ਜਦੋਂ ਖਹਿਰਾ ਨੂੰ ਢੀਂਡਸਾ ਅਪਣੀ ਗੱਡੀ ਵਿਚ ਬਿਠਾ ਕੇ ਲੈ ਗਏ...
Published : Oct 20, 2020, 8:06 am IST
Updated : Oct 20, 2020, 8:07 am IST
SHARE ARTICLE
Parminder Dhindsa With Sukhpal Khaira
Parminder Dhindsa With Sukhpal Khaira

 ਨਵੇਂ ਸਿਆਸੀ ਸਮੀਕਰਨ ਬਣਨ ਦੀ ਛਿੜੀ ਚਰਚਾ

ਚੰਡੀਗੜ੍ਹ  (ਗੁਰਉਪਦੇਸ਼ ਭੁੱਲਰ): ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਆਪ ਦੇ ਬਾਗ਼ੀ ਨੇਤਾ ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਕਾਫ਼ੀ ਸਮੇਂ ਬਾਅਦ ਵਿਧਾਨ ਸਭਾ ਸੈਸ਼ਨ ਵਿਚ ਸ਼ਾਮਲ ਹੋਏ। ਬਣ ਰਹੇ ਨਵੇਂ ਸਿਆਸੀ ਸਮੀਕਰਨਾਂ ਬਾਰੇ ਉਸ ਸਮੇਂ ਚਰਚਾ ਛਿੜ ਗਈ ਜਦ ਸੁਖਪਾਲ ਸਿੰਘ ਖਹਿਰਾ ਨੂੰ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਪਣੀ ਗੱਡੀ ਵਿਚ ਬਿਠਾ ਕੇ ਲੈ ਗਏ।

 Parminder DhindsaParminder Dhindsa

ਜਦੋਂ ਇਸ ਮੌਕੇ ਢੀਂਡਸਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਹਿਰਾ ਇਕ ਸਮਝਦਾਰ ਸਿਆਸਤਦਾਨ ਹੈ। ਉਨ੍ਹਾਂ ਕਿਹਾ ਕਿ ਸਿਆਸੀ ਸਮੀਕਰਨ ਸਮੇਂ ਅਨੁਸਾਰ ਬਦਲਦੇ ਰਹਿੰਦੇ ਹਨ ਤੇ ਹਮਖ਼ਿਆਲੀ ਲੋਕਾਂ ਦੀ ਪੰਜਾਬ ਦੇ ਹਿਤ ਵਿਚ ਏਕਤਾ ਜ਼ਰੂਰੀ ਹੈ। ਖਹਿਰਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਗੱਡੀ ਭੀੜ ਕਾਰਨ ਇਧਰ ਉਧਰ ਫਸ ਗਈ ਜਿਸ ਕਰ ਕੇ ਮੈਂ ਢੀਂਡਸਾ ਕੋਲੋਂ ਲਿਫ਼ਟ ਲਈ ਹੈ।

Punjab Vidhan SabhaPunjab Vidhan Sabha

ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਖੇਤਰੀ ਧਿਰ ਦੀ ਲੋੜ ਹੈ ਜਿਸ ਵਿਚ ਪੰਜਾਬ ਲਈ ਸੋਚਣ ਵਾਲੇ ਲੋਕ ਇਕੱਠੇ ਹੋਣ। ਅੱਜ ਦੇ ਸੈਸ਼ਨ ਦੀ ਕਾਰਵਾਈ ਬਾਰੇ ਵੀ ਦੋਹਾਂ ਨੇਤਾਵਾਂ ਦੀ ਇਕੋ ਹੀ ਸੁਰ ਸੀ। ਉਨ੍ਹਾਂ ਕਾ ਕਿ ਇਹ ਸੈਸ਼ਨ ਖੇਤੀ ਬਿਲ ਬਾਰੇ ਵਿਸ਼ੇਸ਼ ਸੀ ਪਰ ਅੱਜ ਇਹ ਪੇਸ਼ ਨਾ ਕਰ ਕੇ ਪੈਸਾ ਤੇ ਸਮਾਂ ਹੀ ਬਰਬਾਦ ਕੀਤਾ ਗਿਆ ਹੈ ਤੇ ਇਕ ਦਿਨ ਦਾ ਸੈਸ਼ਨ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਵਿਚ ਖੇਤੀ ਬਿਲ ਹੀ ਤਰਜੀਹੀ ਆਧਾਰ ਤੇ ਅੱਜ ਪੇਸ਼ ਹੋਣਾ ਚਾਹੀਦਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement