨੂੰ ਵਾਘਾ ਸਰਹੱਦ 'ਤੇ ਪਾਕਿਸਤਾਨ ਵੱਲੋਂ ਸਵਾਗਤ ਕੀਤਾ ਜਾਵੇਗਾ ਬੱਸਾਂ ਦੇ ਜ਼ਰੀਏ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ, 1 ਦਸੰਬਰ ਨੂੰ ਬੱਸ ਦੇ ਜ਼ਰੀਏ ਹੀ ਵਾਘਾ ਸਰਹੱਦ 'ਤੇ ਸ਼ਰਧਾਲੂਆਂ ਨੂੰ ਛੱਡਿਆ ਜਾਵੇਗਾ। ਪਿਛਲੇ ਹਫ਼ਤੇ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਨੇ 29 ਜੁਲਾਈ ਤੋਂ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਸੀ
Corona Virus
ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਮਾਰਚ ਵਿਚ ਕੋਵਿਡ ਦੇ ਫੈਲਾਊ ਤੋਂ ਬਾਅਦ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ ਸੀ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਨੂੰ ਕੁੱਝ ਦਿਨ ਪਹਿਲਾਂ ਅਪੀਲ ਕੀਤੀ ਸੀ ਕਿ ਲਾਂਘਾ ਖੋਲ੍ਹਿਆ ਜਾਵੇ।
- ਸਿੱਖ ਸ਼ਰਧਾਲੂਆਂ ਨੂੰ ਸਿਰਫ਼ 5 ਦਿਨ ਦਾ ਹੀ ਵੀਜ਼ਾ ਦਿੱਤਾ ਜਾਵੇਗਾ,ਇਸ ਨੂੰ ਵਧਾਇਆ ਨਹੀਂ ਜਾਵੇਗਾ
- ਸਿਰਫ਼ 27 ਨਵੰਬਰ ਤੋਂ 2 ਦਸੰਬਰ ਦੇ ਵਿੱਚ ਹੀ ਵੀਜ਼ਾ ਦਿੱਤਾ ਜਾਵੇਗਾ
- ਪਾਕਿਸਤਾਨ ਦਾਖ਼ਲ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਕੋਵਿਡ ਨੈਗੇਟਿਵ ਰਿਪੋਰਟ ਪੇਸ਼ ਕਰਨੀ ਹੋਵੇਗੀ
corona Virus
- COVID -19 ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ
- ਪ੍ਰਕਾਸ਼ ਪੁਰਬ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ
- ਕੋਵਿਡ ਦੇ ਹਾਲਾਤਾਂ ਨੂੰ ਵੇਖ ਦੇ ਹੋਏ ਪ੍ਰੋਗਰਾਮਾਂ ਵਿੱਚ ਬਦਲਾਅ ਵੀ ਕੀਤਾ ਜਾਵੇਗਾ
- ਸਿਰਫ਼ 3000 ਹਜ਼ਾਰ ਸ਼ਰਧਾਲੂਆਂ ਨੂੰ ਹੀ ਵੀਜ਼ਾ ਦਿੱਤਾ ਜਾਵੇਗਾ
- ਸ਼ਰਧਾਲੂਆਂ ਨੂੰ ਸ਼ਾਪਿੰਗ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ
- ਰੇਲ ਮਾਰਗ ਦੀ ਥਾਂ ਬੱਸ ਰਾਹੀ ਸ਼ਰਧਾਲੂ ਵਾਘਾ ਦੇ ਰਸਤੇ ਤੋਂ ਪਾਕਿਸਤਾਨ ਜਾਣਗੇ